Image default
About us ਤਾਜਾ ਖਬਰਾਂ

Breaking- “ਪੰਜਾਬ ਸਰਕਾਰ ਮੁਫ਼ਤ ਸਫਰ ਦੀ ਸਹੂਲਤ ਜੰਮ- ਜੰਮ ਦੇਵੇ ਪਰ ਸਰਕਾਰੀ ਟਰਾਂਸਪੋਰਟ ਨੂੰ ਤਬਾਹ ਕਰਨ ਤੋਂ ਗੁਰੇਜ਼ ਕਰੇ” – ਸੀਪੀਆਈ।

Breaking- “ਪੰਜਾਬ ਸਰਕਾਰ ਮੁਫ਼ਤ ਸਫਰ ਦੀ ਸਹੂਲਤ ਜੰਮ- ਜੰਮ ਦੇਵੇ ਪਰ ਸਰਕਾਰੀ ਟਰਾਂਸਪੋਰਟ ਨੂੰ ਤਬਾਹ ਕਰਨ ਤੋਂ ਗੁਰੇਜ਼ ਕਰੇ” – ਸੀਪੀਆਈ।

ਫਰੀਦਕੋਟ, 19 ਸਤੰਬਰ – (ਪੰਜਾਬ ਡਾਇਰੀ) ਭਾਰਤੀ ਕਮਿਊਨਿਸਟ ਪਾਰਟੀ, ਸ਼ਹਿਰੀ ਬਰਾਂਚ ਦੀ ਮੀਟਿੰਗ ਸਥਾਨਕ ਪਾਰਟੀ ਦਫ਼ਤਰ ਵਿਖੇ ਸਾਥੀ ਸੁਰਿੰਦਰ ਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਿਲਾ ਸਕੱਤਰ ਅਸ਼ੋਕ ਕੌਸ਼ਲ ਅਤੇ ਮੀਤ ਸਕੱਤਰ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ ਨੇ ਕਿਹਾ ਕਿ ‘ਆਮ ਆਦਮੀ ਪਾਰਟੀ’ ਦੇ ਰਾਜ ਦੌਰਾਨ ਮੁਲਾਜਮਾਂ, ਖੇਤ ਮਜ਼ਦੂਰਾਂ, ਨਰੇਗਾ ਮਜ਼ਦੂਰਾਂ, ਪੀਆਰਟੀਸੀ ਮੁਲਾਜ਼ਮਾਂ ਤੋਂ ਇਲਾਵਾ ਮਿਡ ਡੇਅ ਮੀਲ ਸਕੀਮ ਤਹਿਤ ਕੰਮ ਕਰਦੀਆਂ 42,000 ਕੁੱਕ ਬੀਬੀਆਂ ਦੀਆਂ ਮੁਸ਼ਕਿਲਾਂ ਹੱਲ ਹੋਣ ਦੀ ਬਜਾਏ ਇਨ੍ਹਾਂ ਵਿੱਚ ਹੋਰ ਵਾਧਾ ਹੋਇਆ ਹੈ। ਹਾਕਮ ਪਾਰਟੀ ਵੱਲੋਂ ਮਨਰੇਗਾ ਸਕੀਮ ਦੀ ਆਪਣੇ ਪਾਰਟੀ ਵੋਟ ਬੈਂਕ ਨੂੰ ਮਜਬੂਤ ਕਰਨ ਲਈ ਦੁਰਵਰਤੋਂ ਕੀਤੀ ਜਾ ਰਹੀ ਹੈ ਅਤੇ ਪਹਿਲਾਂ ਕੰਮ ਕਰਦੇ ਲੇਬਰ ਮੇਟਾਂ ਦੀ ਥਾਂ ਤੇ ਆਪਣੇ ਚਹੇਤੇ ਮੇਟ ਲਾਉਣ ਨਾਲ ਇਲਾਕੇ ਦੇ ਕਿੰਨੇ ਹੀ ਪਿੰਡਾਂ ਵਿੱਚ ਨਵੇਂ ਕਲੇਸ਼ ਖੜੇ ਹੋ ਗਏ ਹਨ। ਪੀਆਰਟੀਸੀ ਵਰਕਰਾਂ ਅਤੇ ਪੈਨਸ਼ਨਰਾਂ ਨੂੰ ਜੁਲਾਈ ਮਹੀਨੇ ਦੀ ਤਨਖਾਹ ਜੋਰਦਾਰ ਧਰਨੇ ਦੇਣ ਬਾਅਦ 29 ਅਗਸਤ ਨੂੰ ਦਿੱਤੀ ਗਈ ਜਦਕਿ ਸਤੰਬਰ ਮਹੀਨੇ ਦੀ ਅੱਧੀ ਤਨਖ਼ਾਹ/ਪੈਨਸ਼ਨ ਹੀ ਖਾਤਿਆਂ ਵਿੱਚ ਪਾਈ ਗਈ ਹੈ। ਬੀਬੀਆਂ ਨੂੰ ਮੁਫ਼ਤ ਸਫਰ ਦੀ ਦਿੱਤੀ ਗਈ ਸਹੂਲਤ ਚੰਗੀ ਗੱਲ ਹੈ ਪਰ ਇਸਦੀ ਭਰਪਾਈ ਦੇ ਬਣਦੇ 40 ਕਰੋੜ ਰੁਪਏ ਮਹੀਨਾ ਦੇ ਹਿਸਾਬ ਨਾਲ ਪੀਆਰਟੀਸੀ ਅਦਾਰੇ ਦੇ 300 ਕਰੋੜ ਰੁਪਏ ਸਰਕਾਰ ਵੱਲ ਖੜੇ ਹਨ ਜਿਸ ਕਾਰਨ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਅਤੇ ਪੈਨਸ਼ਨਾਂ ਦੇ ਵੀ ਲਾਲੇ ਪੈ ਗਏ ਹਨ। ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਲੱਖਾਂ ਵਿਦਿਆਰਥੀਆਂ ਦਾ ਦੁਪਹਿਰ ਦਾ ਭੋਜਨ ਪਕਾਉਣ ਵਾਲੀਆਂ 42,000 ਬੀਬੀਆਂ ਪਿਛਲੇ ਤਿੰਨ ਮਹੀਨਿਆਂ ਤੋਂ ਨਿਗੂਣੇ ਜਿਹੇ ਮਾਨ ਭੱਤੇ ਨੂੰ ਉਡੀਕ ਰਹੀਆਂ ਹਨ। ਮੀਟਿੰਗ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਇਨਾਂ ਮਸਲਿਆਂ ਵੱਲ ਧਿਆਨ ਦੇਵੇ। ਮੀਟਿੰਗ ਵਿੱਚ ਸੁਖਚੈਨ ਸਿੰਘ ਥਾਂਦੇਵਾਲਾ, ਗੁਰਮੇਜ ਸਿੰਘ ਅਤੇ ਅਨਿਲ ਕੁਮਾਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

ਇਸ ਦੌਰਾਨ ਜਿਲਾ ਮੀਤ ਸਕੱਤਰ ਬਲਵੀਰ ਸਿੰਘ ਔਲਖ, ਜਿਲਾ ਕੌਂਸਲ ਮੈਂਬਰਾਨ ਗੁਰਚਰਨ ਸਿੰਘ ਮਾਨ, ਹਰਪਾਲ ਸਿੰਘ ਮਚਾਕੀ, ਰਾਮ ਸਿੰਘ ਚੈਨਾ, ਗੋਰਾ ਸਿੰਘ ਪਿਪਲੀ, ਸੁਖਦਰਸ਼ਨ ਸ਼ਰਮਾ, ਭਲਵਿੰਦਰ ਸਿੰਘ ਭਿੰਦਾ ਅਤੇ ਦਰਸ਼ਨ ਸਿੰਘ ਜਿਊਣਵਾਲਾ, ਇਸਤ੍ਰੀ ਆਗੂ ਸ਼ਸ਼ੀ ਸ਼ਰਮਾ, ਬੀਬੀ ਮਨਜੀਤ ਕੌਰ, ਵੀਰਪਾਲ ਕੌਰ ਬੱਗੇਆਣਾ ਅਤੇ ਵਿਦਿਆਰਥੀ ਆਗੂ ਗੁਰਪ੍ਰੀਤ ਸਿੰਘ ਨੇ ਇੱਕ ਸਾਂਝੇ ਬਿਆਨ ਵਿੱਚ ਨੌਜਵਾਨਾਂ ਅਤੇ ਵਿਦਿਆਰਥੀਆਂ ਵੱਲੋਂ 28 ਸਤੰਬਰ ਨੂੰ ਸ ਭਗਤ ਸਿੰਘ ਦਾ ਜਨਮ ਦਿਨ ਪਿਛਲੇ ਵਰਿਆਂ ਵਾਂਗ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਮਨਾਉਣ ਦੇ ਸੱਦੇ ਦੀ ਹਮਾਇਤ ਕੀਤੀ। ਇੱਕ ਮਤੇ ਰਾਹੀਂ ਘੜੂੰਆਂ ਵਿਖੇ ਪ੍ਰਾਈਵੇਟ ‘ਚੰਡੀਗੜ੍ਹ ਯੂਨੀਵਰਸਿਟੀ’ ਦੇ ਗਰਲਜ਼ ਹੋਸਟਲ ਵਿੱਚ ਹੋਏ ਤਾਜ਼ਾ ਅਸ਼ਲੀਲ ਵੀਡੀਓ ਕਾਂਡ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਪੰਜਾਬ ਦੇ ਸਮੂਹ ਲੋਕਾਂ ਨੂੰ ਧੀਆਂ ਭੈਣਾਂ ਦੇ ਸਨਮਾਨ ਦੀ ਰਾਖੀ ਲਈ ਅੱਗੇ ਆਉਣ ਦਾ ਸੱਦਾ ਦਿੱਤਾ।

Advertisement

Related posts

ਗੁਰਬਾਣੀ ਪ੍ਰਸਾਰਣ ਸ਼੍ਰੋਮਣੀ ਕਮੇਟੀ ਰਾਹੀ ਕਰਨਾ, ਪੰਥ ਦੀ ਜਿੱਤ ਤੇ ਸਿੱਖ ਵਿਰੋਧੀ ਤਾਕਤਾਂ ਦੀ ਹਾਰ: ਕੇਂਦਰੀ ਸਿੰਘ ਸਭਾ

punjabdiary

ਕਣਕ ਪੀਸ ਕੇ ਦੇਣ ਨਾਲ ਪੰਜਾਬ ‘ਤੇ 670 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ : ਸੁਖਪਾਲ ਖਹਿਰਾ

punjabdiary

ਪੰਜਾਬ ਸਰਕਾਰ ਸਕੂਲਾਂ ਦੇ ਨਾਂ ਬਦਲਣ ਦੀ ਤਿਆਰੀ ‘ਚ, 233 ਸਕੂਲਾਂ ਨੂੰ ‘ਪ੍ਰਧਾਨ ਮੰਤਰੀ ਸ਼੍ਰੀ’ ਦਾ ਮਿਲਿਆ ਦਰਜਾ

Balwinder hali

Leave a Comment