Image default
ਅਪਰਾਧ ਤਾਜਾ ਖਬਰਾਂ

Breaking- ਬੰਬੀਹਾ ਗਰੁੱਪ ਦਾ ਗੋਲਡੀ ਬਰਾੜ ਨੂੰ ਖੁੱਲ੍ਹਾ ਚੈਂਲਜ ਜੇ ਹਿੰਮਤ ਹੈ ਤਾਂ ਪੰਜਾਬ ਆ ਕੇ ਦਿਖਾ

Breaking- ਬੰਬੀਹਾ ਗਰੁੱਪ ਦਾ ਗੋਲਡੀ ਬਰਾੜ ਨੂੰ ਖੁੱਲ੍ਹਾ ਚੈਂਲਜ ਜੇ ਹਿੰਮਤ ਹੈ ਤਾਂ ਪੰਜਾਬ ਆ ਕੇ ਦਿਖਾ

14 ਸਤੰਬਰ – ਸੋਸ਼ਲ ਮੀਡੀਆ ਤੇ ਹੁਣ ਫੇਰ ਬੰਬੀਹਾ ਗਰੁੱਪ ਨੇ ਸਿੱਧੂ ਮੂਸੇਵਾਲਾ ਦੇ ਕਤਲ ਕਰਨ ਵਾਲੇ ਲਾਰੈਂਸ ਬਿਸ਼ਨੋਈ ਗਰੁੱਪ ਗੋਲਡੀ ਬਰਾੜ ਨੂੰ ਧਮਕੀ ਦਿੰਦਿਆਂ ਆਖਿਆ ਹੈ ਜੇ ਤੁਹਾਡੇ ਵਿੱਚ ਦਮ ਹੈ ਤਾਂ ਪੰਜਾਬ ਆ ਕੇ ਦਿਖਾਓ। ਐਵੇਂ ਵਿਦੇਸ਼ਾਂ ਵਿੱਚ ਬੈਠ ਗੱਲਾਂ ਨਾ ਕਰੋ। ਬੰਬੀਹਾ ਗਰੁੱਪ ਨੇ ਲਿਖਿਆ ਹੈ ਤੁਸੀਂ ਸਿੱਧੂ ਮੂਸੇਵਾਲਾ ਦਾ ਸਾਡੇ ਗਰੁੱਪ ਨਾਲ ਜੋੜ ਕੇ ਨਜਾਇਜ਼ ਕਤਲ ਕਰ ਦਿੱਤਾ ਹੈ। ਗੋਲਡੀ ਬਰਾੜ ਵੱਲੋਂ ਬੇਕਸੂਰ ਮੂਸੇਵਾਲਾ ਦਾ ਕਤਲ ਬੰਬੀਹਾ ਗੈਂਗ ਦਾ ਹੋਣ ਦਾਅਵਾ ਕਰਕੇ ਕੀਤਾ ਗਿਆ ਹੈ। ਉਸ ਦਾ ਖਮਿਆਜ਼ਾ ਭੁਗਤਣਾ ਪੈਣਾ ਹੈ
ਬੰਬੀਹਾ ਗਰੁੱਪ ਨੇ ਇੱਕ ਫੇਸਬੁੱਕ ਪੋਸਟ ਵਿੱਚ ਲਿਖਿਆ ਹੈ ਕਿ ਗੋਲਡੀ ਬਰਾੜ ਦੇ ਭਰਾ ਦਾ ਕਤਲ 2020 ਚ ਚਸਕਾ ਜੈਤੋ ਤੇ ਮਾਨ ਜੈਤੋ ਨੇ ਕੀਤਾ ਸੀ। ਬੰਬੀਹਾ ਗੈਂਗ ਨੇ ਲਿਖਿਆ ਕਿ ਅੱਜ ਤੱਕ ਅਸੀਂ ਕੋਈ ਨਜਾਇਜ਼ ਕੰਮ ਨਹੀਂ ਕੀਤਾ ਅਤੇ ਨਾ ਹੀ ਕਰਨਾ ਏ। ਸਾਡੀਆਂ ਪੁਰਾਣੀਆਂ ਦੁਸ਼ਮਣੀਆਂ ਅਤੇ ਮੁੱਦੇ ਹਨ। ਅਸੀਂ ਜੋ ਵੀ ਕਰਦੇ ਹਾਂ, ਅਸੀਂ ਆਪਣੇ ਭਰਾਵਾਂ ਦਾ ਬਦਲਾ ਲੈਣ ਲਈ ਕਰਦੇ ਹਾਂ। ਜੋ ਸਾਡੇ ਦੁਸ਼ਮਣ ਹਨ, ਸਾਨੂੰ ਉਹਨਾਂ ਨਾਲ ਹੀ ਨਫਰਤ ਹੈ, ਕਿਸੇ ਹੋਰ ਨਾਲ ਕੋਈ ਵੈਰ ਨਹੀਂ। ਜਿਵੇਂ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਨੂੰ ਬਿਨਾਂ ਕਿਸੇ ਕਾਰਨ ਸਾਡੇ ਗਰੁੱਪ ਨਾਲ ਜੋੜ ਕੇ ਮਾਰਿਆ, ਬਿਲਕੁਲ ਨਜਾਇਜ਼।
