Image default
About us ਤਾਜਾ ਖਬਰਾਂ

Breaking- ਚਿੱਠੀ ਦੇ ਵਿਵਾਦ ਤੇ ਪੰਜਾਬ ਦੇ ਰਾਜਪਾਲ ਨੇ ਪ੍ਰੈਸ ਮੀਟਿੰਗ ਕੀਤੀ

Breaking- ਚਿੱਠੀ ਦੇ ਵਿਵਾਦ ਤੇ ਪੰਜਾਬ ਦੇ ਰਾਜਪਾਲ ਨੇ ਪ੍ਰੈਸ ਮੀਟਿੰਗ ਕੀਤੀ

22 ਅਕਤੂਬਰ – ਪੰਜਾਬ ਵਿੱਚ ਪਹਿਲੀ ਵਾਰ ਰਾਜਪਾਲ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਲੈ ਕੇ ਸਰਕਾਰ ਨਾਲ ਚੱਲ ਰਹੇ ਵਿਵਾਦ ਤੇ ਕੀਤੀ ਮੀਟਿੰਗ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਵਿੱਚ ਵੀਸੀ ਦੀ ਨਿਯੁਕਤੀ ਨੂੰ ਲੈਕੇ ਪੰਜਾਬ ਸਰਕਾਰ ਅਤੇ ਰਾਜਪਾਲ ਆਹਮੋ-ਸਾਹਮਣੇ ਹਨ। ਬੀਤੇ ਦਿਨ ਭਗਵੰਤ ਮਾਨ ਵੱਲੋਂ ਰਾਜਪਾਲ ਨੂੰ ਅੰਗਰੇਜੀ ਵਿੱਚ ਚਿੱਠੀ ਭੇਜੀ ਸੀ। ਇਸ ਤੋਂ ਇਲਾਵਾ ਭਗਵੰਤ ਮਾਨ ਨੇ ਆਪਣੇ ਟਵਿੱਟਰ ਹੈਂਡਲ ਤੋਂ ਪੋਸਟ ਇੱਕ ਚਿੱਠੀ ਪੋਸਟ ਕੀਤੀ ਸੀ, ਜੋ ਪੰਜਾਬੀ ਭਾਸ਼ਾ ਵਿੱਚ ਹੈ। ਅੱਜ ਰਾਜਪਾਲ ਨੇ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਮੈਂ ਪੰਜਾਬੀ ਵਾਲੀ ਚਿੱਠੀ ਟਰਾਂਸਲੇਸ਼ਨ ਕਰਵਾ ਲਈ ਹੈ, ਜਿਸ ਵਿੱਚ ਸੀਐਮ ਆਖ ਰਹੇ ਹਨ ਮੈਂ ਕੰਮ ਵਿੱਚ ਦਖਲ ਅੰਦਾਜੀ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਮੈਂ ਵੀ ਯੂਨੀਵਰਸਿਟੀ ਦਾ ਚਾਂਸਲਰ ਹਾਂ, ਮੈਨੂੰ ਪਤਾ ਹੈ ਕੰਮ ਕਿਵੇਂ ਕਰਨਾ ਹੈ। ਇਸ ਵਿੱਚ ਸਰਕਾਰ ਦਖਲਅੰਦਾਜੀ ਨਹੀਂ ਕਰ ਸਕਦੀ।
ਇਸ ਮੌਕੇ ਰਾਜਪਾਲ ਬਨਵਾਰੀ ਨੇ ਦੱਸਿਆ ਕਿ ਮੈਂ ਸਾਢੇ ਚਾਰ ਸਾਲ ਤਾਮਿਲਨਾਡੂ ਦਾ ਗਵਰਨਰ ਰਿਹਾ ਹਾਂ। ਤਾਮਿਲਨਾਡੂ ‘ਚ VC ਦਾ ਅਹੁਦਾ 50 ਕਰੋੜ ‘ਚ ਵਿਕਦਾ ਸੀ, ਮੈਂ ਮੈਰਿਟ ‘ਤੇ ਨਿਯੁਕਤੀ ਕੀਤੀ, ਜਿਸ ਦੀ ਤਾਮਿਲਨਾਡੂ ਦੇ ਸੀਐਮ ਸਟਾਲਿਨ ਨੇ ਵੀ ਤਾਰੀਫ ਕੀਤੀ ਸੀ। ਮੈਂ ਤਾਮਿਲਨਾਡੂ ਵਿੱਚ 27 ਚਾਂਸਲਰ ਨਿਯੁਕਤ ਕੀਤੇ ਹਨ। ਰਾਜਪਾਲ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਸਹੁੰ ਚੁਕਾਈ ਹੈ ਅਤੇ ਮੇਰਾ ਕੰਮ ਸਿੱਖਿਆ ਨੂੰ ਸੁਧਾਰਨਾ ਹੈ। ਪੰਜਾਬ ਸਰਕਾਰ ਕਾਨੂੰਨ ਅਨੁਸਾਰ ਕੁਝ ਨਹੀਂ ਕਰ ਰਹੀ ਹੈ। ਮੈਂ ਆਨ ਰਾਜਪਾਲ ਨੇ ਅੱਗੇ ਕਿਹਾ ਕਿ ਜੇਕਰ ਬੋਰਡ ਕੋਲ ਅਧਿਕਾਰ ਹੈ ਤਾਂ ਬੋਰਡ ਦਾ ਚੇਅਰਮੈਨ ਚਾਂਸਲਰ ਹੈ, ਬੋਰਡ ਦੀ ਅਗਵਾਈ ਮੁੱਖ ਸਕੱਤਰ ਕਰਦਾ ਹੈ, ਚਾਂਸਲਰ ਨੂੰ ਬੁਲਾਇਆ ਜਾਣਾ ਚਾਹੀਦਾ ਸੀ। ਮਾਨ ਉਤੇ ਵਰਦਿਆਂ ਰਾਜਪਾਲ ਨੇ ਕਿਹਾ ਕਿ ਉਹ ਕਿਉਂ ਇਲਜ਼ਾਮ ਲਗਾਉਂਦੇ ਹਨ ਕਿ ਉੱਪਰੋਂ ਹੁਕਮ ਹਨ, ਮੈਨੂੰ ਕੌਣ ਹੁਕਮ ਦੇਵੇਗਾ, ਮੈਂ ਸਭ ਤੋਂ ਸੀਨੀਅਰ ਹਾਂ।
ਮੈਂ ਅਜਿਹਾ ਕੋਈ ਸ਼ਬਦ ਨਹੀਂ ਵਰਤਦਾ, ਪਰ ਕਰ ਸਕਦਾ ਹਾਂ, ਪਰ ਇੱਜ਼ਤ ਨੂੰ ਕਾਇਮ ਰੱਖਣਾ ਮੇਰਾ ਕੰਮ ਹੈ। ਮੇਰੇ ਆਉਣ ਤੋਂ ਬਾਅਦ ਰਾਜ ਭਵਨ ਦਾ ਖਰਚ ਅੱਧਾ ਰਹਿ ਗਿਆ ਹੈ, ਇਹ ਜਨਤਾ ਦਾ ਪੈਸਾ ਹੈ।ਰੇਰੀ ਚੇਅਰਮੈਨ ਹਾਂ, ਤਨਖਾਹ ਨਹੀਂ ਲੈਂਦਾ, ਇਸਦਾ ਮਤਲਬ ਇਹ ਨਹੀਂ ਕਿ ਮੈਂ ਆਪਣਾ ਹੱ ਉਨ੍ਹਾਂ ਕਿਹਾ ਕਿ ਪੰਜਾਬ ‘ਚ ਵਾਈਸ ਚਾਂਸਲਰ ਦੀ ਨਿਯੁਕਤੀ ‘ਚ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਕਿਹਾ ਘਰ ਖੁੱਲ੍ਹਾ ਨਹੀਂ ਛੱਡਿਆ ਜਾ ਸਕਦਾ, ਕੁਝ ਵੀ ਹੋ ਸਕਦਾ ਹੈ। VC ਨੂੰ ਨਾ ਹਟਾਇਆ ਗਿਆ ਤਾਂ ਕਾਨੂੰਨੀ ਰਾਏ ਲੈਣੀ ਪਵੇਗੀ, ਮੈਂ 2 ਚਿੱਠੀਆਂ ਦੇ ਮੁੱਦੇ ‘ਤੇ FIR ਦਰਜ ਕਰਵਾਉਣ ਦਾ ਇੱਛੁਕ ਨਹੀਂ ਹਾਂ।ਕ ਗੁਆ ਲਿਆ ਹੈ।

Related posts

Breaking- ’ਭਾਰਤ ਜੋੜੋ ਯਾਤਰਾ’ ਅੱਜ 24 ਦਸੰਬਰ ਨੂੰ ਸਵੇਰੇ ਕੌਮੀ ਰਾਜਧਾਨੀ ਦਿੱਲੀ ਪਹੁੰਚੀ

punjabdiary

Breaking- ਅੱਜ ਪੰਜਾਬ ਦੇ ਸਾਰੇ ਸਕੂਲਾਂ ਵਿਚ MegaPTMPunjab ਰੱਖੀ ਗਈ ਹੈ, ਜਿਸ ਵਿਚ ਬੱਚਿਆਂ ਦੇ ਮਾਪੇ ਸ਼ਾਮਿਲ ਹੋਣਗੇ – ਭਗਵੰਤ ਮਾਨ

punjabdiary

ਸਰਕਾਰੀ ਸਕੂਲ ਦੇ ਬੱਚਿਆਂ ਦੇ ਭਵਿੱਖ ਦੀ ਨੀਂਹ ਪੱਕੀ ਕਰਨ ਲੱਗੇ ‘ਸਮਰ ਕੈਂਪ’

punjabdiary

Leave a Comment