Breaking- ਭਰਤੀ ਘੁਟਾਲੇ ਵਿਚ ਸ਼ਾਮਿਲ ਸਾਰੇ ਮੁਲਜ਼ਮਾ ਨੂੰ ਗ੍ਰਿਫਤਾਰ ਕੀਤਾ ਜਾਵੇ – ਸੁਖਪਾਲ ਸਿੰਘ ਖਹਿਰਾ
16 ਨਵੰਬਰ – ਪੰਜਾਬ ਵਿੱਚ ਪਿਛਲੇ ਦਿਨੀਂ ਤਹਿਸੀਲਦਾਰਾਂ ਦੀ ਭਰਤੀ ਕੀਤੀ ਗਈ ਸੀ। ਉਸ ਤੋਂ ਬਾਅਦ ਸੀਨੀਅਰ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਕੀਤੀ ਗਈ ਭਰਤੀ ਤੇ ਸਵਾਲ ਉਠਾਏ ਸਨ। ਉਸ ਭਰਤੀ ਵਿੱਚ ਹੋਏ ਘਪਲੇ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਨੇ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਘੇਰਿਆ ਹੈ। ਬੀਤੇ ਦਿਨ ਪਟਿਆਲਾ ਪੁਲਿਸ ਨੇ ਤਹਿਸੀਲਦਾਰਾਂ ਦੀ ਭਰਤੀ ਦੌਰਾਨ ਹੋਏ ਘਪਲੇ ਦਾ ਪਰਦਾਫਾਸ਼ ਕੀਤਾ ਹੈ। ਇਸ ਸਬੰਧੀ ਪਟਿਆਲਾ ਰੇਂਜ ਦੇ ਆਈ ਜੀ ਪੀ ਮੁੱਖਵਿੰਦਰ ਸਿੰਘ ਛੀਨਾ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਹੈ ਕਿ ਮੁਕੱਦਮਾ ਨੰਬਰ 238, ਮਿਤੀ 11.11.2022 ਅ/ਧ 419, 420, 465, 468, 471, 120ਬੀ ਆਈ.ਪੀ.ਸੀ., 66ਡੀ ਆਈ.ਟੀ. ਐਕਟ 2008, ਥਾਣਾ ਕੋਤਵਾਲੀ, ਪਟਿਆਲਾ ਵਿਖੇ ਇੱਕ ਗੁਪਤ ਸੂਚਨਾ ਦੇ ਅਧਾਰ ‘ਤੇ ਦਰਜ ਕੀਤਾ ਗਿਆ ਸੀ। ਕੁੱਝ ਵਿਅਕਤੀਆਂ ਨੂੰ ਸਰਕਾਰੀ ਨੌਕਰੀਆਂ ਲਈ ਆਯੋਜਿਤ ਵੱਖ-ਵੱਖ ਭਰਤੀ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਨੂੰ ਉਹਨਾਂ ਤੋਂ ਮੋਟੀ ਰਕਮ ਦੇ ਬਦਲੇ ਪ੍ਰਸ਼ਨਾਂ ਦੇ ਸਹੀ ਉੱਤਰ ਦੇਣ ਲਈ ਇਲੈਕਟ੍ਰਾਨਿਕ ਯੰਤਰਾਂ ਵਰਗੇ ਧੋਖੇਬਾਜ਼ ਸਾਧਨਾਂ ਦੀ ਵਰਤੋਂ ਕਰਕੇ ਟੈਸਟ ਪਾਸ ਕਰਨ ਵਿੱਚ ਮਦਦ ਕੀਤੀ।
