Breaking- ਪੰਜਾਬ ਦਾ ਸਦੀ ਪੁਰਾਣਾ ਇਤਿਹਾਸ ਬਰਕਰਾਰ ਰੱਖਣ ਲਈ, ਐਵੀਏਸ਼ਨ ਮਿਊਜ਼ੀਅਮ ਬਣਾਉਣ ਲਈ ਪੰਜਾਬ ਸਰਕਾਰ ਨੇ ਐਲਾਨ ਕੀਤਾ।
ਚੰਡੀਗੜ੍ਹ, 17 ਅਗਸਤ – ਸ਼ਹਿਰੀ ਹਵਾਬਾਜ਼ੀ ਖੇਤਰ ‘ਚ ਪੰਜਾਬ ਦਾ ਇਕ ਸਦੀ ਪੁਰਾਣਾ ਇਤਿਹਾਸ ਹੈ। ਇਸ ਬਾਰੇ ਆਉਣ ਵਾਲੀ ਪੀੜੀ ਨੂੰ ਦੱਸਣਾ ਜ਼ਰੂਰੀ ਹੈ। ਇਸਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲ਼ਾ ‘ਚ ‘ਪੰਜਾਬ ਐਵੀਏਸ਼ਨ ਮਿਊਜ਼ੀਅਮ’ ਬਣਾਉਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਵੱਲੋਂ ਇਹ ਫ਼ੈਸਲਾ ਪੰਜਾਬ ਰਾਜ ਸਿਵਲ ਐਵੀਏਸ਼ਨ ਕੌਂਸਲ ਦੀ ਤਜਵੀਜ਼ ‘ਤੇ ਲਿਆ ਗਿਆ। ਮੁੱਖ ਮੰਤਰੀ ਨੇ ਇਸ ਕੰਮ ਲਈ ਲੋਕ ਨਿਰਮਾਣ ਵਿਭਾਗ ਨੂੰ ਜ਼ਿੰਮੇਵਾਰੀ ਸੌਂਪੀ ਹੈ। ਇਹ ਮਿਊਜ਼ੀਅਮ ਸਿਵਲ ਏਅਰੋਡਰੋਮ, ਪਟਿਆਲਾ ਵਿਖੇ ਬਣਾਇਆ ਜਾਵੇਗਾ।
20ਵੀਂ ਸਦੀ ਦੇ ਪਹਿਲੇ ਦਹਾਕੇ ‘ਚ ਸਥਾਪਿਤ ਕੀਤੀ ਗਈ ਪਟਿਆਲਾ ਐਵੀਏਸ਼ਨ ਕੰਪਲੈਕਸ 350 ਏਕੜ ਜਗ੍ਹਾ ‘ਚ ਫੈਲੀ ਇਕ ਵਿਰਾਸਤੀ ਸੰਸਥਾ ਹੈ। ਉਨ੍ਹਾਂ ਕਿਹਾ ਕਿ ਇਸ ਐਵੀਏਸ਼ਨ ‘ਚ ਹਵਾਈ ਜਹਾਜ਼ਾਂ ਦੇ ਮਾਡਲ, ਦੱਸਦੇਈਏ ਕਿ ਇਸ ਮਿਊਜ਼ੀਅਮ ‘ਚ ਤਸਵੀਰਾਂ, ਨਕਸ਼ੇ, ਮਾਡਲਾਂ ਦੀ ਐਨੀਮੇਸ਼ਨ ਰਾਹੀਂ ਪੇਸ਼ਕਾਰੀ, ਪਾਇਲਟਾਂ ਤੇ ਹੋਰ ਸਟਾਫ਼ ਦੇ ਕੱਪੜੇ ਤੇ ਉਪਕਰਨ ਵੀ ਇਸ ਮਿਊਜ਼ੀਅਮ ‘ਚ ਦਰਸਾਏ ਜਾਣਗੇ।