Image default
ਤਾਜਾ ਖਬਰਾਂ

Breaking- ਪੰਜਾਬ ਸਰਕਾਰ ਵੱਲੋਂ ਫੋਜ ਦੀ ਭਰਤੀ ਲਈ ਯੁਵਕਾਂ ਦੀ ਸਰੀਰਕ ਤੇ ਲਿਖਤੀ ਪ੍ਰੀਖਿਆ ਦੀ ਮੁਫਤ ਤਿਆਰੀ ਜਾਰੀ

Breaking- ਪੰਜਾਬ ਸਰਕਾਰ ਵੱਲੋਂ ਫੋਜ ਦੀ ਭਰਤੀ ਲਈ ਯੁਵਕਾਂ ਦੀ ਸਰੀਰਕ ਤੇ ਲਿਖਤੀ ਪ੍ਰੀਖਿਆ ਦੀ ਮੁਫਤ ਤਿਆਰੀ ਜਾਰੀ

ਫਰੀਦਕੋਟ, 14 ਮਾਰਚ – (ਪੰਜਾਬ ਡਾਇਰੀ) ਸੀ-ਪਾਈਟ ਕੈਂਪ ਵਿਖੇ ਫੌਜ ਦੀਆਂ ਭਰਤੀਆਂ ਰੈਲੀਆਂ ਦਾ ਲਿਖਤੀ ਪੇਪਰ ਜਿਹੜਾ ਕਿ 17 ਅਪ੍ਰੈਲ 2023 ਨੂੰ ਹੋ ਰਿਹਾ ਹੈ, ਦੀ ਲਿਖਤੀ/ਸਰੀਰਿਕ ਪੇਪਰ ਦੀ ਸਿਖਲਾਈ ਬਿਲਕੁਲ ਮੁਫਤ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲਿਖਤੀ ਪੇਪਰ ਦੀ ਤਿਆਰੀ ਕੰਪਿਊਟਰ ਤੇ ਕਰਵਾਈ ਜਾ ਰਹੀ ਹੈ। ਲਿਖਤੀ ਪੇਪਰ ਦੀ ਆਨ ਲਾਈਨ ਰਜਿਸਟ੍ਰੇਸ਼ਨ 19 ਮਾਰਚ, 2023 ਤੱਕ www.joinindianarmy.nic.in ਤੇ ਕਰਵਾਈ ਜਾ ਸਕਦੀ ਹੈ । ਇਹ ਜਾਣਕਾਰੀ ਸੀ-ਪਾਈਟ ਕੈਂਪ, ਹਕੂਮਤ ਸਿੰਘ (ਫਿਰੋਜ਼ਪੁਰ) ਦੇ ਇੰਚਾਰਜ ਸ੍ਰੀ ਦਵਿੰਦਰ ਪਾਲ ਸਿੰਘ ਨੇ ਦਿੱਤੀ।
ਇਸ ਸੰਬਧੀ ਹੋਰ ਜਾਣਕਾਰੀ ਦਿੰਦੇ ਉਨ੍ਹਾਂ ਦੱਸਿਆ ਕਿ ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ ਅਤੇ ਮੋਗਾ ਜ਼ਿਲ੍ਹੇ ਦੇ ਯੁਵਕ ਜੋ ਫੌਜ ਵਿੱਚ ਭਰਤੀ ਹੋਣਾ ਚਾਹੁੰਦੇ ਹਨ, ਉਹ ਯੁਵਕ ਜਲਦੀ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਸਕਰੀਨਿੰਗ ਲਈ ਆਪਣੇ ਜਰੂਰੀ ਦਸਤਾਵੇਜ਼ਾਂ ਨਾਲ ਹਾਜ਼ਰ ਹੋ ਸਕਦੇ ਹਨ। ਇਨ੍ਹਾਂ ਦਸਤਾਵੇਜ਼ਾਂ ਵਿੱਚ ਆਨਲਾਈਨ ਅਪਲਾਈ ਕੀਤੇ ਦੀ ਇੱਕ ਕਾਪੀ, ਦਸਵੀਂ ਦਾ ਸਰਟੀਫਿਕੇਟ (ਅਸਲ/ਨਕਲ ਦੋਨੋਂ), ਪੰਜਾਬ ਵਸਨੀਕ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਆਧਾਰ ਕਾਰਡ ਅਤੇ ਬੈਂਕ ਖਾਤੇ ਦੀ ਫੋਟੋ ਕਾਪੀ ਸ਼ਾਮਿਲ ਹਨ। ਇਸ ਤੋਂ ਇਲਾਵਾ ਉਮੀਦਵਾਰ ਆਪਣੇ ਨਾਲ ਇੱਕ ਪਾਸਪੋਰਟ ਸਾਈਜ਼ ਦੀ ਫੋਟੋ, ਇੱਕ ਕਾਪੀ, ਇੱਕ ਪੈੱਨ, ਖਾਣਾ ਖਾਣ ਲਈ ਬਰਤਨ, ਰਹਿਣ ਲਈ ਬਿਸਤਰਾ ਨਾਲ ਜੂਰਰ ਲੈ ਕੇ ਆਉਣ ।

