Image default
ਅਪਰਾਧ ਤਾਜਾ ਖਬਰਾਂ

Breaking- ਫੇਰ ਕੋਰਟ ਵਲੋਂ ਝਟਕਾ, ਮਜੀਠੀਆ ਦੀ ਪਟੀਸ਼ਨ ਦੀ ਸੁਣਵਾਈ ਕਰਨ ਤੋਂ ਬੈਂਚ ਨੇ ਕੀਤਾ ਇਨਕਾਰ

Breaking- ਫੇਰ ਕੋਰਟ ਵਲੋਂ ਝਟਕਾ, ਮਜੀਠੀਆ ਦੀ ਪਟੀਸ਼ਨ ਦੀ ਸੁਣਵਾਈ ਕਰਨ ਤੋਂ ਬੈਂਚ ਨੇ ਕੀਤਾ ਇਨਕਾਰ

16 ਜੁਲਾਈ – (ਪੰਜਾਬ ਡਾਇਰੀ) ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਫੇਰ ਕੋਰਟ ਤੋਂ ਝਟਕਾ ਲੱਗਾ ਹੈ। ਨਸ਼ਾ ਤਸਕਰੀ ਕੇਸ ਵਿੱਚ ਫਸੇ ਬਿਕਰਮਜੀਤ ਸਿੰਘ ਮਜੀਠੀਆ ਨੇ ਨਵੇਂ ਬੈਂਚ ਕੋਲ ਪਟੀਸ਼ਨ ਪਾਈ ਸੀ। ਉਸ ਮਾਮਲੇ ਦੀ ਸੁਣਵਾਈ ਲਈ ਜਿਸ ਐਮਐਸ ਰਾਮਚੰਦਰ ਰਾਓ ਤੇ ਜਸਟਿਸ ਅਨੂਪ ਚਿਤਕਾਰਾ ਦੀ ਅਗਵਾਈ ਹੇਠ ਨਵੇਂ ਬੈਂਚ ਦਾ ਗਠਨ ਕੀਤਾ ਗਿਆ ਸੀ। ਹੁਣ ਅਨੂਪ ਚਿਤਕਾਰਾ ਨੇ ਸੁਣਵਾਈ ਕਰਨ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਹੈ।
ਦਰਅਸਲ ਅਨੂਪ ਚਿਤਕਾਰਾ ਨਸ਼ਾ ਤਸਕਰੀ ਕੇਸ ਵਿੱਚ ਜਗਜੀਤ ਚਾਹਲ ਦੇ ਵਕੀਲ ਰਹੇ ਸਨ। ਇਸ ਲਈ ਉਨ੍ਹਾਂ ਨੇ ਕੇਸ ਦੀ ਸੁਣਵਾਈ ਤੋਂ ਨਾਂਹ ਕਰ ਦਿੱਤਾ ਹੈ। ਸਰਕਾਰ ਬਦਲਣ ਮਗਰੋਂ ਮਜੀਠੀਆ ਫਰਵਰੀ ਤੋਂ ਪਟਿਆਲਾ ਜੇਲ੍ਹ ਵਿੱਚ ਬੰਦ ਹੈ। ਪਿਛਲੀ ਕਾਂਗਰਸ ਸਰਕਾਰ ਨੇ ਉਸ ਨੂੰ ਨਸ਼ਿਆਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਮਜੀਠੀਆ ਨੇ ਪਹਿਲਾਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਸੀ ਤੇ ਉਥੋਂ ਵੀ ਰਾਹਤ ਨਹੀਂ ਮਿਲੀ ਸੀ।
ਸਰਕਾਰ ਬਦਲਣ ਮਗਰੋਂ ਮਜੀਠੀਆ ਫਰਵਰੀ ਤੋਂ ਪਟਿਆਲਾ ਜੇਲ੍ਹ ਵਿੱਚ ਬੰਦ ਹੈ। ਪਿਛਲੀ ਕਾਂਗਰਸ ਸਰਕਾਰ ਨੇ ਉਸ ਨੂੰ ਨਸ਼ਿਆਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਸੁਪਰੀਮ ਕੋਰਟ ਨੇ ਮਜੀਠੀਆ ਨੂੰ ਇਹ ਮਾਮਲਾ ਹਾਈ ਕੋਰਟ ਦੇ ਡਿਵੀਜ਼ਨਲ ਬੈਂਚ ਅੱਗੇ ਰੱਖਣ ਲਈ ਕਿਹਾ ਹੈ ਜਿਸ ‘ਚ 2 ਜੱਜ ਸੁਣਵਾਈ ਕਰਨਗੇ।

Related posts

Breaking- ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਨਵੰਬਰ ਨੂੰ ਰਾਜ ਭਵਨ ਵੱਲ ਮਾਰਚ ਕਰਨ ਦਾ ਐਲਾਨ ਕੀਤਾ

punjabdiary

8.49 ਲੁੱਟ ਮਾਮਲੇ ਦੀ ਮਾਸਟਰਮਾਈਂਡ ਮੋਨਾ ਪਤੀ ਸਣੇ ਗ੍ਰਿਫਤਾਰ, ਉੱਤਰਾਖੰਡ ਤੋਂ ਹੋਈ ਗ੍ਰਿਫਤਾਰੀ

punjabdiary

Breaking- ਕੌਮ ਦੇ ਅਮਰ ਸ਼ਹੀਦ ਤੇ ਯੋਧੇ ਜਰਨੈਲ ਧੰਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਤੇ ਭਗਵੰਤ ਮਾਨ ਨੇ ਸਿਰ ਝੁਕਾ ਕੇ ਸਿਜਦਾ ਕੀਤਾ

punjabdiary

Leave a Comment