Image default
About us

Breaking- ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ 2022-ਮਨਾਉਣ ਲਈ ਤਿਆਰੀਆ ਜ਼ੋਰਾਂ ਤੇ

Breaking- ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ 2022-ਮਨਾਉਣ ਲਈ ਤਿਆਰੀਆ ਜ਼ੋਰਾਂ ਤੇ

ਫਰੀਦਕੋਟ, 12 ਅਗਸਤ – (ਪੰਜਾਬ ਡਾਇਰੀ) ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ ਫਰੀਕੋਟ ਵਿਖੇ ਹਰ ਸਾਲ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ।ਇਸ ਸਾਲ ਵੀ ਬਾਬਾ ਸ਼ੇਖ਼ ਫ਼ਰੀਦ ਜੀ ਦਾ ਆਗਮਨ ਪੁਰਬ 19 ਤੋਂ 23 ਸਤੰਬਰ 2022 ਤਕ ਹੋਵੇਗਾ ਜਦ ਕਿ ਨਵੀਂ ਦਾਣਾ ਮੰਡੀ ਫਿਰੋਜ਼ਪੁਰ ਰੋਡ ਫ਼ਰੀਦਕੋਟ ਵਿਖੇ ਕਰਾਫਟ ਮੇਲਾ 20 ਸਤੰਬਰ ਤੋਂ 28 ਸਤੰਬਰ ਤੱਕ ਲੱਗੇਗਾ,ਇਸ ਆਗਮਨ ਪੁਰਬ ਵਿੱਚ ਹਰ ਸਾਲ ਦੀ ਤਰ੍ਹਾਂ ਉਤਰ ਖੇਤਰੀ ਸੱਭਿਆਚਾਰਕ ਕੇਂਦਰ,ਪਟਿਆਲਾ ਵੱਲੋਂ ਵੱਖ ਵੱਖ ਰਾਜਾਂ ਦੀਆਂ ਟੀਮਾਂ ਵੱਲੋਂ ਆਪਣੇ ਵਿਰਸੇ ਨਾਲ ਸਬੰਧਿਤ ਕਲਾਕਾਰੀ ਮਿਤੀ 20 ਤੋਂ 23 ਸਤੰਬਰ 2022 ਤੱਕ ਪੇਸ਼ ਕੀਤੀ ਜਾਵੇਗੀ।ਇਸਤੋਂ ਇਲਾਵਾ ਹੋਰ ਵੀ ਸੱਭਿਆਚਾਰਕ ਪ੍ਰੋਗਰਾਮ,ਡਰਾਮਾਂ ਫੈਸਟੀਵਲ,ਪੇਂਡੂ ਖੇਡ ਮੇਲਾ,ਕਰਾਫ਼ਟ ਮੇਲਾ ਅਤੇ ਹੋਰ ਹਰ ਤਰ੍ਹਾਂ ਦੀਆਂ ਖੇਡਾਂ ਵੱਖ-ਵੱਖ ਕਲੱਬਾਂ ਵੱਲੋਂ ਕਰਵਾਈਆ ਜਾ ਰਹੀਆਂ ਹਨ।
ਇਸ ਕਰਾਫ਼ਟ ਮੇਲੇ ਵਿੱਚ ਲਗਭਗ 250 ਸਟਾਲਾਂ ਲੱਗ ਰਹੀਆਂ ਹਨ। ਇਸ ਕਰਾਫ਼ਟ ਮੇਲੇ ਵਿੱਚ ਵੱਖ-ਵੱਖ ਰਾਜਾ ਦੇ ਆਰਟੀਜਨ ਪਹੁੰਚ ਰਹੇ ਹਨ। ਇਸ ਆਗਮਨ ਪੁਰਬ ਵਿੱਚ ਝੂਲੇ ਅਤੇ ਮੰਨੋਰੰਜਨ ਆਇਟਮਾਂ ਆਦਿ ਖਿੱਚ ਦਾ ਕੇਂਦਰ ਹੋਣਗੀਆਂ।ਕਰਾਫ਼ਟ ਮੇਲਾ, ਝੂਲੇ ਅਤੇ ਮੰਨੋਰੰਜਨ ਆਇਟਮਾਂ ਇਸ ਸਾਲ ਵੀ ਨਵੀਂ ਦਾਣਾ ਮੰਡੀ,ਫਿਰੋਜ਼ਪੁਰ ਰੋਡ,ਫਰੀਦਕੋਟ ਵਿਖੇ ਲਗਾਈਆਂ ਜਾ ਰਹੀਆਂ ਹਨ। ਇਸ ਮੇਲੇ ਵਿੱਚ ਝੂਲੇ /ਮੰਨੋਰੰਜਨ ਆਇਟਮਾਂ,ਪਾਰਕਿੰਗ ਅਤੇ ਫੂਡ ਫੈਸਟੀਵਲ ਦਾ ਠੇਕਾ ਲੈਣ ਦੇ ਚਾਹਵਾਨ ਵਿਅਕਤੀ ਨਿੱਜੀ ਪੱਧਰ ਤੇ ਹਾਜ਼ਰ ਹੋ ਕੇ ਮਿਤੀ 16.8.2022 ਨੂੰ ਸਵੇਰੇ 11:00 ਵਜੇ ਫਰੀਦਕੋਟ ਜਿ਼ਲ੍ਹਾ ਕਲਚਰਲ ਸੁਸਾਇਟੀ,ਫਰੀਦਕੋਟ (ਰੈਡ ਕਰਾਸ ਦਫ਼ਤਰ,ਫਰੀਦਕੋਟ)ਨਾਲ ਸੰਪਰਕ ਕਰ ਸਕਦੇ ਹਨ।

Related posts

ਕੇਂਦਰੀ ਸਹਿਕਾਰੀ ਬੈਂਕ ਯੂਨੀਅਨ ਫਰੀਦਕੋਟ ਦੀ ਚੋਣ ਹੋਈ

punjabdiary

Breaking- 14 ਅਕਤੂਬਰ ਸਵੇਰ ਤੋਂ ਹੀ ਲਈ ਜਾਵੇਗੀ ਭਰਤੀ ਪ੍ਰੀਖਿਆ

punjabdiary

ਮੁੱਖ ਮੰਤਰੀ ਮਾਨ ਵੱਲੋਂ ਸਰਕਾਰੀ ਸਕੂਲ ਅਪਗ੍ਰੇਡ ਕਰਕੇ ਸ਼ਹੀਦ ਲਾਂਸ ਨਾਇਕ ਕੁਲਵੰਤ ਸਿੰਘ ਦੇ ਨਾਮ ’ਤੇ ਰੱਖਣ ਦਾ ਐਲਾਨ

punjabdiary

Leave a Comment