Breaking- ਪੰਜਾਬ ਪੈਨਸ਼ਨਰਜ਼ ਯੂਨੀਅਨ ਨੇ ਕੋਟਕਪੂਰਾ ਵਿਖੇ ‘ਪੈਨਸ਼ਨਰ ਦਿਵਸ’ ਮਨਾਇਆ
ਮੁਲਾਜ਼ਮ ਤੇ ਪੈਨਸ਼ਨਰ ਵਰਗ ਨੂੰ ਹੱਕਾਂ ਦੀ ਪ੍ਰਾਪਤੀ ਲਈ ਲਾਮਬੰਦ ਹੋਣ ਦਾ ਦਿੱਤਾ ਸੱਦਾ
ਕੋਟਕਪੂਰਾ, 17 ਦਸੰਬਰ – (ਪੰਜਾਬ ਡਾਇਰੀ) ਪੰਜਾਬ ਪੈਨਸ਼ਨਰਜ਼ ਯੂਨੀਅਨ (ਰਜਿ:) ਜ਼ਿਲ੍ਹਾ ਫਰੀਦਕੋਟ ਨੇ ਅੱਜ ਸਥਾਨਕ ਸ਼ਹੀਦ ਭਗਤ ਸਿੰਘ ਪਾਰਕ ਵਿੱਚ ਸਥਿਤ ਯੂਨੀਅਨ ਦੇ ਦਫ਼ਤਰ “ਚ ‘ਪੈਨਸ਼ਨਰ ਦਿਵਸ ‘ ਮਨਾਇਆ ਗਿਆ । ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਪੈਨਸ਼ਨਰ ਆਗੂ ਬਿੱਕਰ ਸਿੰਘ ਗੋੰਦਾਰਾ , ਸ਼ਾਮ ਲਾਲ ਚਾਵਲਾ , ਰਾਜਿੰਦਰ ਸਿੰਘ ਸਰਾਂ ਸੇਵਾ ਮੁਕਤ ਤਹਿਸੀਲਦਾਰ , ਪ੍ਰਿੰਸੀਪਲ ਬਲਵੀਰ ਸਿੰਘ ਬਰਾੜ , ਅਮਰਜੀਤ ਕੌਰ ਛਾਬੜਾ , ਸੋਮ ਨਾਥ ਅਰੋੜਾ ,ਜਗਦੀਸ਼ ਪ੍ਰਸਾਦ ਐਡਵੋਕੇਟ ਤੇ ਸੂਬਾਈ ਆਗੂ ਅਸ਼ੋਕ ਕੌਸ਼ਲ ਸ਼ਾਮਲ ਸਨ । ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ
17 ਦਸੰਬਰ ਨੂੰ ਪੈਨਸ਼ਨਰਜ ਦਿਵਸ ਮਨਾਉਂਣ ਦਾ ਇਤਿਹਾਸ ਇਹ ਹੈ ਕਿ 1982 ਤੋਂ ਪਹਿਲਾਂ ਪੰਜਾਬ ਹੀ ਨਹੀਂ ਸਗੋਂ ਸਾਰੇ ਦੇਸ਼ ਦੇ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਦੇ ਪੈਨਸ਼ਨਰਜ ਦੀ ਹਾਲਤ ਬਹੁਤੀ ਸਨਮਾਨ ਯੋਗ ਨਹੀਂ ਸੀ। 17 ਦਸੰਬਰ 982 ਨੂੰ ਡੀ ਐਸ ਨਾਕੜਾ ਦੇ ਇੱਕ ਮਹੱਤਵਪੂਰਨ ਕੇਸ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਪੈਨਸ਼ਨਰੀ ਲਾਭਾਂ ਨੂੰ ਸੰਵਿਧਾਨਕ ਘੋਸ਼ਿਤ ਕਰਨ ਦਾ ਇਕ ਇਤਿਹਾਸਕ ਫੈਸਲਾ ਦਿੰਦਿਆਂ ਕਿਹਾ ਸੀ ਕਿ ਪੈਨਸ਼ਨ ਖੈਰਾਤ ਨਹੀੰ ਬਲਕਿ ਸੰਵਿਧਾਨਕ ਹੱਕ ਹੈ । ਇਹ ਦਿਨ ਇਤਿਹਾਸ ਵਿੱਚ ਸੁਨਹਿਰੀ ਹੋ ਨਿਬੜਿਆ ਹੈ ।
