Image default
About us ਤਾਜਾ ਖਬਰਾਂ

Breaking- ਪੀ.ਐਮ ਕਿਸਾਨ ਸਨਮਾਨ ਨਿਧੀ ਯੋਜਨਾ ਅਧੀਨ ਲਾਭਪਾਤਰੀਆਂ ਨੂੰ ਕੇ.ਵਾਈ.ਸੀ ਕਰਵਾਉਣ ਦੀ ਅਪੀਲ

Breaking- ਪੀ.ਐਮ ਕਿਸਾਨ ਸਨਮਾਨ ਨਿਧੀ ਯੋਜਨਾ ਅਧੀਨ ਲਾਭਪਾਤਰੀਆਂ ਨੂੰ ਕੇ.ਵਾਈ.ਸੀ ਕਰਵਾਉਣ ਦੀ ਅਪੀਲ

ਫਰੀਦਕੋਟ, 11 ਜਨਵਰੀ – (ਪੰਜਾਬ ਡਾਇਰੀ) ਜਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਰੂਹੀ ਦੁੱਗ ਆਈ.ਏ.ਐਸ ਨੇ ਜਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਅਧੀਨ ਲਾਭਪਾਤਰੀ ਕਿਸਾਨਾਂ (ਜਿੰਨ੍ਹਾਂ ਦੀ ਰਜਿਸਟ੍ਰੇਸ਼ਨ ਪਹਿਲਾਂ ਤੋਂ ਹੋਈ ਹੋਈ ਹੈ) ਨੇ ਜੇਕਰ ਆਪਣੀ ਈ ਕੇ ਵਾਈ ਸੀ ਨਹੀਂ ਕਰਵਾਈ ਤਾਂ ਇਹ ਜਰੂਰ ਕਰਵਾਉਣ ਕਿਉਂਕਿ ਇਸ ਬਿਨ੍ਹਾ ਲਾਭਪਾਤਰੀ ਕਿਸਾਨਾਂ ਨੂੰ ਅਗਲੀ ਕਿਸਤ ਲੈਣ ਵਿਚ ਦਿੱਕਤ ਆ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੇ.ਵਾਈ.ਸੀ ਦਾ ਮਤਲਬ ਹੁੰਦਾ ਹੈ ਕਿ ਕਿਸਾਨ ਨੇ ਆਪਣੇ ਦਸਤਾਵੇਜਾਂ ਰਾਹੀਂ ਆਪਣੀ ਸਹੀ ਪਹਿਚਾਣ ਨੂੰ ਪ੍ਰਗਟ ਕਰਨਾ ਹੈ। ਪਰ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਦੀ ਕੇ.ਵਾਈ.ਸੀ ਲਈ ਵਿਭਾਗ ਵੱਲੋਂ ਕੋਈ ਐਸ.ਐਮ.ਐਸ ਰਾਹੀਂ ਲਿੰਕ ਵਗੈਰਾ ਨਹੀਂ ਭੇਜਿਆ ਜਾਂਦਾ ਹੈ ਅਤੇ ਨਾ ਹੀ ਇਸ ਲਈ ਆਉਣ ਵਾਲੀ ਕਿਸੇ ਫੋਨ ਕਾਲ ਕਰਨ ਵਾਲੇ ਨੂੰ ਕੋਈ ਓ.ਟੀ.ਪੀ ਦੱਸਣਾ ਹੈ।

ਸੇਵਾ ਕੇਂਦਰ ਦੇ ਜਿ਼ਲ੍ਹਾ ਮੈਨੇਜਰ ਸ: ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਲਈ ਕਿਸਾਨ ਦਾ ਬੈਂਕ ਖਾਤਾ ਅਧਾਰ ਕਾਰਡ ਨਾਲ ਲਿੰਕ ਹੋਣਾ ਚਾਹੀਦਾ ਹੈ, ਜੇਕਰ ਅਜਿਹਾ ਨਹੀਂ ਹੈ ਤਾਂ ਕਿਸਾਨ ਆਪਣੇ ਖਾਤੇ ਵਾਲੇ ਬੈਂਕ ਵਿਚ ਜਾ ਕੇ ਆਪਣੇ ਬੈਂਕ ਖਾਤੇ ਨਾਲ ਅਧਾਰ ਕਾਰਡ ਨੂੰ ਲਿੰਕ ਕਰਵਾਉਣ। ਦੂਸਰਾ ਕਿਸਾਨ ਦੇ ਅਧਾਰ ਕਾਰਡ ਨਾਲ ਉਸਦਾ ਮੋਬਾਇਲ ਨੰਬਰ ਜੁੜਿਆ ਹੋਵੇ। ਜਿੰਨਾ ਦੇ ਅਧਾਰ ਕਾਰਡ ਨਾਲ ਮੋਬਾਇਲ ਨੰਬਰ ਲਿੰਕ ਨਹੀਂ ਹੈ, ਉਹ ਆਪਣੇ ਨੇੜੇ ਦੇ ਸੇਵਾ ਕੇਂਦਰ ਤੋਂ ਅਪਡੇਟ ਕਰਵਾ ਸਕਦੇ ਹਨ।

