Breaking- ਪੰਜ ਪਿਆਰਿਆਂ ਦੇ ਨਾਮ ਤੇ ਬਣੇ ਹਸਪਤਾਲਾਂ ਦੇ ਨਾਮ ਬਦਲ ਕਿ ਉਨ੍ਹਾਂ ਨੂੰ ਆਮ ਆਦਮੀ ਕਲੀਨਿਕ ਵਿਚ ਤਬਦੀਲੀ ਕੀਤਾ ਗਿਆ ਹੈ – ਸੁਖਬੀਰ ਸਿੰਘ ਬਾਦਲ
ਚੰਡੀਗੜ੍ਹ, 27 ਜਨਵਰੀ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜ ਪਿਆਰਿਆਂ ਦੇ ਨਾਵਾਂ ਵਾਲੇ ਹਸਪਤਾਲਾਂ ਦਾ ਨਾਂ ਬਦਲ ਕੇ ਆਮ ਆਦਮੀ ਕਲੀਨਿਕ ਕਰਨ ਦਾ ਵਿਰੋਧ ਕੀਤਾ ਹੈ।
ਉਹਨਾਂ ਇਕ ਟਵੀਟ ਕਰ ਕੇ ਦਾਅਵਾ ਕੀਤਾ ਕਿ ਭਾਈ ਧਰਮ ਸਿੰਘ ਸੈਟੇਲਾਈਟ ਹਸਪਤਾਲ ਰਣਜੀਤ ਅਵੈਨਿਊ, ਭਾਈ ਦਯਾ ਸਿੰਘ ਸਟੈਲਾਈਟ ਹਸਪਤਾਲ ਮੁਸਤਫਾਬਾਦ, ਭਾਈ ਮੋਹਕਮ ਸਿੰਘ ਸੈਟੇਲਾਈਟ ਹਸਪਤਾਲ ਸਾਕੇਤਰੀ ਬਾਗ, ਭਾਈ ਹਿੰਮਤ ਸਿੰਘ ਸੈਟੇਲਾਈਟ ਹਸਪਤਾਲ ਕਾਲੇ ਘਨੂਪੁਰ ਅਤੇ ਭਾਈ ਸਾਹਿਬ ਸਿੰਘ ਸੈਟੇਲਾਈਟ ਹਸਪਤਾਲ ਫਤਿਹਪੁਰ ਦੇ ਨਾਂ ਬਦਲ ਕੇ ਆਮ ਆਦਮੀ ਕਲੀਨਿਕ ਕੀਤੇ ਗਏ ਹਨ।
ਉਹਨਾਂ ਕਿਹਾ ਕਿ ਇਹ ਹਸਪਤਾਲ ਪ੍ਰਕਾਸ਼ ਸਿੰਘ ਬਾਦਲ ਸਰਕਾਰ ਨੇ 1999 ਵਿਚ 300 ਸਾਲਾ ਖਾਲਸਾ ਸਾਜਣਾ ਦਿਵਸ ਮੌਕੇ ਬਣਾਏ ਸਨ।
Can any Sikh impose his own photo or party’s name on images of Sri Guru Gobind Singh Ji or his beloved ones, Panj Piaras? @BhagwantMann has done just that on 5 satellite hospitals named after 5 Piaras during tricentenary of birth of Khalsa in 1999 by S Parkash S Badal govt. 1/2 pic.twitter.com/RZtXykD0oq
— Sukhbir Singh Badal (@officeofssbadal) January 27, 2023
Advertisement