Breaking- ਪੁਲਿਸ ਵਲੋਂ ਹਾਈ ਅਲਰਟ ਹੋਣ ਦੇ ਬਾਵਜੂਦ ਇਲਾਕੇ ‘ਚ ਬਦਮਾਸ਼ਾ ਨੇ ਗੋਲੀਆਂ ਨਾਲ ਇਕ ਵਿਅਕਤੀ ਦਾ ਕਤਲ ਕਰ ਦਿੱਤਾ
ਚੰਡੀਗੜ੍ਹ, 11 ਅਗਸਤ – (ਪੰਜਾਬ ਡਾਇਰੀ) 15 ਅਗਸਤ ਅਤੇ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਪੰਜਾਬ ਪੁਲਿਸ ਹਾਈ ਅਲਰਟ ‘ਤੇ ਹੈ। ਸਰਕਾਰ ਵੱਲੋਂ ਫੌਜੀ ਦਸਤੇ ਵੀ ਜਗ੍ਹਾ-ਜਗ੍ਹਾ ‘ਤੇ ਤਾਇਨਾਤ ਕੀਤੇ ਗਏ ਹਨ। ਪਰ ਬੀਤੀ ਰਾਤ ਅੰਮ੍ਰਿਤਸਰ ਦੇ ਪੋਸ਼ ਇਲਾਕੇ ‘ਚ ਬੇਖੌਫ ਕਾਤਲਾਂ ਵੱਲੋਂ ਦਾਖਲ ਹੋ ਕੇ ਸ਼ਰੇਆਮ ਘਰ ਦੇ ਬਾਹਰ ਇੱਕ ਪੈਟਰੋਲ ਪੰਪ ਮਾਲਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ।
ਦੱਸਿਆ ਜਾ ਰਿਹਾ ਕਿ ਪੈਟਰੋਲ ਪੰਪ ਮਾਲਕ ਮੋਹਨ ਸਿੰਘ ਜਦੋਂ ਦੇਰ ਰਾਤ ਪੰਪ ਤੋਂ ਆਪਣੇ ਘਰ ਪਹੁੰਚਦੇ ਹਨ। ਤਾਂ ਗੱਡੀ ‘ਚੋ ਉਤਰਨ ਤੋਂ ਬਾਅਦ ਉਥੇ ਇੱਕ ਇਨੋਵਾ ਕਾਰ ਆਉਂਦੀ ਹੈ। ਜਿਸ ‘ਚ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਪੰਪ ਦੇ ਮਾਲਕ ‘ਤੇ ਅੰਨ੍ਹੇਵਾਹ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ। ਵੱਡੀ ਗੱਲ ਇਹ ਹੈ ਕਿ ਉੱਥੇ ਚੱਲੀਆਂ ਗੋਲੀਆਂ ਦੀ ਆਵਾਜ਼ ਆਂਢ-ਗੁਆਂਢ ਦੇ ਲੋਕਾਂ ਨੂੰ ਨਹੀਂ ਸੁਣਾਈ ਦਿੰਦੀ। ਪੁਲਿਸ ਦਾ ਮੰਨਣਾ ਹੈ ਕਿ ਇਨੋਵਾ ਕਾਰ ‘ਚ ਆਏ ਕਾਤਲਾਂ ਨੇ ਪਿਸਤੌਲ ‘ਤੇ ਸਾਈਲੈਂਸਰ ਲਗਾਇਆ ਹੋਇਆ ਸੀ ਤਾਂ ਜੋ ਰਿਹਾਇਸ਼ੀ ਇਲਾਕੇ ‘ਚ ਗੋਲੀਬਾਰੀ ਕਰਕੇ ਲੋਕਾਂ ‘ਚ ਹਫੜਾ-ਦਫੜੀ ਨਾ ਮਚ ਜਾਵੇ।