ਕੈਂਪ ਇੰਚਾਰਜ ਸ੍ਰੀ ਦਵਿੰਦਰ ਪਾਲ ਸਿੰਘ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਯੁਵਕਾਂ ਨੂੰ ਸਰਕਾਰ ਵੱਲੋਂ ਵਜ਼ੀਫ਼ਾ ਗ੍ਰਾਂਟ ਮਿਲਣ ਉਪਰੰਤ ਪ੍ਰਤੀ ਯੁਵਕ 400 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਵਜ਼ੀਫ਼ਾ ਵੀ ਦਿੱਤਾ ਜਾਵੇਗਾ। ਕੈਂਪ ਵਿੱਚ ਰਹਿਣ ਸਮੇਂ ਖਾਣਾ ਅਤੇ ਰਿਹਾਇਸ਼ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ ਅਤੇ ਸਰੀਰਕ ਤੇ ਲਿਖਤੀ ਪੇਪਰ ਦੀ ਤਿਆਰੀ ਦੀ ਕੋਈ ਵੀ ਫ਼ੀਸ ਨਹੀਂ ਲਈ ਜਾਵੇਗੀ। ਵਧੇਰੇ ਜਾਣਕਾਰੀ ਲਈ 83601-63527, 94638-31615 ਨੰਬਰਾਂ ਉੱਪਰ ਸੰਪਰਕ ਵੀ ਕੀਤਾ ਜਾ ਸਕਦਾ ਹੈ।

Advertisement

Related posts

Breaking- ਰਿਜ਼ਰਵ ਬੈਂਕ ਨੇ ਰੈਪੋ ਰੇਟ ਵਿਚ ਅੱਜ 0.50 ਫ਼ੀਸਦੀ ਵਾਧਾ ਕੀਤਾ, ਹੁਣ ਕਰਜ਼ਾ ਲੈਣਾ ਹੋਰ ਵੀ ਹੋਇਆ ਮਹਿੰਗਾ

punjabdiary

Breaking- ਅੰਮ੍ਰਿਤਪਾਲ ਦੇ ਸਾਥੀ ਤੇਜਿੰਦਰ ਸਿੰਘ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

punjabdiary

Breaking- ਡੀਜੀਪੀ ਪੰਜਾਬ ਨੇ ਦੱਸਿਆ ਕਿ ਹੁਣ ਮਨੀਕਰਨ ਸਾਹਿਬ ਵਿੱਚ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ, ਨਾਗਰਿਕਾਂ ਨੂੰ ਬੇਨਤੀ ਹੈ ਕਿ ਜਾਅਲੀ ਖ਼ਬਰਾਂ ਅਤੇ ਨਫਰਤ ਭਰੇ ਭਾਸ਼ਣ ਨਾ ਫੈਲਾਉਣ

punjabdiary

Leave a Comment