Breaking- ਪ੍ਰਾਈਵੇਟ ਬੱਸਾਂ ਵਾਲੇ 9 ਅਗਸਤ ਤੋਂ 14 ਅਗਸਤ ਤੱਕ ਹੜਤਾਲ ਤੇ ਜਾਣਗੇ
ਸੁਲਤਾਨਪੁਰ ਲੋਧੀ, 8 ਅਗਸਤ – (ਪੰਜਾਬ ਡਾਇਰੀ) ਪੂਰੇ ਪੰਜਾਬ ਵਿੱਚ ਜਿੱਥੇ ਅਜ਼ਾਦੀ ਦੇ ਜਸ਼ਨ ਮਨਾਉਣ ਲਈ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ। ਭਾਰਤ ਵਿੱਚ ਇਹਨੀਂ ਦਿਨੀਂ ਭੈਣ ਅਤੇ ਭਰਾ ਦੇ ਪਿਆਰ ਦਾ ਪ੍ਰਤੀਕ ਤਿਓਹਾਰ ਰੱਖੜੀ ਵੀ ਹੈ। ਇਸ ਲਈ ਲੋਕਾਂ ਨੇ ਬੱਸਾਂ ਵਿੱਚ ਸਫ਼ਰ ਕਰਨਾ ਹੁੰਦਾ ਹੈ। ਬੱਸਾਂ ‘ਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਇਹ ਜ਼ਰੂਰੀ ਖ਼ਬਰ ਹੈ। ਕਿ ਪ੍ਰਾਈਵੇਟ ਬੱਸਾਂ ਵਾਲਿਆਂ ਨੇ ਸੂਬੇ ਦੀ ਸਰਕਾਰ ਦੇ ਖਿਲਾਫ ਬੱਸਾਂ ਦੇ ਖਰਚੇ ਅਤੇ ਟੈਕਸ ਪੂਰਾ ਨਾ ਹੋਣ ਕਾਰਨ ਪੂਰੇ ਪੰਜਾਬ ਵਿੱਚ ਬੱਸ ਅੱਡੇ ਜਾਮ ਕਰਨਗੇ। ਸੁਲਤਾਨਪੁਰ ਲੋਧੀ ਦੇ ਉੱਘੇ ਸਮਾਜ ਸੇਵੀ ਅਤੇ ਟਰਾਂਸਪੋਰਟ ਸਰਦੂਲ ਸਿੰਘ ਥਿੰਦ ਦਾ ਕਹਿਣਾ ਹੈ ਕਿ ਸਰਕਾਰ ਨੇ ਪੀਆਰਟੀਸੀ ਬੱਸਾਂ ਵਿੱਚ ਔਰਤਾਂ ਨੂੰ ਫ੍ਰੀ ਸਫ਼ਰ ਕਰਨ ਦੀ ਇਜਾਜ਼ਤ ਦਿੱਤੀ ਹੋਈ ਹੈ। ਜਿਸ ਕਾਰਨ ਪ੍ਰਾਈਵੇਟ ਬੱਸਾਂ ਵਿੱਚ ਕੋਈ ਵੀ ਸਵਾਰੀ ਨਹੀਂ ਚੱੜਦੀ, ਉਹਨਾਂ ਕਿਹਾ ਕਿ ਸਾਡੀਆਂ ਬੱਸਾਂ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ।
ਉਹਨਾਂ ਦੱਸਿਆ ਕਿ ਸਾਰੇ ਪ੍ਰਾਈਵੇਟ ਬੱਸਾਂ ਵਾਲਿਆਂ ਵੱਲੋਂ ਸੁਲਤਾਨਪੁਰ ਲੋਧੀ ਬੱਸ ਅੱਡੇ ਤੇ ਵੀ ਪੰਜ ਦਿਨ ਲਈ ਮੁਕੰਮਲ ਹੜਤਾਲ ਕੀਤੀ ਜਾਵੇਗੀ । ਜ਼ਿਕਰਯੋਗ ਹੈ ਕਿ ਕਾਂਗਰਸ ਸਰਕਾਰ ਵੱਲੋਂ ਪਨਬਸ, ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿੱਚ ਔਰਤਾਂ ਨੂੰ ਫ੍ਰੀ ਸਫ਼ਰ ਕਰ ਦਿੱਤਾ ਸੀ ਜਿਸ ਕਾਰਨ ਇਹ ਹੜਤਾਲ ਹੋ ਰਹੀ ਹੈ