Breaking- ਪੰਚਾਇਤੀ ਰਾਜ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਦਿੱਤੀ ਜਾ ਰਹੀ ਹੈ ਸਿਖਲਾਈ, ਵੱਖ-ਵੱਖ ਵਿਸ਼ਿਆਂ ਸਬੰਧੀ ਜਾਗਰੂਕ ਕਰਦੇ ਹਨ ਵਿਸ਼ਾ ਮਾਹਿਰ
ਫਰੀਦਕੋਟ, 17 ਜਨਵਰੀ – (ਪੰਜਾਬ ਡਾਇਰੀ) ਪਿੰਡਾਂ ਵਿੱਚ ਪੰਚਾਇਤਾਂ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਪੰਜਾਬ ਸਰਕਾਰ ਦੇ ਪ੍ਰਦੇਸ਼ਿਕ ਦਿਹਾਤੀ ਵਿਕਾਸ ਸੰਸਥਾ ਵੱਲੋਂ ਪੰਚਾਇਤੀ ਰਾਜ ਸੰਸਥਾਵਾਂ ਦੇ ਨੁਮਾਇੰਦਿਆਂ,ਕਰਮਚਾਰੀਆਂ,ਅਧਿਕਾਰੀਆਂ,ਸੈਲਫ ਹੈਲਪ ਗਰੁੱਪ ਦੇ ਮੈਂਬਰਾਂ,ਆਂਗਣਵਾੜੀ ਅਤੇ ਆਸ਼ਾ ਵਰਕਰਾਂ ਨੂੰ ਸਥਾਨਕ ਬੀ.ਡੀ.ਪੀ.ਓ ਦਫਤਰ ਵਿਖੇ 2 ਰੋਜਾ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ।ਵਧੀਕ ਡਿਪਟੀ ਕਮਿਸ਼ਨਰ ਸ. ਲਖਵਿੰਦਰ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲਾ ਵਿਕਾਸ ਅਤੇ ਪੰਚਾਇਤ ਅਫਸਰ ਸੁਰਿੰਦਰ ਸਿੰਘ ਧਾਲੀਵਾਲ ਦੀ ਯੋਗ ਅਗਵਾਈ ਹੇਠ ਇਸ ਵਿਸ਼ੇਸ਼ ਟ੍ਰੇਨਿੰਗ ਵਿੱਚ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਦੇ ਟਿਕਾਊ ਵਿਕਾਸ ਟੀਚਿਆਂ ਤੇ ਅਧਾਰਿਤ 9 ਵਿਸ਼ਿਆਂ ਅਤੇ ਵੱਖ-ਵੱਖ ਵਿਭਾਗਾਂ ਅਧੀਨ ਮੁਹੱਈਆ ਸੇਵਾਵਾਂ ,ਸਹੂਲਤਾ ਅਤੇ ਭਲਾਈ ਸਕੀਮਾਂ ਜਾਂ ਪ੍ਰੋਜੈਕਟਾਂ ਬਾਰੇ ਜਾਣਕਾਰੀ ਦੇਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ। ਬੀ.ਡੀ.ਪੀ.ਓ ਮੈਡਮ ਸੁਖਵਿੰਦਰ ਕੌਰ ਦੀ ਦੇਖ-ਰੇਖ ਸਿਖਲਾਈ ਕੈਂਪ ਵਿੱਚ ਪਹੁੰਚੇ ਪਿੰਡਾਂ ਦੇ ਭਾਗੀਦਾਰਾਂ ਨੂੰ ਪੰਚਾਇਤ ਅਫਸਰ ਤੀਰਥ ਸਿੰਘ ਨੇ ਜੀ ਆਇਆਂ ਨੂੰ ਕਿਹਾ ਅਤੇ ਇਸ ਸਿਖਲਾਈ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।
ਮਾਸਟਰ ਟ੍ਰੇਨਰ ਤੇਜਿੰਦਰ ਕੌਰ ਨੇ ਸਿਖਲਾਈ ਦੇਣ ਆਏ ਐਸ.ਆਈ.ਆਰ. ਮੋਹਾਲੀ ਦੇ ਟ੍ਰੇਨਰ ਅਤੇ ਵਿਭਾਗਾਂ ਤੋਂ ਆਏ ਰਿਸੋਰਸ ਪਰਸਨਜ਼ ਨਾਲ ਜਾਣ ਪਹਿਚਾਣ ਕਰਵਾਈ ਅਤੇ ਭਾਗੀਦਾਰਾਂ ਨੂੰ ਟ੍ਰੇਨਿੰਗ ਸਮੱਗਰੀ ਵੀ ਤਕਸੀਮ ਕੀਤੀ।ਉਨਾਂ ਦੱਸਿਆ ਕਿ ਵੱਖ-ਵੱਖ ਪਿੰਡਾਂ ਦੇ ਬੈਚ ਬਣਾ ਕੇ ਵੰਡ ਕੀਤੀ ਗਈ ਹੈ,ਇਹ ਸਿਖਲਾਈ 28 ਜਨਵਰੀ ਤੱਕ ਚੱਲੇਗੀ।ਇਸ ਮੌਕੇ ਰਿਸੋਰਸ ਪਰਸਨ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ,ਜੇ.ਈ ਗੁਰਪ੍ਰੀਤ ਸਿੰਘ ਗਰੋਵਰ,ਜੇ.ਈ ਖੁਸ਼ਵੰਤ ਸਿੰਘ, ਪੰਚਾਇਤ ਸਕੱਤਰ ਸਤਿੰਦਰਪਾਲ ਸਿੰਘ,ਖੁਸ਼ਵਿੰਦਰ ਸਿੰਘ ,ਗੁਰਜੰਟ ਸਿੰਘ,ਸਿਮਰਜੀਤ ਸਿੰਘ,ਅਜੇਪਾਲ ਸ਼ਰਮਾ,ਗੁਰਸਾਹਿਬ ਸਿੰਘ,ਬਲਜੀਤ ਸਿੰਘ,ਬਲਾਕ ਕੁਆਰਡੀਨੇਟਰ ਗੁਰਪਿੰਦਰ ਕੌਰ,ਪ੍ਰਬੰਧਕ ਜਗਦੀਪ ਸਿੰਘ,ਕਲਰਕ ਰਾਕੇਸ਼ ਕੁਮਾਰ,ਅਕਾਊਟੈਂਟ ਰਾਜੀਵ ਚੌਹਾਨ,ਅਜੀਵਕਾ ਮਹਿੰਦਰ ਕੌਰ ਅਤੇ ਮਨਪ੍ਰੀਤ ਕੌਰ ਹਾਜਰ ਸਨ।