Image default
ਅਪਰਾਧ ਤਾਜਾ ਖਬਰਾਂ

Breaking- ਬੰਬੀਹਾ ਗੈਂਗ ਨੇ ਪਹਿਲਾ ਸਿੱਧੂ ਮੂਸੇਵਾਲਾ ਦੇ ਕਾਤਲਾਂ ਜਾਨੋ ਮਾਰਨ ਦੀ ਧਮਕੀ ਦਿੱਤੀ ਸੀ ਪਰ ਹੋਇਆ ਉਲਟ, ਗੈਂਗਸਟਰ ਗੋਲਡੀ ਬਰਾੜ ਦੇ ਬੰਦਿਆਂ ਨੇ ਬੰਬੀਹਾ ਗਰੁੱਪ ਦੇ ਗੈਂਗਸਟਰ ਮਨਦੀਪ ਮਨੀਲਾ ਨੂੰ ਜਾਨੋ ਮਾਰਿਆ

Breaking- ਬੰਬੀਹਾ ਗੈਂਗ ਨੇ ਪਹਿਲਾ ਸਿੱਧੂ ਮੂਸੇਵਾਲਾ ਦੇ ਕਾਤਲਾਂ ਜਾਨੋ ਮਾਰਨ ਦੀ ਧਮਕੀ ਦਿੱਤੀ ਸੀ ਪਰ ਹੋਇਆ ਉਲਟ, ਗੈਂਗਸਟਰ ਗੋਲਡੀ ਬਰਾੜ ਦੇ ਬੰਦਿਆਂ ਨੇ ਬੰਬੀਹਾ ਗਰੁੱਪ ਦੇ ਗੈਂਗਸਟਰ ਮਨਦੀਪ ਮਨੀਲਾ ਨੂੰ ਜਾਨੋ ਮਾਰਿਆ

26 ਅਗਸਤ – ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਈ ਪਿਛਲੇ ਦਿਨੀਂ ਬੰਬੀਹਾ ਗੈਂਗ ਵੱਲੋਂ ਗੋਲਡੀ ਬਰਾੜ ਗੈਂਗ ਨੂੰ ਧਮਕੀ ਦਿੱਤੀ ਸੀ ਕਿ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਜਲਦ ਮਾਰਾਂਗੇ। ਮਿਲੀ ਜਾਣਕਾਰੀ ਅਨੁਸਾਰ ਪਰ ਉਸ ਤੋਂ ਪਹਿਲਾਂ ਫਿਲੀਪੀਨਜ਼ ਦੇ ਮਨੀਲਾ ਵਿੱਚ ਰਹਿੰਦੇ ਬੰਬੀਹਾ ਗੈਂਗ ਦੇ ਗੈਂਗਸਟਰ ਮਨਦੀਪ ਮਨੀਲਾ ਦਾ ਗੋਲਡੀ ਬਰਾੜ ਦੇ ਲੋਕਾਂ ਨੇ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਹੈ। ਮਨਦੀਪ ਪੰਜਾਬ ਦਾ ਰਹਿਣ ਵਾਲਾ ਹੈ। ਮਨੀਲਾ ਵਿੱਚ ਰਹਿ ਕੇ ਹੀ ਗੈਂਗ ਦੀਆਂ ਗਤੀਵਿਧੀਆਂ ਚਲਾ ਰਿਹਾ ਸੀ।
ਉਧਰ, ਮਨਦੀਪ ਮਨੀਲਾ ਦੇ ਕਤਲ ਬਾਰੇ ਪਤਾ ਲੱਗਣ ‘ਤੇ ਬੰਬੀਹਾ ਗਰੁੱਪ ਨੇ ਪੋਸਟ ਪਾ ਕੇ ਬਦਲਾ ਲੈਣ ਦੀ ਗੱਲ ਕਹੀ ਹੈ। ਬੰਬੀਹਾ ਗਰੁੱਪ ਨੇ ਪੋਸਟ ਵਿੱਚ ਕਿਹਾ ਹੈ ਕਿ ਸਾਡੇ ਭਰਾ ਨੂੰ ਕਤਲ ਕਰ ਦਿੱਤਾ ਗਿਆ ਹੈ ਅਤੇ ਜਿਸ ਨੇ ਵੀ ਇਹ ਕਤਲ ਕੀਤਾ ਹੈ ਉਹ ਹੁਣ ਆਪਣੇ ਅੰਜਾਮ ਨੂੰ ਭੁਗਤਣ ਲਈ ਤਿਆਰ ਰਹੇ। ਦੱਸ ਦੇਈਏ ਕਿ ਇੱਕ ਦਿਨ ਪਹਿਲਾਂ ਹੀ ਬੰਬੀਹਾ ਗਰੁੱਪ ਵੱਲੋਂ ਪੋਸਟ ਸਾਂਝੀ ਕਰਦੇ ਹੋਏ ਗਾਇਕ ਮਨਕੀਰਤ ਔਲਖ ਸਣੇ ਕਈ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਹੈ।

Related posts

Breaking-ਲੰਪੀ ਸਕਿਨ ਬਿਮਾਰੀ ਦੀ ਰੋਕਥਾਮ ਲਈ ਮੁਫਤ ਟੀਕਾਕਰਣ ਮੁਹਿੰਮ ਦੀ ਸੁਰੂਆਤ ਪਸ਼ੂ ਪਾਲਕਾਂ ਦੇ ਘਰ-ਘਰ ਜਾ ਕੇ ਲਗਭਗ 50 ਦਿਨਾਂ ਅੰਦਰ ਪੂਰਾ ਕੀਤਾ ਜਾਵੇਗਾ ਟੀਕਾਕਰਨ – ਜਸਵਿੰਦਰ ਕੁਮਾਰ ਗਰਗ

punjabdiary

ਹਾਈਕੋਰਟ ਨੇ ਹਥਿਆਰਾਂ ਅਤੇ ਹਿੰਸਾ ਦੀ ਵਡਿਆਈ ਵਾਲੇ ਗੀਤਾਂ ਦੀ ਮੰਗੀ ਲਿਸਟ, ਕੀ ਪੰਜਾਬੀ ਕਲਾਕਾਰਾਂ ਦੀ ਵਧੇਗੀ ਮੁਸ਼ਕਲ ?

punjabdiary

Breaking- ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪੁਰਬ ਸਬੰਧੀ 23 ਸਤੰਬਰ ਨੂੰ ਸਰਕਾਰੀ ਦਫਤਰਾਂ ਅਤੇ ਸਿੱਖਿਆ ਸੰਸਥਾਵਾਂ ਵਿੱਚ ਰਹੇਗੀ ਛੁੱਟੀ – ਡੀ.ਸੀ

punjabdiary

Leave a Comment