ਆਗੂਆਂ ਨੇ ਅਫਸੋਸ ਪ੍ਰਗਟ ਕੀਤਾ ਕਿ ਹੁਣ ਹੁਕਮਰਾਨ ਸਰਕਾਰਾਂ ਪੈਨਸ਼ਨ ਲਾਭ ਦੇਣ ਤੋਂ ਭੱਜ ਰਹੀਆਂ ਹਨ। ਜਨਵਰੀ 2004 ਤੋਂ ਸੇਵਾ ‘ਚ ਆਉਣ ਵਾਲੇ ਮੁਲਾਜਮਾਂ ਨੂੰ ਕੰਟਰੀਬਿਊਟਰੀ ਪੈਨਸ਼ਨ ਸਕੀਮ ਹੇਠ ਲਿਆਂਦਾ ਗਿਆ ਹੈ । ਸ਼ਾਇਦ ਪੈਨਸ਼ਨ ਸ਼ਬਦ ਆਉਣ ਵਾਲੇ ਸਮੇਂ ‘ਚ ਸ਼ਬਦ ਕੋਸ਼ ਵਿੱਚ ਹੀ ਮਿਲੇਗਾ। ਇਸ ਕਰਕੇ ਸਮੂਹ ਮੁਲਾਜ਼ਮ ਤੇ ਪੈਨਸ਼ਨਰ ਵਰਗ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਲਾਮਬੰਦ ਹੋ ਕੇ ਸਾਂਝੀ ਮਜਬੂਤ ਜਥੇਬੰਦੀ ਉਸਾਰਨ ਦੀ ਲੋੜ ਹੈ। ਪਾਸ ਕੀਤੇ ਗਏ ਇ੍ੱਕ ਮਤੇ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਜੁਲਾਈ 2015 ਤੋਂ 119 ਫੀਸਦੀ ਡੀ ਏ ਦੇਣ ਦਾ ਫੈਸਲਾ ਤੁਰੰਤ ਜਨਰਲਾਈਜ਼ ਕੀਤਾ ਜਾਵੇ ਤਾਂ ਜੋ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਦਰ ਖੜਕਾਉਣ ਲਈ ਮਜ਼ਬੂਰ ਨਾ ਹੋਣਾ ਪਵੇ । ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਪੈਨਸ਼ਨਰ ਆਗੂ ਤਰਸੇਮ ਨਰੂਲਾ, ਇਕਬਾਲ ਸਿੰਘ ਮੰਘੇੜਾ, ਦਰਸ਼ਨਾ ਦੇਵੀ ਫਰੀਦਕੋਟ’, ਵਿਜੇ ਕੁਮਾਰੀ ਚੋਪੜਾ, ਅੰਗਰੇਜ਼ ਕੌਰ ਔਲਖ, ਪਰਮਜੀਤ ਕੌਰ, ਕੈਲਾਸ਼ ਕੁਮਾਰੀ, ਦਰਸ਼ਨ ਸਿੰਘ ਫੌਜੀ, ਗੇਜ ਰਾਮ ਭੌਰਾ, ਸੁਖਮੰਦਰ ਸਿੰਘ ਰਾਮਸਰ, ਸੁਖਚੈਨ ਸਿੰਘ ਥਾਂਦੇਵਾਲਾ, ਹਾਕਮ ਸਿੰਘ, ਬਲਵਿੰਦਰ ਕੌਰ, ਮਦਨ ਲਾਲ ਸ਼ਰਮਾ , ਗੁਰਾ ਸਿੰਘ ਢਿੱਲਵਾਂ, ਜਸਵੀਰ ਸਿੰਘ ਕੈੰਥ, ਕੀਰਤਨ ਸਿੰਘ ਤੇ ਅਵਿਨਾਸ਼ ਕੁਮਾਰੀ ਵੋਹਰਾ ਆਦਿ ਹਾਜ਼ਰ ਸਨ ।