Image default
ਤਾਜਾ ਖਬਰਾਂ

Breaking- ਪੰਜਾਬ ਵਿਚ 18 ਬੱਸ ਡਿਪੂਆਂ ਨੇ ਬੱਸ ਆਵਾਜਾਈ ਕੀਤੀ ਬੰਦ

Breaking- ਪੰਜਾਬ ਵਿਚ 18 ਬੱਸ ਡਿਪੂਆਂ ਨੇ ਬੱਸ ਆਵਾਜਾਈ ਕੀਤੀ ਬੰਦ

ਗੁਰਦਾਸਪੁਰ, 12 ਨਵੰਬਰ – (ਬਾਬੂਸ਼ਾਹੀ ਨੈੱਟਵਰਕ) ਬਟਾਲਾ ਵਿਖੇ ਪਨਬਸ ਅਤੇ ਪੀ ਆਰ ਟੀ ਸੀ ਦੇ ਮੁਲਾਜ਼ਮਾਂ ਨੇ ਬਟਾਲਾ ਬੱਸ ਡਿਪੂ ਅਤੇ ਬੱਸ ਅੱਡੇ ਨੂੰ ਬੰਦ ਕਰਕੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮੁਲਾਜ਼ਮਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਜੇ ਉਨ੍ਹਾਂ ਦੀਆਂ ਲੰਬੇ ਅਰਸੇ ਤੋਂ ਚੱਲੀਆਂ ਆ ਰਹੀਆਂ ਮੰਗਾਂ ਨਾ ਮੰਨੀਆ ਗਈਆਂ ਤਾਂ ਪੀ ਏ ਪੀ ਚੌਂਕ ਅਤੇ ਖਰੜ ਟੀ ਪੁਆਇੰਟ ‘ਤੇ ਜਾਮ ਕੀਤਾ ਜਾਵੇਗਾ। ਮੁਲਾਜ਼ਮਾਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਨਾਂ ਤਾਂ ਸਾਡੀਆਂ ਤਨਖਾਹਾਂ ਵਿੱਚ ਵਾਧਾ ਕਰ ਰਹੀ ਹੈ ਅਤੇ ਨਾ ਹੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰ ਰਹੀ ਹੈ। ਪਿਛਲੇ 12 ਸਾਲਾਂ ਤੋਂ ਵੀ ਵੱਧ ਜੋ ਮੁਲਾਜ਼ਮ ਕੱਚੇ ਤੌਰ ਤੇ ਕੰਮ ਕਰ ਰਹੇ ਹਨ। ਉਹਨਾਂ ਬਾਰੇ ਸਰਕਾਰ ਕੁਝ ਵੀ ਨਹੀਂ ਸੋਚ ਰਹੀ ।
ਜਦਕਿ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਓਹਨਾ ਨੂੰ ਪੂਰਾ ਕਰਨ ਵਿਚ ਆਣਾਕਾਨੀ ਕਰ ਰਹੀ ਹੈ ਅਤੇ ਉਲਟਾ ਪਿਛਲੇ ਲੰਬੇ ਸਮੇਂ ਤੋਂ ਕੱਚੇ ਤੌਰ ਤੇ ਕੰਮ ਕਰ ਰਹੇ ਸਾਡੇ ਸਾਥੀਆਂ ਨੂੰ ਆਨੇ ਬਹਾਨੇ ਓਹਨਾ ਦੀਆਂ ਸੇਵਾਵਾਂ ਨੂੰ ਖਤਮ ਕਰਕੇ ਉਹਨਾਂ ਨੂੰ ਨੌਕਰੀਆਂ ਤੋਂ ਕੱਢਿਆ ਜਾ ਰਿਹਾ ਹੈ। ਉਹਨਾ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਅਤੇ ਨੌਕਰੀ ਤੋਂ ਕੱਢੇ ਗਏ ਸਾਡੇ ਸਾਥੀਆਂ ਨੂੰ ਨੌਕਰੀਆਂ ਤੇ ਬਹਾਲ ਨਾ ਕੀਤਾ ਗਿਆ ਤਾਂ ਅਜੇ ਤੇ ਪੂਰੇ ਪੰਜਾਬ ਵਿੱਚ ਕੇਵਲ 18 ਬੱਸ ਡਿਪੂ ਹੀ ਬੰਦ ਕੀਤੇ ਹਨ ਕੱਲ ਤੋਂ ਬਾਕੀ ਬਚੇ 9 ਡਿਪੂ ਵੀ ਬੰਦ ਕਰਦੇ ਹੋਏ ਪੂਰੇ ਪੰਜਾਬ ਦੇ 27 ਬੱਸ ਡਿਪੂ ਅਣਮਿੱਥੇ ਸਮੇ ਲਈ ਬੰਦ ਕੀਤੇ ਜਾਣਗੇ ਅਤੇ ਪੀ ਏ ਪੀ ਚੌਂਕ ਅਤੇ ਖਰੜ ਟੀ ਪੁਆਇੰਟ ਵੀ ਜਾਮ ਕੀਤੇ ਜਾਣਗੇ ਅਤੇ ਉਸ ਸਮੇ ਲੋਕਾਂ ਨੂੰ ਆਉਣ ਵਾਲੀਆ ਮੁਸ਼ਕਿਲਾਂ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ।

Related posts

Breaking- ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਅੱਜ ਸ਼ੁਰੂ ਹੋਈ

punjabdiary

ਆਸਰਾ ਫਾਊਂਡੇਸ਼ਨ” ਵੱਲੋਂ ਮਾਸਟਰ ਸੰਜੀਵ ਧਰਮਾਣੀ ਦਾ ਸਨਮਾਨ

punjabdiary

ਵੱਡੀ ਖ਼ਬਰ – ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੂੰ 2 ਸਾਲ ਦੀ ਹੋਈ ਕੈਦ ਦੀ ਸਜ਼ਾ

punjabdiary

Leave a Comment