Breaking- ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ ਤੇ ਕੋਈ ਪੰਜਾਬੀ ਖਾਲਿਸਤਾਨ ਨਹੀਂ ਚਾਹੁੰਦਾ ਇਸ ਕਰਕੇ ਸਰਕਾਰ ਇਸ ਤੇ ਕਾਰਵਾਈ ਕਰੇ:-ਮਜੀਠੀਆ
14 ਨਵੰਬਰ – ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਦੋਸ਼ ਲਾਏ ਹਨ। ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆਖਿਆ ਹੈ ਤੁਸੀਂ ਨੀਂਦ ਵਿੱਚੋਂ ਉਠੋ ਤੇ ਪੰਜਾਬ ਦੇ ਉਲਟ ਬੋਲਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰੋ। ਮਜੀਠੀਆ ਨੇ ਅੰਮ੍ਰਿਤਪਾਲ ਸਿੰਘ ਬਾਰੇ ਆਖਿਆ ਹੈ ਕਿ ਇਹ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਹੈ ਤੇ ਕੋਈ ਪੰਜਾਬੀ ਖਾਲਿਸਤਾਨ ਨਹੀਂ ਚਾਹੁੰਦਾ ਇਸ ਕਰਕੇ ਸਰਕਾਰ ਇਸ ਤੇ ਕਾਰਵਾਈ ਕਰੇ
ਉਧਰ ਬੀਬੀ ਜਗੀਰ ਕੌਰ ‘ਤੇ ਤਨਜ਼ ਕੱਸਦੇ ਹੋਏ ਮਜੀਠੀਆ ਨੇ ਕਿਹਾ ਕਿ “ਜੇ ਸੇਵਾ ਕਰਨੀ ਹੀ ਹੈ ਤਾਂ ਸਵੇਰੇ ਸਾਡੇ ਨਾਲ ਚੱਲਣ ਤੇ ਜੋੜਿਆਂ ਦੀ ਸੇਵਾ ਕਰਨ।ਪਰ ਬੀਬੀ ਸੇਵਾ ਨਹੀਂ ਮੇਵਾ ਭਾਲਦੀ, ਇਹ ਸੇਵਾ ਕਰਮਾਂ ਨਾਲ ਮਿਲਦੀ ਹੈ।”