Breaking- ਪੰਜਾਬ ਦੇ ਵਿੱਚ ਕਿਸੇ NRI ਦੀ ਜ਼ਮੀਨ ‘ਤੇ ਨਹੀਂ ਹੋਣ ਦੇਵਾਂਗੇ ਨਜਾਇਜ਼ ਕਬਜ਼ਾ – ਮੰਤਰੀ ਕੁਲਦੀਪ ਸਿੰਘ – ਵੇਖੋ ਵੀਡੀਓ
ਚੰਡੀਗੜ੍ਹ, 31 ਦਸੰਬਰ – ਪੰਚਾਇਤ ਮੰਤਰੀ ਕੁਲਦੀਪ ਸਿੰਘ ਨੇ ਕਿਹਾ ਕਿ, ਪੰਜਾਬ ਦਾ ਨਵਾਂ ਇਤਿਹਾਸ ਲਿਖੇਗੀ ਹੁਣ ਮਾਨ ਸਰਕਾਰ! ਪੰਜਾਬ ਦੇ ਵਿੱਚ ਕਿਸੇ NRI ਦੀ ਜ਼ਮੀਨ ‘ਤੇ ਨਹੀਂ ਹੋਣ ਦੇਵਾਂਗੇ ਨਜਾਇਜ਼ ਕਬਜ਼ਾ । ਉਨ੍ਹਾਂ ਨੇ ਕਿਹਾ ਸਵਰਗ ਵਾਸੀ ਸਰਦਾਰ ਹਰਨਾਮ ਸਿੰਘ ਜੋ 17.5 ਕਿਲ੍ਹੇ ਪੈਲੀ ਦੇ ਮਾਲਕ ਸਨ, ਜੋ ਯੂ.ਕੇ. ਦੇ NRI ਸਨ ਜਦੋਂ ਉਨ੍ਹਾਂ ਦੀ ਜ਼ਮੀਨ ਤੇ ਕਬਜਾ ਹੋਇਆ ਤਾਂ ਉਹ ਹੋਕੇ ਕਾਰਨ ਦੁਨੀਆਂ ਨੂੰ ਅਲਵਿਦਾ ਕਿਹ ਗਏ । ਮੰਤਰੀ ਕੁਲਦੀਪ ਧਾਲੀਵਾਲ ਕਿ ਸਰਦਾਰ ਹਰਨਾਮ ਸਿੰਘ ਦਾ ਦਰਦ ਮੈਨੂੰ ਇਥੇ ਖਿੱਚ ਕੇ ਲੈ ਆਇਆ । ਉਨ੍ਹਾਂ ਕਿਹਾ ਕਿ 550 ਦੇ ਕਰੀਬ ਕੇਸ ਜ਼ਮੀਨ ਦੇ ਕਬਜਿਆ ਸੰਬੰਧੀ ਮੇਰੇ ਕੋਲ ਆਏ ਹਨ ਉਨ੍ਹਾਂ ਕੇਸਾਂ ਨਾਲ ਸੰਬੰਧਤ ਕਿਸੇ ਵਿਅਕਤੀ ਨੇ ਇਹ ਨਹੀਂ ਕਿਹਾ ਕਿ ਕਬਜਾ ਕਿਸੇ ਬਾਹਰਲੇ ਬੰਦੇ ਨੇ ਕੀਤਾ ਹੈ ਸਗੋਂ ਇਹ ਹੀ ਕਹਿੰਦੇ ਹਨ ਮੇਰਾ ਖੇਤ ਮੇਰੇ ਚਾਚੇ ਨੇ ਮੱਲ ਲਿਆ ਜਾਂ ਫਿਰ ਮਾਮੇ ਨੇ ਮੱਲ ਲਿਆ, ਭਰਾ ਨੇ ਕਬਜਾ ਕਰ ਲਿਆ । ਉਨ੍ਹਾਂ ਕਿਹਾ ਰਿਸ਼ਤੇਦਾਰ ਹੀ ਆਪਣੇ ਰਿਸ਼ਤੇਦਾਰਾਂ ਦੀਆਂ ਪੈਲੀਆਂ ਤੇ ਕਬਜਾ ਕਰ ਰਹੇ ਹਨ ।
ਪੰਜਾਬ ਦਾ ਨਵਾਂ ਇਤਿਹਾਸ ਲਿਖੇਗੀ ਹੁਣ ਮਾਨ ਸਰਕਾਰ!
ਪੰਜਾਬ ਦੇ ਵਿੱਚ ਕਿਸੇ NRI ਦੀ ਜ਼ਮੀਨ ‘ਤੇ ਨਹੀਂ ਹੋਣ ਦੇਵਾਂਗੇ ਨਜਾਇਜ਼ ਕਬਜ਼ਾ!@KuldeepSinghAAP pic.twitter.com/UKjXMMBuHE— AAP Punjab (@AAPPunjab) December 31, 2022
Advertisement