Breaking- ਪੰਜਾਬ ਦੇ ਵਿਕਾਸ ਦੀ ਰਾਹ ਵਿੱਚ ਜੋ ਕੋਈ ਵੀ ਰੁਕਾਵਟ ਬਣੇਗਾ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ – ਕੈਬਨਿਟ ਮੰਤਰੀ ਕੁਲਦੀਪ ਸਿੰਘ
ਚੰਡੀਗੜ੍ਹ, 21 ਮਾਰਚ – ਕੈਬਨਿਟ ਮੰਤਰੀ ਕੁਲਦੀਪ ਸਿੰਘ ਨੇ ਕਿਹਾ ਕਿ, ਪਹਿਲਾਂ ਅਜਨਾਲਾ ਤੇ ਹੁਣ ਇਸ ਆਪਰੇਸ਼ਨ ਦੌਰਾਨ ਪੰਜਾਬ ਪੁਲਿਸ ਨੇ ਜਿਸ ਤਰ੍ਹਾਂ ਨਾਲ ਸਥਿਤੀ ਨੂੰ ਸੰਭਾਲਿਆ ਤੇ ਪੰਜਾਬ ਦੀ ਸ਼ਾਂਤੀ ਭੰਗ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ, ਉਹ ਸ਼ਲਾਘਾਯੋਗ ਹੈ, ਮੈਂ ਪੰਜਾਬ ਪੁਲਿਸ ਨੂੰ ਸਲਾਮ ਕਰਦਾ ਹਾਂ, CM ਭਗਵੰਤ ਮਾਨ ਜੀ ਨੇ ਇੱਕ ਮਜ਼ਬੂਤ CM ਬਣ ਕੇ ਇਸ ਸਥਿਤੀ ਨੂੰ ਕਾਬੂ ਕੀਤਾ ਹੈ ।
ਉਨ੍ਹਾਂ ਨੇ ਕਿਹਾ ਕਿ CM ਭਗਵੰਤ ਮਾਨ ਜੀ ਨੇ ਇਸ ਗੰਭੀਰ ਸਥਿਤੀ ਨੂੰ ਬਹੁਤ ਚੰਗੇ ਢੰਗ ਨਾਲ ਸੰਭਾਲਿਆ ਜੋ ਕੋਈ ਵੀ ਪੰਜਾਬ ਦੇ ਵਿਕਾਸ ਦੀ ਰਾਹ ‘ਚ ਰੁਕਾਵਟ ਬਣੇਗਾ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ । ਪੰਜਾਬ ਦੇ ਨੌਜਵਾਨਾਂ ਨੂੰ ਬੰਦੂਕਾਂ ਦੀ ਨਹੀਂ ਕਿਤਾਬਾਂ ਦੀ ਲੋੜ ਹੈ ।