ਇੱਥੇ ਜਿਕਰਯੋਗ ਹੈ ਕਿ ਆਧਾਰ ਕਾਰਡ ਨਾਲ ਮੋਬਾਇਲ ਲਿੰਕ ਕਰਵਾਉਣ ਦੀ ਸੁਵਿਧਾ ਸੇਵਾ ਕੇਂਦਰਾਂ ਤੋਂ ਇਲਾਵਾ ਕੁਝ ਡਾਕਘਰਾਂ/ਬੈਂਕਾਂ/ਸੀ.ਐਸ.ਸੀ ਆਦਿ ਵਿਚ ਬਣੇ ਅਧਾਰ ਕੇਂਦਰਾਂ ਤੋਂ ਆਪਣੇ ਮੋਬਾਇਲ ਨੂੰ ਅਧਾਰ ਕਾਰਡ ਨਾਲ ਲਿੰਕ ਕਰਵਾਉਣ।

Advertisement

ਮੁੱਖ ਖੇਤੀਬਾੜੀ ਅਫ਼ਸਰ ਡਾ. ਕਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਜ਼ੇਕਰ ਮੋਬਾਇਲ ਅਤੇ ਅਧਾਰ ਕਾਰਡ ਲਿੰਕ ਹੋਣ ਅਤੇ ਅਧਾਰ ਕਾਰਡ ਅਤੇ ਬੈਂਕ ਖਾਤਾ ਲਿੰਕ ਹੋਵੇ ਤਾਂ ਕਿਸਾਨ ਘਰ ਬੈਠੇ ਹੀ ਆਪਣੀ ਈ.ਕੇ.ਵਾਈ.ਸੀ ਸਰਕਾਰ ਦੇ ਪੋਰਟਲ https://pmkisan.gov.in/ ਤੇ ਜਾ ਕੇ ਕਰਵਾ ਸਕਦਾ ਹੈ। ਇਹ ਸੁਵਿਧਾ ਸੇਵਾ ਕੇਂਦਰਾਂ ਅਤੇ ਕਾਮਨ ਸਰਵਿਸ ਸਟੇਸ਼ਨਾਂ ਤੇ ਵੀ ਉਪਲਬੱਧ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਕੇ.ਵਾਈ.ਸੀ ਜਰੂਰ ਕਰਵਾਉਣ ਤਾਂਹੀ ਉਨ੍ਹਾਂ ਨੂੰ ਅਗਲੀ ਕਿਸ਼ਤ ਦਾ ਲਾਭ ਮਿਲੇਗਾ।

Related posts

Breaking- ਪੰਚਾਇਤ ਸਕੱਤਰ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ,ਮਾਮਲਾ ਘਪਲੇਬਾਜੀ ਦਾ

punjabdiary

ਚੰਦ ‘ਤੇ ਹੁਣ ਇਸ ਜਗ੍ਹਾ ‘ਤੇ ਲੈਂਡ ਕਰੇਗਾ ਇਨਸਾਨ! NASA ਨੇ ਜਾਰੀ ਕੀਤੀ ਨਵੀਂ ਤਸਵੀਰ

punjabdiary

Breaking News- ਗੈਂਗਸਟਰ ਹਾਸ਼ਮ ਬਾਬਾ ਨੂੰ ਲਾਰੈਂਸ ਨੇ ਦਿੱਤੀ ਸੀ ਸੁਪਾਰੀ

punjabdiary

Leave a Comment