Image default
ਤਾਜਾ ਖਬਰਾਂ

Breaking- ਬਾਈਕ ਤੇ ਜਾਂਦਾ ਵਿਅਕਤੀ ਚਾਈਨਾ ਡੋਰ ਦੀ ਲਪੇਟ ਵਿਚ ਆਇਆ, ਬੁਰੀ ਤਰ੍ਹਾਂ ਜਖਮੀ

Breaking- ਬਾਈਕ ਤੇ ਜਾਂਦਾ ਵਿਅਕਤੀ ਚਾਈਨਾ ਡੋਰ ਦੀ ਲਪੇਟ ਵਿਚ ਆਇਆ, ਬੁਰੀ ਤਰ੍ਹਾਂ ਜਖਮੀ

ਸੁਲਤਾਨਪੁਰ ਲੋਧੀ, 13 ਦਸੰਬਰ – (ਬਾਬੂਸ਼ਾਹੀ ਨੈਟਵਰਕ) ਚਾਈਨਾ ਡੋਰ ਨਾਲ ਇੱਕ ਵਿਅਕਤੀ ਦਾ ਗੱਲ ਬੁਰੀ ਤਰ੍ਹਾਂ ਨਾਲ ਕੱਟ ਗਿਆ। ਇਹ ਹਾਦਸਾ ਸੁਲਤਾਨਪੁਰ ਲੋਧੀ ਦੀ ਚੰਡੀਗੜ੍ਹ ਬਸਤੀ ਨੇੜੇ ਗਿਲਾਂ ਰੋਡ ਤੇ ਵਾਪਰਿਆ। ਸਥਾਨਕ ਚਰਚ ਵਿਖੇ ਮੱਥਾ ਟੇਕ ਕੇ ਜਤਿੰਦਰ ਕੁਮਾਰ ਉਰਫ ਸੋਢੀ ਵਾਸੀ ਸੁਲਤਾਨਪੁਰ ਦਿਹਾਤੀ (ਚੰਡੀਗੜ੍ਹ ਬਸਤੀ) ਆਪਣੀ ਪਤਨੀ ਨਾਲ ਦੋਪਹੀਆ ਵਾਹਨ ’ਤੇ ਘਰ ਪਰਤ ਰਿਹਾ ਸੀ।
ਇਸ ਦੌਰਾਨ ਅਚਾਨਕ ਉਹ ਚਾਈਨਾ ਡੋਰ ਦੀ ਲਪੇਟ ‘ਚ ਆਉਣ ਨਾਲ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਖੂਨ ਨਾਲ ਲੱਥਪੱਥ ਜਤਿੰਦਰ ਨੂੰ ਲੋਕਾਂ ਨੇ ਸਥਾਨਕ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮੁਢਲੀ ਡਾਕਟਰੀ ਸਹਾਇਤਾ ਦੇ ਕੇ ਰੈਫਰ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਬਾਈਕ ਤੇ ਪਿੱਛੇ ਜਤਿੰਦਰ ਦੀ ਪਤਨੀ ਨੇ ਇਕ ਛੋਟੀ ਬੱਚੀ ਨੂੰ ਚੁੱਕਿਆ ਹੋਇਆ ਸੀ ਉਹ ਵੀ ਇਸ ਘਟਨਾ ਦੌਰਾਨ ਜ਼ਖਮੀ ਹੋਈ ਹੈ।

Related posts

ਭਾਰਤ ‘ਚ ਕੋਰੋਨਾ ਕੇਸ

Balwinder hali

Breaking- ਪੰਜਾਬ ਸਰਕਾਰ ਦਾ ਐਲਾਨ ਜੂਨੀਅਰ ਡਿਵੀਜ਼ਨ ਅਤੇ ਐਗਰੀਕਲਚਰ ਵਿਭਾਗ ਦੀਆਂ ਆਸਾਮੀਆਂ ਜਲਦ ਭਰੀਆ ਜਾਣਗੀਆਂ

punjabdiary

ਜਥੇਦਾਰ ਦੇ ਆਦੇਸ਼ ਉੱਤੇ ਅਮਲ ਕਰਦਿਆਂ ਸ਼੍ਰੋਮਣੀ ਕਮੇਟੀ ਪੀਟੀਸੀ ਵੱਲੋਂ ਗੁਰਬਾਣੀ ਦਾ ਪ੍ਰਸਾਰਣ ਤਰੁੰਤ ਬੰਦ ਕਰੇ: ਕੇਂਦਰੀ ਸਿੰਘ ਸਭਾ

punjabdiary

Leave a Comment