Image default
About us ਤਾਜਾ ਖਬਰਾਂ

Breaking- ਭਗਵੰਤ ਮਾਨ ਨੇ ਆਪਣੇ ਹੀ ਮੰਤਰੀ ਵੱਲੋਂ ਡਾਕਟਰ ਰਾਜ ਬਹਾਦਰ ਦੇ ਕੀਤੇ ‘ਅਪਮਾਨ’ ਦੀ ਮੰਗੀ ਹੈ

Breaking- ਭਗਵੰਤ ਮਾਨ ਨੇ ਆਪਣੇ ਹੀ ਮੰਤਰੀ ਵੱਲੋਂ ਡਾਕਟਰ ਰਾਜ ਬਹਾਦਰ ਦੇ ਕੀਤੇ ‘ਅਪਮਾਨ’ ਦੀ ਮੰਗੀ ਹੈ

ਚੰਡੀਗੜ੍ਹ, 30 ਜੁਲਾਈ – (ਪੰਜਾਬ ਡਾਇਰੀ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੇਸ਼ ਦੇ ਸੀਨੀਅਰ ਸਰਜਨ ਡਾਕਟਰ ਰਾਜ ਬਹਾਦਰ ਤੋਂ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਪਾਸੋਂ ਹੋਏ ਅਪਮਾਨ ਲਈ ਮੁਆਫੀ ਮੰਗੀ ਹੈ। ਸ੍ਰੀ ਮਾਨ ਨੇ ਡਾਕਟਰ ਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਫਰੀਦਕੋਟ ਦੇ ਵਾਈਸ ਚਾਂਸਲਰ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਫੈਸਲੇ ‘ਤੇ ਮੁੜ ਵਿਚਾਰ ਕਰਨ ਲਈ ਵੀ ਕਿਹਾ। ਸੂਤਰਾਂ ਮੁਤਾਬਕ ਡਾਕਟਰ ਵੱਲੋਂ ਅੱਜ ਸਵੇਰੇ ਮੁੱਖ ਮੰਤਰੀ ਨੂੰ ਆਪਣਾ ਅਸਤੀਫਾ ਭੇਜੇ ਜਾਣ ਤੋਂ ਬਾਅਦ ਸ੍ਰੀ ਮਾਨ ਨੇ ਡਾਕਟਰ ਨੂੰ ਫੋਨ ਕਰਕੇ ਮੁਆਫੀ ਮੰਗੀ। ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਸਰਜਨ ਨੂੰ ਕਿਹਾ ਕਿ ਉਹ ਮੈਡੀਕਲ ਵਿਗਿਆਨ ਵਿੱਚ ਉਨ੍ਹਾਂ ਦੇ ਯੋਗਦਾਨ ਤੋਂ ਜਾਣੂ ਹਨ ਅਤੇ ਮੰਤਰੀ ਨੂੰ ਅਜਿਹੇ ਵਿਵਹਾਰ ਵਿਰੁੱਧ ਚਿਤਾਵਨੀ ਦਿੱਤੀ ਹੈ।

Related posts

ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵੱਲੋ ਮਗਨਰੇਗਾ ਅਧੀਨ ਚੱਲ ਰਹੇ ਵਿਕਾਸ ਕੰਮਾਂ ਦੀ ਚੈਕਿੰਗ

punjabdiary

ਅਰਾਈਆਂ ਵਾਲਾ ਕਲਾਂ ਵਿਖੇ ਆਨਲਾਈਨ ਮਾਧਿਅਮ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੱਚਿਆਂ ਦੇ ਰੂ-ਬ-ਰੂ ਹੋਏ

punjabdiary

CM ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਮਿਲੀ ਜ਼ਮਾਨਤ, ਜਾਣੋ ਕਦੋਂ ਆਉਣਗੇ ਤਿਹਾੜ ਜੇਲ੍ਹ ਤੋਂ ਬਾਹਰ

Balwinder hali

Leave a Comment