Breaking- ਬਾਜਵਾ ਦੇ ਨਿਸ਼ਾਨੇ ਤੇ ਸਪੀਕਰ ਕੁਲਤਾਰ ਸਿੰਘ ਸੰਧਵਾ, ਬਹਿਬਲ ਗੋਲੀ ਕਾਂਡ ਕੇਸ ਨੂੰ ਲੈ ਕੇ ਇਨਸਾਫ ਦਿਵਾਉਣ ਲਈ ਜੋ ਸਮਾਂ ਮੰਗਿਆ ਸੀ ਪੂਰਾ ਹੋਇਆ
3 ਦਸੰਬਰ – ਪੰਜਾਬ ਵਿੱਚ ਬਹਿਬਲ ਗੋਲੀ ਕਾਂਡ ਦੇ ਕੇਸ ਨੂੰ ਲੈ ਕੇ ਕਿਸ ਵੀ ਸਰਕਾਰ ਕੋਲੋ ਪੀੜਤਾਂ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ। ਪਿਛਲੇ ਦਿਨੀਂ ਬਹਿਬਲ ਵਿੱਚ ਪਿਛਲੇ ਸਮੇਂ ਤੋਂ ਪਰਿਵਾਰਾਂ ਵੱਲੋਂ ਲਗਾਤਾਰ ਧਰਨਾ ਚੱਲ ਰਿਹਾ ਹੈ। ਧਰਨੇ ਵਿੱਚ ਡੇਢ ਮਹੀਨਾ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੀ ਉਸ ਧਰਨੇ ਵਿੱਚ ਪਹੁੰਚੇ ਸੀ ਤੇ ਉਥੇ ਸਪੀਕਰ ਵੱਲੋਂ ਸੰਗਤਾਂ ਨਾਲ ਵਾਅਦਾ ਕੀਤਾ ਗਿਆ ਸੀ। ਡੇਢ਼ ਮਹੀਨੇ ਵਿੱਚ ਜੇ ਸਾਡੀ ਸਰਕਾਰ ਨੇ ਬਹਿਬਲ ਗੋਲੀ ਕਾਂਡ ਦਾ ਇਨਸਾਫ ਨਾ ਦਿੱਤਾ ਤਾਂ ਸਪੀਕਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਵਾਂਗੇ ਤੇ ਖੁਦ ਧਰਨੇ ਵਿੱਚ ਬੈਠ ਜਾਵਾਂਗਾ।
ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਪੰਜਾਬ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਖਿਆ, ਸੰਧਵਾਂ ਸਾਬ ਤੁਸੀਂ ਅਸਤੀਫਾ ਦੇਵੋ ਤੇ ਬਹਿਬਲ ਕਲਾਂ ਚਲ ਰਹੇ ਧਰਨੇ ਵਿੱਚ ਸ਼ਾਮਲ ਹੋਵੋ। ਉਨ੍ਹਾਂ ਕਿਹਾ ਕਿ ਕੁਲਤਾਰ ਸਿੰਘ ਸੰਧਵਾਂ ਜਾ ਤਾਂ ਆਪਣੇ ਵਚਨਾਂ ‘ਤੇ ਰਹਿਣ ਤੇ ਜਾਂ ਲੋਕਾਂ ਦੇ ਗ਼ੁੱਸੇ ਦਾ ਸਾਹਮਣਾ ਕਰਨ ।
ਬਾਜਵਾ ਨੇ ਕਿਹਾ ਕਿ ਸੰਧਵਾਂ ਨੂੰ ਆਪਣੀ ਗੱਲ ਰੱਖਣੀ ਚਾਹੀਦੀ ਹੈ । ਵਿਰੋਧੀ ਧਿਰ ਦੇ ਆਗੂ ਨੇ ਕਿਹਾ “14 ਅਕਤੂਬਰ ਨੂੰ ਕਥਿਤ ਪੁਲਿਸ ਗੋਲੀ ਬਾਰੀ ਦੀ ਘਟਨਾ ਦੀ ਸੱਤਵੀਂ ਬਰਸੀ ਜਿਸ ਵਿੱਚ ਦੋ ਸਿੱਖ ਕਥਿਤ ਤੌਰ ‘ਤੇ ਮਾਰੇ ਗਏ ਸਨ, ਸੰਧਵਾਂ ਨੇ ਇਨਸਾਫ਼ ਦਿਵਾਉਣ ਲਈ 45 ਦਿਨਾਂ ਦਾ ਸਮਾਂ ਮੰਗਿਆ ਸੀ ਪਰ ਹੁਣ ਇਹ ਸਮਾਂ ਸੀਮਾ ਖ਼ਤਮ ਹੋਏ ਨੂੰ ਦੋ ਦਿਨ ਹੋ ਗਏ ਹਨ, ਅਤੇ ਸੰਧਵਾਂ ਨੇ ਅਜੇ ਤੱਕ ਕੁੱਝ ਨਹੀਂ ਦੱਸਿਆ ਕਿ ਉਹ ਕਿਹੜਾ ਰਸਤਾ ਲੈਣ ਜਾ ਰਹੇ ਹਨ ।”