Breaking- ਬਹੁਤ ਜ਼ਿਆਦਾ ਲਾਵਾਰਿਸ ਲਾਸ਼ਾ ਮਿਲਣ ਦਾ ਮਾਮਲਾ ਕਾਫੀ ਹੈਰਾਨੀਜਨਕ ਵਿਸ਼ਾ ਬਣਿਆ ਹੋਇਆ ਹੈ
15 ਅਕਤੂਬਰ – ਪਾਕਿਸਤਾਨ ਦੇ ਮੁਲਤਾਨ ਸ਼ਹਿਰ ਦੇ ਪੰਜਾਬ ਨਿਸ਼ਤਾਰ ਹਸਪਤਾਲ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਦੀ ਛੱਤ ‘ਤੇ ਲਗਭਗ 500 ਤੋਂ ਵੱਧ ਲਾਵਾਰਿਸ ਲਾਸ਼ਾਂ ਮਿਲੀਆਂ ਹਨ। ਇਨ੍ਹਾਂ ਦੇ ਕਈ ਅੰਗ ਵੀ ਗਾਇਬ ਹਨ। ਕਈ ਲਾਸ਼ਾਂ ਦੇ ਹਾਰਟ ਕੱਢੇ ਜਾਣ ਦੀ ਵੀ ਸ਼ੰਕਾ ਹੈ।
ਹਸਪਤਾਲ ਦੀ ਛੱਤ ‘ਤੇ ਮਿਲੀਆਂ ਲਾਸ਼ਾਂ ਕਾਫੀ ਪੁਰਾਣੀਆਂ ਹਨ, ਉਹ ਸੜ ਚੁੱਕੀਆਂ ਹਨ। ਮੁੱਖ ਮੰਤਰੀ ਦੇ ਸਲਾਹਕਾਰ ਚੌਧਰੀ ਜਮਾਂ ਗੁਰਜਰ ਨੇ ਹਸਪਤਾਲ ਦਾ ਦੌਰਾ ਕੀਤਾ ਸੀ। ਉਨ੍ਹਾਂ ਨੇ ਸਾਰੀਆਂ ਲਾਸ਼ਾਂ ਦੇ ਅੰਤਿਮ ਸਸਕਾਰ ਕਰਨ ਦਾ ਹੁਕਮ ਦਿੱਤਾ, ਨਾਲ ਹੀ ਹੈਲਥ ਅਧਿਕਾਰੀਆਂ ਨੂੰ ਕਾਰਵਾਈ ਦੇ ਹੁਕਮ ਦਿੱਤੇ। ਇਸ ਦੇ ਬਾਅਦ ਦੱਖਣ ਪੰਜਾਬ ਦੇ ਹੈਲਥ ਡਿਪਾਰਟਮੈਂਟ ਨੇ ਇਸ ਮਾਮਲੇ ਦੀ ਜਾਂਚ ਲਈ 6 ਮੈਂਬਰੀ ਦੀ ਟੀਮ ਦਾ ਗਠਨ ਕੀਤਾ ਹੈ। ਇਸ ਨੂੰ 3 ਦਿਨ ਵਿਚ ਜਾਂਚ ਰਿਪੋਰਟ ਪੇਸ਼ ਕਰਨੀ ਹੋਵੇਗੀ।
ਨਿਸ਼ਤਾਰ ਮੈਡੀਕਲ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਨੇ ਦੱਸਿਆ ਕਿ ਇਨ੍ਹਾਂ ਲਾਸ਼ਾਂ ਦਾ ਇਸਤੇਮਾਲ ਮੈਡੀਕਲ ਐਕਸਪੈਰੀਮੈਂਟ ਲਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲਾਸ਼ਾਂ ਦਾ ਇਸਤੇਮਾਲ ਪਹਿਲਾਂ ਹੀ ਕੀਤਾ ਜਾ ਚੁੱਕਾ ਸੀ ਤੇ ਉਨ੍ਹਾਂ ਨੂੰ ਅੱਗੇ ਚਕਿਤਸਾ ਇਸਤੇਮਾਲ ਲਈ ਹੱਡੀਆਂ ਤੇ ਖੋਪੜੀ ਨੂੰ ਕੱਢਣ ਲਈ ਛੱਤ ‘ਤੇ ਰੱਖਿਆ ਗਿਆ ਸੀ।