ਫੜੇ ਗਏ ਵਰਜਿੰਦਰ ਸਿੰਘ ਪੁੱਤਰ ਸਤਿਆਵਾਨ ਵਾਸੀ ਨਛੱਤਰ ਖੇੜਾ, ਜੀਂਦ, ਹਰਿਆਣਾ ਨੇ ਖੁਲਾਸਾ ਕੀਤਾ ਕਿ ਵਾਇਰਲੈੱਸ ਕੈਮਰਿਆਂ ਦੀ ਮਦਦ ਨਾਲ ਪ੍ਰਸ਼ਨ ਪੱਤਰਾਂ ਦੀ ਤਸਵੀਰ ਖਿੱਚਣ ਦੇ ਮਕਸਦ ਨਾਲ ਪ੍ਰੀਖਿਆਵਾਂ ਲਈ ਅਪਲਾਈ ਕਰਨ ਵਾਲੇ ਨਕਲੀ ਉਮੀਦਵਾਰਾਂ ਪਹਿਲਾਂ ਤੋਂ ਨਿਰਧਾਰਤ ਵਿਅਕਤੀਆਂ ਨੂੰ ਇਹ ਤਸਵੀਰਾਂ ਬਾਹਰ ਭੇਜ ਦੇ ਸਨ। ਹਰਿਆਣਾ ਵਰਗੇ ਬਾਹਰਲੇ ਸਥਾਨਾਂ ਤੋਂ ਆਏ ਵੱਖ-ਵੱਖ ਵਿਸ਼ਿਆਂ ਦੇ ਵਿਸ਼ਾ ਮਾਹਿਰ, ਜੋ ਪਹਿਲਾਂ ਹੀ ਇਸ ਅਪਰਾਧਿਕ ਸਾਜ਼ਿਸ਼ ਵਿਚ ਫਸੇ ਹੋਏ ਸਨ, ਫਿਰ ਸਵਾਲ ਹੱਲ ਕਰਨਗੇ ਅਤੇ ਉਸ ਅਨੁਸਾਰ ਉੱਤਰ ਕੁੰਜੀ ਤਿਆਰ ਕੀਤੀ ਗਈ ਹੈ। ਉੱਤਰ ਕੁੰਜੀ ਫਿਰ ਉਮੀਦਵਾਰਾਂ ਨੂੰ GSM/ਬਲੂਟੁੱਥ ਡਿਵਾਈਸ ਦੁਆਰਾ ਨਿਰਧਾਰਤ ਕੀਤੀ ਗਈ ਸੀ।
ਫੜੇ ਗਏ ਵਿਅਕਤੀਆਂ ਦੇ ਖੁਲਾਸੇ ਅਨੁਸਾਰ ਇਸ ਅਪਰਾਧਿਕ ਸਾਜ਼ਿਸ਼/ਰੈਕੇਟ ਵਿੱਚ ਘੱਟੋ-ਘੱਟ 7 ਤੋਂ 10 ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ ਜੋ ਹਰਿਆਣਾ ਅਤੇ ਪੰਜਾਬ ਨਾਲ ਸਬੰਧਤ ਹਨ।
ਇਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਰਾਹੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸ਼ਬਦੀ ਹਮਲਾ ਬੋਲਦਿਆਂ ਆਖਿਆ ਹੈ ਕਿ ਜੋ ਨਾਇਬ ਤਹਿਸੀਲਦਾਰਾਂ ਭਰਤੀ ਕਰਨ ਸਮੇਂ ਧਾਂਦਲੀਆਂ ਹੋਈਆਂ ਹਨ ਉਜਾਗਰ ਹੋ ਗਈਆਂ ਹਨ। ਖਹਿਰਾ ਨੇ ਲਿਖਿਆ ਮੈਂ ਉਨ੍ਹਾਂ ਯੋਗ ਨੌਜ਼ਵਾਨਾਂ ਨੂੰ ਇਨਸਾਫ਼ ਦਿਵਾਉਣ ਲਈ ਕੋਸ਼ਿਸ਼ ਕੀਤੀ ਹੈ। ਵਿਜੀਲੈਂਸ ਨੇ ਨੌਕਰੀ ਘੁਟਾਲੇ ਵਿੱਚ ਸ਼ਾਮਲ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਖਹਿਰਾ ਨੇ ਭਗਵੰਤ ਸਿੰਘ ਮਾਨ ਨੂੰ ਕੀਤੀ ਹੈ ਕਿ ਜਿਹੜੇ ਹੋਰ ਲੋਕ ਇਸ ਨੌਕਰੀ ਘੁਟਾਲੇ ਨਾਲ ਜੁੜੇ ਹੈ ਜਿੰਨਾ ਕਰੋੜਾਂ ਰੁਪਏ ਦਾ ਭ੍ਰਿਸ਼ਟਾਚਾਰ ਕੀਤਾ ਹੈ ਉਨ੍ਹਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ।