Breaking- ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਬਣਨਗੀਆਂ ਫਰੀਦਕੋਟ ਹਲਕੇ ਦੀਆਂ 4 ਸੜਕਾਂ – ਵਿਧਾਇਕ ਸੇਖੋਂ
ਫਰੀਦਕੋਟ, 25 ਜਨਵਰੀ – (ਪੰਜਾਬ ਡਾਇਰੀ) ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਫਰੀਦਕੋਟ ਹਲਕੇ ਦੀਆਂ 4 ਸੜਕਾਂ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਬਣਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਅਰਾਈਆਵਾਲਾਂ ਤੋਂ ਬੇਗੂਵਾਲਾ 6.35 ਕਿਲੋਮੀਟਰ, ਜਨੇਰੀਆਂ ਸਕੂਲ ਤੋਂ ਸੰਗਰਾ ਹੂਰ ਤੋਂ ਅਰਾਈਆਵਾਲਾ ਖੁਰਦ ਅੱਪਟੂ ਬਲਾਕ ਬਾਉਂਡਰੀ 10.80 ਕਿਲੋਮੀਟਰ, ਫਰੀਦਕੋਟ ਤੋਂ ਬੀੜ ਭੋਲੂਵਾਲਾ ਤੋਂ ਭੋਲੂਵਾਲਾ 6.70 ਕਿਲੋਮੀਟਰ, ਦੀਪ ਸਿੰਘ ਵਾਲਾ ਤੋਂ ਕੋਠੇ ਕਾਨਿਆਵਾਲੀ 5.64 ਕਿਲੋਮੀਟਰ ਸੜਕਾਂ ਦਾ ਨਿਰਮਾਣ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਗ੍ਰਾਮ ਯੋਜਨਾ ਤਹਿਤ ਬਣਾਈਆਂ ਜਾਣ ਵਾਲੀਆਂ ਇਨ੍ਹਾਂ ਸੜਕਾਂ ਦੀ ਲੰਬਾਈ 29.49 ਕਿਲੋਮੀਟਰ ਬਣਦੀ ਹੈ। ਉਨ੍ਹਾਂ ਦੱਸਿਆ ਕਿ ਇਹ ਸੜਕਾਂ ਟਰੈਫਿਕ ਦੇ ਹਿਸਾਬ ਨਾਲ ਡਿਜ਼ਾਇਨ ਕੀਤੀਆਂ ਗਈਆਂ ਹਨ, ਜੋ ਕਿ ਲੰਮੇ ਸਮੇਂ ਤੱਕ ਪ੍ਰਯੋਗ ਵਿੱਚ ਲਿਆਂਦੀਆਂ ਜਾ ਸਕਦੀਆਂ ਹਨ ਅਤੇ 4 ਸਾਲ ਤੱਕ ਇਨ੍ਹਾਂ ਦੀ ਮੇਨਟੇਨੈਂਸ ਵੀ ਸਬੰਧਤ ਠੇਕੇਦਾਰ ਵੱਲੋਂ ਕੀਤੀ ਜਾਂਦੀ ਹੈ,ਜਿਸ ਨੂੰ ਇਹ ਕੰਮ ਅਲਾਟ ਹੋਇਆ ਹੋਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ਦੇ ਬਣਨ ਨਾਲ ਆਲੇ ਦੁਆਲੇ ਦੇ ਪਿੰਡਾਂ ਨੂੰ ਬਹੁਤ ਫਾਇਦਾ ਹੋਵੇਗਾ।