Breaking- ਪੰਜਾਬ ਵਿੱਚ ਬੀਜੇਪੀ-ਅਕਾਲੀ ਦਲ ਦੇ ਗਠਬੰਧਨ ਵਾਲੀ ਸਰਕਾਰ ਵੇਲੇ ਵੱਡੇ-ਵੱਡੇ ਤਸਕਰ ਨੇਤਾਵਾਂ ਦੇ ਨਾਮ ਲੈ ਰਹੇ ਸਨ, ਉਦੋਂ ਇਹ ਯਾਤਰਾ ਕਿਉਂ ਨਹੀਂ ਕੱਢੀ ਗਈ – ਸੀਐਮ ਭਗਵੰਤ ਮਾਨ
ਚੰਡੀਗੜ੍ਹ, 25 ਫਰਵਰੀ – ਸੀਐਮ ਭਗਵੰਤ ਮਾਨ ਨੇ ABP News ਨੂੰ ਦਿੱਤੀ Interview ਵਿੱਚ ਕਿਹਾ ਕਿ ਗ੍ਰਹਿ ਮੰਤਰੀ ਪੰਜਾਬ ਵਿੱਚ ਡਰੱਗ ਦੇ ਖਿਲਾਫ ਯਾਤਰਾ ਕੱਢਣ ਦੀ ਗੱਲ ਕਰ ਰਹੇ ਹਨ । ਜਦੋਂ ਪੰਜਾਬ ਵਿੱਚ ਬੀਜੇਪੀ-ਅਕਾਲੀ ਦਲ ਗਠਬੰਧਨ ਦੀ ਸਰਕਾਰ ਸੀ ਅਤੇ ਵੱਡੇ-ਵੱਡੇ ਤਸਕਰ ਨੇਤਾਵਾਂ ਦੇ ਨਾਮ ਲੈ ਰੇਹ ਸਨ, ਤਾਂ ਫਿਰ ਉਦੋ ਇਹ ਯਾਤਰਾ ਕਿਉਂ ਨਹੀਂ ਕੱਢੀ ਗਈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਧਰਤੀ ਬੜੀ ਉਪਜਾਊ ਹੈ ਇੱਥੇ ਕੋਈ ਵੀ ਬੀਜ ਉਗ ਸਕਦਾ ਪਰ ਨਫਰਤ ਦਾ ਬੀਜ ਕਦੇ ਵੀ ਨਹੀਂ ਉਗੇਗਾ । ਉਨ੍ਹਾਂ ਕਿਹਾ ਕਿ ਇੱਥੋਂ ਦੀ social bonding ਬਹੁਤ ਮਜਬੂਤ ਹੈ ਇੱਥੋਂ ਦੀ ਜਨਤਾ ਅਮਨ-ਸ਼ਾਂਤੀ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਬਣੀ ਨੂੰ ਕੇਵਲ 11.5 ਮਹੀਨੇ ਹੋਏ ਆ, ਇਹ ਗੈਂਗਸਟਰ ਅੱਜ ਪੈਦਾ ਹੋਏ ਆ ? ਕਾਂਗਰਸ ਅਤੇ ਅਕਾਲੀ ਦਲ-ਬੀਜੇਪੀ ਨੇ ਗੈਂਗਸਟਰ ਨੂੰ youth cadre ਵਿੱਚ ਰੱਖਿਆ ਪਰ ਹੁਣ ਪੰਜਾਬ ਵਿੱਚ ਆਪ ਦੀ ਸਰਕਾਰ ਹੈ, ਅਸੀਂ ਪੰਜਾਬ ਨੂੰ ਪੰਜਾਬ ਬਣਾਉਣਾ ਚਾਹੁੰਦੇ ਹਾਂ, ਲੰਡਨ ਯਾ ਕੈਲੋਫੋਰਨੀਆਂ ਨਹੀਂ।
ਸੀਐਮ ਮਾਨ ਨੇ ਕਿਹਾ ਪੰਜਾਬ ਪੁਲਿਸ ਅਤੇ ਬੀ.ਐੱਸ.ਐਫ ਸਹਿਯੋਗ ਵਿੱਚ ਚਲਦੇ ਹਨ ਪਹਿਲੀ ਲੇਅਰ ਬੀ.ਐੱਸ.ਐਫ. ਕੋਲ ਹੈ ਅਤੇ ਦੂਜੀ ਤੇ ਤੀਜੀ ਲੇਅਰ ਪੰਜਾਬ ਪੁਲਿਸ ਕੋਲ ਹੈ । ਉਹਨਾਂ ਦੁਆਰਾ ਡ੍ਰੋਨ ਫੜ੍ਹੇ ਜਾਂਦੇ ਹਨ, ਗੈਂਗਸਟਰ ਫੜੇ ਜਾਂਦੇ ਹਨ, ਡਰੱਗ ਬਰਾਮਦ ਕੀਤਾ ਜਾਂਦਾ ਹੈ ਅਤੇ ਸਮਾਂ ਆਉਣ ਤੇ ਇੰਨਕਾਊਂਟਰ ਵੀ ਕੀਤਾ ਜਾਂਦਾ ਹੈ ।