Image default
ਤਾਜਾ ਖਬਰਾਂ

Breaking- ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਬੀਬੀ ਜੰਗੀਰ ਕੌਰ ਆਪਣੇ ਫੈਸਲੇ ਤੇ ਕਾਇਮ, ਅਕਾਲੀ ਦਲ ਵਿਚ ਖਿੱਚੋ-ਤਾਣ

Breaking- ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਬੀਬੀ ਜੰਗੀਰ ਕੌਰ ਆਪਣੇ ਫੈਸਲੇ ਤੇ ਕਾਇਮ, ਅਕਾਲੀ ਦਲ ਵਿਚ ਖਿੱਚੋ-ਤਾਣ

31 ਅਕਤੂਬਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜਨ ਲਈ ਬਜਿੱਦ ਬੀਬੀ ਜੰਗੀਰ ਕੌਰ ਨੇ ਮਨਾਉਣ ਗਏ ਅਕਾਲੀ ਆਗੂਆਂ ਡਾ ਦਲਜੀਤ ਸਿੰਘ ਚੀਮਾ ਅਤੇ ਸੁਰਜੀਤ ਸਿੰਘ ਰੱਖੜਾ ਨੂੰ ਬਰੰਗ ਮੋੜ ਦਿੱਤਾ ਹੈ। ਬੀਬੀ ਜੰਗੀਰ ਕੌਰ ਦੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਲਈ ਚੋਣ ਲੜਨ ਵਾਲੇ ਐਲਾਨ ਤੋਂ ਬਾਅਦ ਅਕਾਲੀ ਦਲ ਕਸੂਤਾ ਘਿਰ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਗੀ ਪਦ ਦੀਆਂ ਚੋਣਾਂ ਲਈ ਪੰਜਾਬ ਭਰ ਵਿੱਚ ਸਰਗਰਮੀਆਂ ਤੇਜ਼ ਹੋ ਗਈਆਂ ਹਨ।
ਇਸ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬੁਲਾਰੇ ਡਾ ਦਲਜੀਤ ਸਿੰਘ ਚੀਮਾ ਤੇ ਸੁਰਜੀਤ ਸਿੰਘ ਰੱਖੜਾ ਉਨ੍ਹਾਂ ਨੂੰ ਮਨਾਉਣ ਲਈ ਗਏ ਅਤੇ ਇਹ ਬੰਦ ਕਮਰਾ ਮੀਟਿੰਗ ਕਾਫੀ ਲੰਬਾ ਸਮਾਂ ਚੱਲੀ ਜਿਸ ਨੂੰ ਉਨ੍ਹਾਂ ਨੂੰ ਆਪਣੇ ਫ਼ੈਸਲੇ ਤੇ ਮੁੜ ਵਿਚਾਰ ਕਰਨ ਲਈ ਅਪੀਲ ਕੀਤੀ ਗਈ। ਇਸ ਮੀਟਿੰਗ ਤੋਂ ਬਾਅਦ ਰੱਖੜਾ ਨੇ ਕਿਹਾ ਕਿ ਬੀਬੀ ਜਗੀਰ ਕੌਰ ਨੇ ਭਰੋਸਾ ਦਿੱਤਾ ਹੈ ਕਿ ਉਹ ਆਪਣੇ ਫ਼ੈਸਲੇ ਤੇ ਜ਼ਰੂਰ ਮੁੜ ਵਿਚਾਰ ਕਰਨਗੇ। ਹਾਲਾਂਕਿ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਉਹ ਆਪਣੇ ਫ਼ੈਸਲੇ ਤੇ ਕਾਇਮ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਬੇਨਤੀ ਕੀਤੀ ਸੀ ਉਹ ਉਸ ਤੇ ਕਾਇਮ ਹਨ ਤੇ ਆਜ਼ਦ ਹੋ ਕੇ ਚੋਣ ਲੜਣਗੇ।
ਸੋਚਣ ਵਾਲੀ ਗੱਲ ਹੈ ਕਿ ਜੇ ਜਗੀਰ ਕੌਰ ਆਪਣੇ ਸਟੈਂਡ ਤੇ ਕਾਇਮ ਰਹਿੰਦੇ ਹਨ ਤਾਂ ਪਹਿਲਾਂ ਹੀ ਪਾਟੋ ਧਾੜ ਹੋਈ ਸ਼੍ਰੋਮਣੀ ਅਕਾਲੀ ਦਲ ਵਿੱਚ ਹੋਰ ਧੜੇਬੰਦੀ ਵਧਣ ਦੇ ਆਸਾਰ ਹਨ। ਇਹ ਵੀ ਖਾਸ ਗੱਲ ਹੈ ਪ੍ਰਧਾਨਗੀ ਦੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਲੰਬੇ ਸਮੇਂ ਬਾਅਦ ਚੁਣੌਤੀ ਮਿਲ ਰਹੀ ਹੈ ਕਿਉਂ ਕਿ ਹਾਲੇ ਤੱਕ ਕਿਸੇ ਨੇ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਚੋਣ ਲੜਣ ਦਾ ਐਲਾਨ ਨਹੀਂ ਕੀਤਾ ਹੈ।

Related posts

ਆਮ ਆਦਮੀ ਪਾਰਟੀ ਨੇ ਯੋਜਨਾ ਕਮੇਟੀ ਦੇ ਚੇਅਰਮੈਨਸੁਖਜੀਤ ਸਿੰਘ ਢਿੱਲਵਾਂ ਤੇ ਵਿਜੇ ਛਾਬੜਾ ਨੂੰ ਬਣਾਇਆ ਲੋਕ ਸਭਾ ਦੇ ਮੀਤ ਪ੍ਰਧਾਨ

punjabdiary

BSNL ਨੇ ਹਿਲਾ ਦਿੱਤਾ ਹੈ ਸਿਸਟਮ, ਹੁਣ ਬਿਨਾਂ ਸੈੱਟ-ਟਾਪ ਬਾਕਸ ਦੇ ਮੁਫ਼ਤ ‘ਚ ਹੀ ਦੇਖ ਸਕੋਗੇ ਲਾਈਵ ਟੀਵੀ ਚੈਨਲ

Balwinder hali

40 ਲੱਖ ਦੀ ਠੱਗੀ ਮਾਰਨ ਦੇ ਦੋਸ਼ਾਂ ‘ਚ ਪਰਚਾ ਦਰਜ

punjabdiary

Leave a Comment