ਬੰਬੀਹਾ ਗੈਂਗ ਨੇ ਅੱਗੇ ਲਿਖਿਆ ਪੰਜਾਬ ਵਿੱਚ ਬੈਠ ਕੇ ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਹੈ, ਤੁਹਾਡੇ ਵਾਂਗ ਵਿਦੇਸ਼ਾਂ ਵਿੱਚ ਬੈਠ ਕੇ ਨਹੀਂ। ਭਿੰਡਰਾਂਵਾਲਾ ਨੇ ਕਦੇ ਵੀ ਨਜਾਇਜ਼ ਲੋਕਾਂ ਨੂੰ ਨਹੀਂ ਮਾਰਿਆ ਜਿਵੇਂ ਤੁਸੀਂ ਆਪਣੇ ਭਰਾਵਾਂ ਦੇ ਨਾਮ ‘ਤੇ ਨਜਾਇਜ਼ ਲੋਕਾਂ ਨੂੰ ਮਾਰ ਰਹੇ ਹੋ। ਤੁਸੀਂ ਲੋਕ ਧਰਮ, ਸੰਤ ਅਤੇ ਕੌਮ ਦੀ ਗੱਲ ਕਰਦੇ ਹੋ, ਤੁਹਾਡੇ ਲੋਕਾਂ ‘ਤੇ ਸਰਾਪ ਹੈ। ਮਰਨਾ ਮੌਤ ਨਹੀਂ, ਬੰਦੇ ਦਾ ਜ਼ਮੀਰ ਦੀ ਮਰ ਜਾਣਾ ਮੌਤ ਹੈ। ਇਹ ਸ਼ਬਦ ਵੀ ਸੰਤਾਂ ਦੇ ਹਨ। ਤੁਹਾਡਾ ਜ਼ਮੀਰ ਮਰ ਚੁੱਕਾ ਏ। ਸਿੱਧੂ ਨੂੰ ਮਾਰ ਦਿੱਤਾ, ਹੁਣ ਤੁਸੀਂ ਉਸਦੇ ਪਰਿਵਾਰ ਨੂੰ ਧਮਕੀ ਦੇਣ ‘ਤੇ ਆ ਗਏ ਹੋ।
ਇੱਕ ਗੱਲ ਯਾਦ ਰੱਖੋ, ਪਰਿਵਾਰ ਸਭ ਦਾ ਹੁੰਦਾ ਹੈ ਅਤੇ ਹਰ ਇੱਕ ਦਾ ਪਰਿਵਾਰ ਪੰਜਾਬ ਵਿੱਚ ਹੀ ਹੈ। ਬੇਸ਼ੱਕ ਤੁਸੀਂ ਬਾਹਰ ਬੈਠੇ ਹੋ, ਪਰ ਯਾਦ ਰੱਖੋ, 100 ਵਾਰ ਸੋਚੋ। ਜੇਕਰ ਸਾਡੇ ਕਿਸੇ ਵੀ ਸਾਥੀ ਦੇ ਪਰਿਵਾਰ ਨਾਲ ਕੁਝ ਗਲਤ ਹੁੰਦਾ ਏ, ਤਾਂ ਨਤੀਜਾ ਤੁਹਾਡੇ ਲਈ ਬਿਲਕੁਲ ਉਸੇ ਤਰ੍ਹਾਂ ਹੋਵੇਗਾ। ਤੁਸੀਂ ਲੋਕ ਜੋ ਵੀ ਕਿਸੇ ਨਾਲ ਕਰੋਗੇ, ਅਸੀਂ ਤੁਹਾਨੂੰ ਕਹਿਣਾ ਨਹੀਂ, ਸਿੱਧਾ ਕਰਕੇ ਹੀ ਦੱਸਾਂਗੇ। ਕੁਝ ਲੋਕਾਂ ਦਾ ਕਹਿਣਾ ਹੈ ਕਿ ਜੇ ਸਿੱਧੂ ਦਾ ਬੰਬੀਹਾ ਗੈਂਗ ਤੋਂ ਕੁਝ ਲੈਣਾ-ਦੇਣਾ ਨਹੀਂ ਸੀ ਤਾਂ ਬੰਬੀਹਾ ਗਰੁੱਪ ਕਿਉਂ ਬਦਲਾ ਲੈਣਾ ਚਾਹੁੰਦਾ ਹੈ ਤਾਂ ਦੱਸੋ ਕਿ ਅਸੀਂ ਆਪਣੇ ਸਾਥੀ ਲਈ 3 ਕਤਲ ਕਰ ਸਕਦੇ ਹਾਂ। ਸਿੱਧੂ ਮੂਸੇਵਾਲਾ ਦਾ ਨਾਂ ਜ਼ਬਰਦਸਤੀ ਸਾਡੇ ਨਾਲ ਜੋੜ ਦਿੱਤਾ ਗਿਆ, ਇਸ ਲਈ ਹੁਣ ਉਸ ਦਾ ਬਦਲਾ ਲੈਣਾ ਬਣਦਾ ਏ।
ਜਦੋਂ ਅਸੀਂ ਆਪਣੇ ਭਰਾਵਾਂ ਦੇ ਬਦਲੇ ਕਤਲ ਕਰ ਸਕਦੇ ਹਾਂ ਤਾਂ ਸਿੱਧੂ ਮੂਸੇਵਾਲਾ ਲਈ 2 ਜਾਂ 4 ਮਾਰਨ ਨਾਲ ਕੋਈ ਫਰਕ ਨਹੀਂ ਪੈਂਦਾ। ਜਿਸ ਦੀ ਸਾਡੇ ਨਾਲ ਕੋਈ ਦੁਸ਼ਮਣੀ ਹੈ, ਉਸਦਾ ਦੂਜਾ ਘਰ ਮੌਤ ਹੀ ਏ। ਇੱਕ ਗੱਲ ਮੈਂ ਦਿੱਲੀ ਅਤੇ ਪੰਜਾਬ ਪੁਲਿਸ ਨੂੰ ਕਹਿਣਾ ਚਾਹੁੰਦਾ ਹਾਂ ਕਿ ਸਾਡਾ ਰਿੰਦਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਸੀਂ ਜੋ ਵੀ ਕਰਦੇ ਹਾਂ, ਆਪਣੀ ਦੁਸ਼ਮਣੀ ਲਈ ਕਰਦੇ ਹਾਂ, ਅਸੀਂ ਕੋਈ ਨਾਜਾਇਜ਼ ਕੰਮ ਨਹੀਂ ਕਰਦੇ।

