Image default
About us ਤਾਜਾ ਖਬਰਾਂ

Breaking- ਪੰਜਾਬ ਵਿਚ ਚਿੱਟੇ ਦਾ ਕਹਰ ਵੱਧ ਰਿਹਾ, ਜਿਸ ਦਾ ਸਬੂਤ ਚਿੱਟਾ ਇਧਰ ਮਿਲਦਾ ਹੈ ਦਾ ਬੋਰਡ ਲੱਗਿਆ ਵੇਖਿਆ ਜਾ ਸਕਦਾ ਹੈ

Breaking- ਪੰਜਾਬ ਵਿਚ ਚਿੱਟੇ ਦਾ ਕਹਰ ਵੱਧ ਰਿਹਾ, ਜਿਸ ਦਾ ਸਬੂਤ ਚਿੱਟਾ ਇਧਰ ਮਿਲਦਾ ਹੈ ਦਾ ਬੋਰਡ ਲੱਗਿਆ ਵੇਖਿਆ ਜਾ ਸਕਦਾ ਹੈ

7 ਅਕਤੂਬਰ – ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀਆਂ ਦਾਅਵੇ ਕਰਦੀਆਂ ਸਨ ਕਿ ਪੰਜਾਬ ਵਿੱਚੋਂ ਨਸ਼ਾ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਖਤਮ ਕਰ ਦੇਵਾਂਗੇ। ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਸੀ ਉਦੋਂ ਉਸ ਨੇ ਗੁੱਟਕਾ ਸਾਹਿਬ ਦੀ ਸੁੰਹ ਖਾ ਕੇ ਕਿਹਾ ਸੀ ਕਿ ਮੈਂ ਹਫ਼ਤਿਆਂ ਵਿੱਚ ਨਸ਼ਾ ਖਤਮ ਕਰ ਦੇਵਾਂਗਾ ਪਰ ਉਹ ਵੀ ਫੇਲ ਹੋ ਗਿਆ। ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਬਦਲਾਅ ਲਿਆਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਂਦੀ ਤੇ ਇੰਨਾ ਨੇ ਪਿਛਲੀਆਂ ਸਰਕਾਰਾਂ ਤੋਂ ਵਧ ਕੇ ਵਾਅਦੇ ਕੀਤੇ ਕਹਿੰਦੇ ਅਸੀਂ ਪੰਜਾਬ ਵਿੱਚੋਂ ਨਸ਼ਾ ਅਤੇ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਨੂੰ ਕੁੱਝ ਸਮੇਂ ਵਿੱਚ ਖ਼ਤਮ ਕਰ ਦੇਵਾਂਗੇ।
ਬਦਲਾਅ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਪੰਜਾਬ ਵਿੱਚੋਂ ਨਸ਼ਾ ਰੋਕਣ ਦੀ ਬਜਾਏ ਤਸਕਰਾਂ ਵੱਲੋਂ ਸ਼ਰੇਆਮ ਸਾਈਨ ਬੋਰਡ ਲਗਾ ਦਿੱਤਾ ਹੈ । ਪੰਜਾਬ ਵਿੱਚ ਚਿੱਟੇ ਦਾ ਕਹਿਰ ਵਧਦਾ ਜਾ ਰਿਹਾ ਹੈ ਅਤੇ ਵੇਚਣ ਵਾਲਿਆਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਉਹ ਹੁਣ ਸ਼ਰੇਆਮ ਚਿੱਟੇ ਵੇਚਣ ਦਾ ਹੌਕਾ ਦਿੰਦੇ ਹੋਏ ਸਰਕਾਰ ਅਤੇ ਪੁਲਿਸ ਨੂੰ ਲਲਕਾਰਦੇ ਨਜ਼ਰ ਆ ਰਹੇ ਹਨ। ਚਿੱਟੇ ‘ਚ ਗਰਕ ਜਵਾਨੀ ਦੀਆਂ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੁਣ ਬਠਿੰਡਾ ਦੇ ਭਾਈ ਬਖਤੌਰ ਵਿੱਚ ਚਿੱਟੇ ਕਿਥੇ ਮਿਲੇਗਾ, ਇਸ ਸਬੰਧੀ ਸਾਈਨ ਬੋਰਡ ਲੱਗੇ ਵਿਖਾਈ ਦਿੱਤੇ ਹਨ।
ਸੋਸ਼ਲ ਮੀਡੀਆ ‘ਤੇ ਇਹ ਸਾਈਨ ਬੋਰਡ ਦੀ ਤਸਵੀਰ ਖੂਬ ਵਾਇਰਲ ਹੋ ਰਹੀ ਹੈ, ਜਿਸ ਵਿੱਚ ਲਿਖਿਆ ਹੈ, ‘ਚਿੱਟਾ ਇੱਧਰ ਮਿਲਦਾ ਹੈ।’ ਇਸ ਬੋਰਡ ਨੂੰ ਲੈ ਕੇ ਪਿੰਡ ਭਾਈ ਬਖਤੌਰ ਦੇ ਇਕ ਨੌਜਵਾਨ ਵੱਲੋਂ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਹੈ।

Related posts

ਸ਼ਾਈਨਿੰਗ ਸਟਾਰ ਸਨਮਾਨ ਸਮਾਰੋਹ ਦੇ ਮਨਜੀਤ ਬਰਾੜ ਫੱਤਣਵਾਲਾ ਹੋਣਗੇ ਮੁੱਖ ਮਹਿਮਾਨ : ਢੋਸੀਵਾਲ

punjabdiary

Big News- 18 ਫਰਵਰੀ ਨੂੰ ਸਰਕਾਰੀ ਛੁੱਟੀ ਦਾ ਐਲਾਨ, ਪੜ੍ਹੋ ਖ਼ਬਰ

punjabdiary

Breaking- ਵੱਡੀ ਖ਼ਬਰ – ਸ਼ੱਕੀ ਹਾਲਤ ਵਿਚ ਮਿਲੀ ਲਾਸ਼, ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ

punjabdiary

Leave a Comment