Breaking- ਫਿਰ ਸਰਗਰਮ ਹੋਇਆ ਕਾਲਾ ਕੱਛਾ ਗਿਰੋਹ, ਸਰੀਰ ਕਾਲੇ ਰੰਗ ਦੇ ਅਤੇ ਹੱਥਾਂ ਵਿਚ ਹਥਿਆਰ
29 ਜੁਲਾਈ – (ਪੰਜਾਬ ਡਾਇਰੀ) ਪੰਜਾਬ ਵਿੱਚ ਕਾਫੀ ਸਾਲ ਪਹਿਲਾਂ ਕਾਲਾ ਕੱਛਾ ਗਿਰੋਹ ਸਰਗਰਮ ਹੋਇਆ ਸੀ। ਉਸ ਟਾਈਮ ਕਾਲਾ ਕੱਛਾ ਗਿਰੋਹ ਨੂੰ ਫੜਨ ਲਈ ਲੋਕ ਘਰ ਦੀਆਂ ਛੱਤਾਂ ਉਪਰ ਰਾਤਾਂ ਨੂੰ ਚੜ ਜਾਂਦੇ ਸੀ ਤੇ ਫੜਨ ਲਈ ਪਹਿਰਾ ਦਿੰਦੇ ਸੀ। ਮਿਲੀ ਜਾਣਕਾਰੀ ਮੁਤਾਬਕ ਇਸ ਗਿਰੋਹ ਵੱਲੋਂ ਇੱਕ ਪੁਲਿਸ ਅਫਸਰ ਦੇ ਘਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਨ੍ਹਾਂ ਕੋਲ ਤੇਜ਼ਧਾਰ ਹਥਿਆਰ ਹੁੰਦੇ ਹੈ ਤੇ ਫੜੇ ਜਾਣ ਤੋਂ ਬਚਣ ਲਈ ਇੰਨਾ ਨੇ ਆਪਣੇ ਸਰੀਰ ਤੇ ਕਾਲਾ ਤੇਲ ਲਾਇਆ ਹੁੰਦਾ ਹੈ।
ਇਹ 6 ਤੋਂ 7 ਲੋਕਾਂ ਦਾ ਗਿਰੋਹ ਹੁੰਦਾ ਹੈ ਤੇ ਇੰਨਾ ਦੇ ਇੱਕ ਨਿਕਰ ਪਾਈ ਹੁੰਦੀ ਹੈ ਤੇ ਸਿਰ ਤੇ ਬਾਂਦਰ ਟੋਪੀ ਲਈ ਹੁੰਦੀ ਹੈ । ਇੰਨਾ ਲੋਕਾਂ ਦੀਆਂ ਤਸਵੀਰਾਂ ਸੀਸੀ ਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ਹਨ। ਕਾਲਾ ਕੱਛਾ ਗਿਰੋਹ ਪਿਛਲੇ ਦਿਨਾਂ ਤੋਂ ਲੁਧਿਆਣਾ ਵਿੱਚ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ। ਪੁਲਿਸ ਮੁਤਾਬਕ ਕਾਲਾ ਕੱਛਾ ਗਿਰੋਹ ਹੁਣ ਤੱਕ ਪੰਜ ਵਾਰਦਾਤਾਂ ਨੂੰ ਅੰਜ਼ਾਮ ਦੇ ਚੁੱਕਾ ਹੈ। ਪਰ ਪੁਲਿਸ ਇੰਨਾ ਨੂੰ ਅਜੇ ਤੱਕ ਫੜ ਨਹੀਂ ਸਕੀ ਤੇ ਬਹੁਤ ਜਲਦ ਫੜਨ ਦਾ ਦਾਅਵਾ ਕਰ ਰਹੀ ਹੈ