Related posts

ਅਹਿਮ ਖ਼ਬਰ – ਭਾਈ ਅੰਮ੍ਰਿਤਪਾਲ ਸਿੰਘ ਦੇ ਥਾਣਾ ਅਜਨਾਲਾ ਦਾ ਘਿਰਾਓ ਕਰਨ ਦੇ ਐਲਾਨ ਮਗਰੋਂ, ਪੁਲਿਸ ਥਾਣਾ ਛਾਉਣੀ ‘ਚ ਤਬਦੀਲ

punjabdiary

Breaking- ਏਅਰਟੈੱਲ ਨੇ 5ਜੀ ਸੇਵਾ ਸ਼ੁਰੂ ਕੀਤੀ, ਦਸੰਬਰ 2023 ਤੱਕ ਸਾਰੇ ਦੇਸ਼ ਵਿਚ 5ਜੀ ਸੇਵਾ ਦੇਣ ਦਾ ਐਲਾਨ : ਮੁਕੇਸ਼ ਅੰਬਾਨੀ

punjabdiary

Breaking- ਅੱਤਵਾਦ ਦੀ ਦੇਸ਼ ਵਿਚ ਕੋਈ ਥਾਂ ਨਹੀਂ ਹੋਣੀ ਚਾਹੀਦੀ – ਪ੍ਰਧਾਨ ਮੰਤਰੀ

punjabdiary

Leave a Comment