Image default
ਅਪਰਾਧ ਤਾਜਾ ਖਬਰਾਂ

Breaking- ਪੁਲਿਸ ਨੇ ਗੈਂਗਸਟਰ ਦੀਪਕ ਟੀਨੂੰ ਦੀ ਦੋਸਤ ਨੂੰ ਰਿਮਾਂਡ ਤੇ ਲਿਆ ਪੁੱਛ-ਗਿੱਛ ਜਾਰੀ

Breaking- ਪੁਲਿਸ ਨੇ ਗੈਂਗਸਟਰ ਦੀਪਕ ਟੀਨੂੰ ਦੀ ਦੋਸਤ ਨੂੰ ਰਿਮਾਂਡ ਤੇ ਲਿਆ ਪੁੱਛ-ਗਿੱਛ ਜਾਰੀ

10 ਅਕਤੂਬਰ – (ਪੰਜਾਬ ਡਾਇਰੀ) ਸਿੱਧੂ ਮੂਸੇਵਾਲਾ ਹੱਤਿਆ ਕਾਂਡ ਦੇ ਮੁਲਜ਼ਮ ਦੀਪਕ ਟੀਨੂੰ ਦੇ ਪੁਲਿਸ ਹਿਰਾਸਤ ’ਚੋਂ ਭੱਜਣ ਦੇ ਮਾਮਲੇ ’ਚ ਉਸ ਦੀ ਮਹਿਲਾ ਮਿੱਤਰ ਨੂੰ ਏ.ਜੀ.ਟੀ.ਐਫ. ਦੀ ਟੀਮ ਨੇ ਮੁੰਬਈ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਅਦਾਲਤ ਨੇ ਉਸ ਦਾ 5 ਦਿਨ ਦਾ ਰਿਮਾਂਡ ਦੇ ਦਿੱਤਾ ਹੈ । ਲੜਕੀ ਦਾ ਨਾਂ ਜਤਿੰਦਰ ਕੌਰ ਦੱਸਿਆ ਜਾ ਰਿਹਾ ਹੈ, ਜੋ ਲੁਧਿਆਣਾ ਦੀ ਰਹਿਣ ਵਾਲੀ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਖੁਲਾਸੇ ਵਿੱਚ ਦੱਸਿਆ ਗਿਆ ਹੈ ਕਿ ਦੀਪਕ ਟੀਨੂੰ ਦੇ ਭੱਜਣ ਦੀ ਯੋਜਨਾ ਗੋਇੰਦਵਾਲ ਜੇਲ੍ਹ ਵਿੱਚ ਪਹਿਲਾਂ ਹੀ ਬਣਾਈ ਗਈ ਸੀ।
ਦੀਪਕ ਟੀਨੂੰ ਥਾਣਾ ਮੁਖੀ ਪ੍ਰਿਤਪਾਲ ਨੂੰ ਭਰੋਸੇ ‘ਚ ਲੈ ਕੇ ਭੱਜਣ ‘ਚ ਕਾਮਯਾਬ ਹੋਇਆ। ਗੈਂਗਸਟਰ ਦੀਪਕ ਦੀ ਗਰਲਫਰੈਂਡ ਜਤਿੰਦਰ ਤੋਂ ਪੁੱਛਗਿੱਛ ‘ਚ ਕਈ ਵੱਡੇ ਖੁਲਾਸੇ ਹੋਏ ਹਨ। ਜਤਿੰਦਰ ਕੌਰ ਨੇ ਦੱਸਿਆ ਕਿ ਦੀਪਕ ਲਗਾਤਾਰ ਫੋਨ ‘ਤੇ ਗੱਲ ਕਰਦਾ ਸੀ, ਦੀਪਕ ਕੋਲ ਗੋਇੰਦਵਾਲ ਜੇਲ੍ਹ ‘ਚ ਉਸ ਦਾ ਮੋਬਾਇਲ ਸੀ ਅਤੇ ਉਥੋਂ ਉਹ ਲਗਾਤਾਰ ਗੱਲ ਕਰਦਾ ਸੀ।
ਸਾਰੀ ਪਲੈਨਿੰਗ ਉਸੇ ਜੇਲ੍ਹ ਵਿੱਚੋਂ ਭੱਜਣ ਲਈ ਕੀਤੀ ਗਈ ਸੀ ਅਤੇ ਜੇਲ੍ਹ ਵਿੱਚ ਬੰਦ ਚਾਰ-ਪੰਜ ਗੈਂਗਸਟਰਾਂ ਨੇ ਹੀ ਸਾਰੀ ਵਿਉਂਤਬੰਦੀ ਨੂੰ ਅੰਜਾਮ ਦਿੱਤਾ ਸੀ, ਇਹ ਸਾਜ਼ਿਸ਼ ਦੀਪਕ ਨਾਲ ਕਾਫੀ ਸਮੇਂ ਤੋਂ ਰਚੀ ਜਾ ਰਹੀ ਸੀ।

Related posts

MLY vs HK 6th T20 2025: ਮਲੇਸ਼ੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ

Balwinder hali

Breaking- ਕਾਂਗਰਸ ਅਤੇ ਅਕਾਲੀ-ਭਾਜਪਾ ਦੇ ਰਾਜ ਵਿੱਚ ਸਕੂਲਾਂ ਦੀ ਇਹ ਹਾਲਤ ਸੀ – ਹਰਜੋਤ ਬੈਂਸ

punjabdiary

ਪੂਰੇ ਪੰਜਾਬ ‘ਚ ਲੱਗਣਗੇ ਬਿਜਲੀ ਦੇ ਕੱਟ, ਪਾਵਰਕਾਮ ਦੇ ਹੱਥ ਹੋਏ ਖੜ੍ਹੇ

punjabdiary

Leave a Comment