Breaking- ਭਗਵੰਤ ਮਾਨ ਦੀ ਕੋਠੀ ਅੱਗੋ ਧਰਨਾ ਖਤਮ ਕਰਨਗੇ ਕਿਸਾਨ, ਖੇਤੀਬਾੜੀ ਮੰਤਰੀ ਨਾਲ ਬਣੀ ਸਹਿਮਤੀ – ਆਗੂ ਜੋਗਿੰਦਰ ਸਿੰਘ
ਸੰਗਰਰੂ, 28 ਅਕਤੂਬਰ – (ਪੰਜਾਬ ਡਾਇਰੀ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਦੀ ਅੱਜ 28 ਅਕਤੂਬਰ ਨੂੰ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਮੀਟਿੰਗ ਹੋਈ। ਜਿਸ ਤੋਂ ਬਾਅਦ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਯੂਨੀਅਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਸਾਂਝੇ ਤੌਰ ‘ਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਸਹਿਮਤੀ ਬਣ ਗਈ ਹੈ।
ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਕੋਠੀ ਦੇ ਅੱਗੇ ਕਰੀਬ 2 ਹਫਤਿਆਂ ਤੋਂ ਯੂਨੀਅਨ ਵਲੋਂ ਮੋਰਚਾ ਲਾਇਆ ਹੋਇਆ ਸੀ। ਕਿਸਾਨਾਂ ਵਲੋਂ 29 ਅਕਤੂਬਰ ਨੂੰ ਜੇਤੂ ਰੈਲੀ ਕੀਤੀ ਜਾਵੇਗੀ।
ਸੰਗਰੂਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਘਰ ਦੇ ਬਾਹਰ 2 ਹਫਤੇ ਤੋਂ ਚੱਲ ਰਹੇ ਕਿਸਾਨ ਭਰਾਵਾਂ ਦੇ ਧਰਨੇ ਉਤੇ ਸਾਡੀ ਸਹਿਮਤੀ ਬਣੀ ,ਜਿਸ ਕਰਕੇ ਕੱਲ ਧਰਨਾ ਖਤਮ ਕਰ ਦਿੱਤਾ ਜਾਵੇਗਾ @BhagwantMann @AAPPunjab @AamAadmiParty pic.twitter.com/ZKfOjDGyx7
— Kuldeep Dhaliwal (@KuldeepSinghAAP) October 28, 2022
Advertisement