Image default
ਤਾਜਾ ਖਬਰਾਂ

Breaking- ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ ਵਿੱਚ ਅਧਿਆਪਕ ਦਿਵਸ ਸਮਾਗਮ ਦਾ ਆਯੋਜਨ, ਅਧਿਆਪਕਾਂ ਦੇ ਕਿੱਤੇ ਨਾਲ ਸਬੰਧਤ 6 ਸਖਸੀਅਤਾਂ ਦਾ ਸਨਮਾਨ

Breaking- ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ ਵਿੱਚ ਅਧਿਆਪਕ ਦਿਵਸ ਸਮਾਗਮ ਦਾ ਆਯੋਜਨ, ਅਧਿਆਪਕਾਂ ਦੇ ਕਿੱਤੇ ਨਾਲ ਸਬੰਧਤ 6 ਸਖਸੀਅਤਾਂ ਦਾ ਸਨਮਾਨ

ਫਰੀਦਕੋਟ, 5 ਸਤੰਬਰ – (ਪੰਜਾਬ ਡਾਇਰੀ) ਇੱਥੋਂ ਦੇ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ ਵੱਲੋਂ ਅਧਿਆਪਕ ਦਿਵਸ ਦੇ ਸਬੰਧ ਵਿੱਚ ਲਾਇਨਜ਼ ਕਲੱਬ ਫਰੀਦਕੋਟ ਦੇ ਸਹਿਯੋਗ ਨਾਲ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਮੁੱਖ ਮਹਿਮਾਨ ਅਤੇ ਸੀ.ਜੇ.ਐਮ ਕਮ ਜਿਲਾ ਕਾਨੂੰਨੀ ਸੇਵਾਵਾ ਅਥਾਰਟੀ ਸ੍ਰੀ ਅਜੀਤ ਪਾਲ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਅਧਿਆਪਨ ਦੇ ਵੱਖ ਵੱਖ ਖੇਤਰਾਂ ਵਿੱਚ ਨਾਮਨਾਂ ਖੱਟਣ ਵਾਲੇ 6 ਹੋਣਹਾਰ ਅਧਿਆਪਕਾਂ , ਜਿੰਨਾ ਵਿੱਚ ਡਾ. ਪ੍ਰਦੀਪ ਗਰਗ, ਪ੍ਰਿ. ਦੀਪਕ ਸਿੰਘ, ਮੈਡਮ ਸੁਖਰਾਜ ਕੌਰ, ਸ੍ਰੀਮਤੀ ਚਰਨਜੀਤ ਕੌਰ, ਸ੍ਰੀ ਹਰਪ੍ਰੀਤ ਚੋਪੜਾ, ਦਰਸ਼ਨ ਸਿੰਘ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਮੂਹ ਅਧਿਆਪਕਾਂ ਨੂੰ ਵਿਦਿਆਰਥੀਆਂ ਨਾਲ ਮਿਤੱਰਤਾ ਵਾਲਾ ਰਵੱਈਆ ਅਪਣਾ ਕੇ ਸਿੱਖਿਆ ਦੇ ਨਾਲ ਨਾਲ ਜੀਵਨ ਜਾਂਚ ਦੀਆਂ ਕਦਰਾਂ ਕੀਮਤਾਂ ਬਾਰੇ ਵੀ ਚਾਨਣਾ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਮੇਂ ਦੀ ਜ਼ਰੂਰਤ ਨਾਲ ਸਿੱਖਿਆ ਦੀਆਂ ਤਕਨੀਕਾਂ ਵਿੱਚ ਵੀ ਲਗਾਤਾਰ ਤਬਦੀਲੀ ਆ ਰਹੀ ਹੈ ਤੇ ਅਧਿਆਪਕ ਨੂੰ ਵੀ ਇਨ੍ਹਾਂ ਉਸਾਰੂ ਤਬਦੀਲੀਆਂ ਨੂੰ ਗ੍ਰਹਿਣ ਕਰਨਾ ਚਾਹੀਦਾ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਅਜੀਤਪਾਲ ਸਿੰਘ ਨੇ ਕਿਹਾ ਕਿ ਅਧਿਆਪਕ ਸਾਡੇ ਲਈ ਚਾਨਣ ਮੁਨਾਰਾ ਹੈ। ਜਿਸ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਚੰਗੇ ਅਧਿਆਪਕ ਤੋਂ ਬਿਨ੍ਹਾਂ ਚੰਗੇ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਫਰੀਦਕੋਟ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਸਬੰਧੀ ਵੀ ਵਿਸਥਾਰਤ ਜਾਣਕਾਰੀ ਦਿੱਤੀ।

ਇਸ ਮੌਕੇ ਪ੍ਰਧਾਨ ਲਾਇਨਜ਼ ਗੁਰਚਰਨ ਸਿੰਘ ਗਿੱਲ ਵੱਲੋਂ ਮਹਿਮਾਨਾਂ ਨੂੰ ਜੀ ਆਇਆ ਕਿਹਾ।ਇਸ ਮੌਕੇ ਲੋਕੇਂਦਰ ਸ਼ਰਮਾ, ਭੁਪਿੰਦਰਪਾਲ ਸਿੰਘ, ਬਿਕਰਮਜੀਤ ਸਿੰਘ ਢਿੱਲੋਂ, ਬਲਜਿੰਦਰ ਸਿੰਘ ਤੇ ਨਵਦੀਪ ਸਿੰਘ ਕਲੱਬ ਮੈਂਬਰ ਤੇ ਹੋਰ ਹਾਜ਼ਰ ਸਨ। ਇਸ ਮੌਕੇ ਮੰਚ ਸੰਚਾਲਨ ਜਿਲਾ ਮੀਡੀਆ ਕੁਆਰਡੀਨੇਟਰ ਸ੍ਰੀ ਜਸਬੀਰ ਜੱਸੀ ਵੱਲੋਂ ਬਾਖੂਬੀ ਨਿਭਾਇਆ ਗਿਆ।

Advertisement

Related posts

‘ਆਪ’ ਸਰਕਾਰ ਦੇ ਵਾਰ-ਵਾਰ ਯੂ-ਟਰਨ ਵਾਲੇ ਫੈਸਲਿਆਂ ਤੋਂ ਪੰਜਾਬ ਵਾਸੀ ਹੋਏ ਪ੍ਰੇਸ਼ਾਨ : ਸੰਧੂ

punjabdiary

Breaking News-ਸੰਗਰੂਰ ‘ਚ ਬੇਰੁਜ਼ਗਾਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ, ਪੁਲਿਸ ਨਾਲ ਹੋਈ ਧੱਕਾ-ਮੁੱਕੀ

punjabdiary

Breaking- ਮਰਨ ਵਰਤ ਤੇ ਬੈਠੇ ਕਿਸਾਨ ਆਗੂ ਨੇ ਹਸਪਤਾਲ ਜਾਣ ਤੋਂ ਇਨਕਾਰ ਕੀਤਾ ਜਿਸ ਨਾਲ ਪ੍ਰਸ਼ਾਸਨ ਦੇ ਸਾਹਮਣੇ ਵੱਡੀ ਚਿੰਤਾ ਦਾ ਕਾਰਨ ਹੈ

punjabdiary

Leave a Comment