Breaking- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਸ ਬੋਹੜ ਸਿੰਘ ਰੁਪਈਆਂ ਦੀ ਅਗਵਾਈ ਹੇਠ ਹੋਈ
ਫਰੀਦਕੋਟ, 13 ਸਤੰਬਰ – (ਪੰਜਾਬ ਡਾਇਰੀ) ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਸ ਬੋਹੜ ਸਿੰਘ ਰੁਪਈਆਂ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਆਉਣ ਵਾਲੇ ਸਮੇਂ ਵਿੱਚ ਲੜੇ ਜਾਣ ਵਾਲੇ ਸੰਘਰਸ਼ ਸੰਬੰਧੀ ਵਿਚਾਰਾ ਕੀਤੀਆਂ ਗਈਆਂ। ਇਸ ਮੀਟਿੰਗ ਵਿੱਚ ਸ ਜਗਜੀਤ ਸਿੰਘ ਡੱਲੇਵਾਲ ਪੰਜਾਬ ਪ੍ਰਧਾਨ ਸ਼ਾਮਿਲ ਹੋਏ। ਉਨ੍ਹਾਂ ਬੋਲਦੇ ਹੋਏ ਦੱਸਿਆ ਕਿ ਜਿਨਾਂ ਚਿਰ ਰਹਿਦੇ ਜ਼ੋ ਦੋ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੀਆਂ ਮੁਆਵਜ਼ਾ ਫਾਇਲਾਂ ਦੇ ਮੁਆਵਜ਼ੇ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਅਤੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੀਆਂ ਨੋਕਰੀ ਫਾਇਲਾਂ ਨੂੰ ਸਰਕਾਰ ਨੂੰ ਨਹੀਂ ਭੇਜਿਆ ਜਾਂਦਾ ਉਨਾਂ ਚਿਰ ਧਰਨਾ ਨਹੀਂ ਚੱਕਿਆ ਜਾਵੇਗਾ ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾ ਚੁੱਕਾ ਹੈ ਉਨਾਂ ਦੇ ਦੀਆਂ ਲਿਸਟਾਂ ਤੇਲੰਗਾਨਾ ਸਰਕਾਰ ਨੂੰ ਭੇਜ ਕੇ 3-3 ਤਿੰਨ ਲੱਖ ਦੀ ਮੁਆਵਜ਼ਾ ਰਾਸ਼ੀ ਵੀ ਜਾਰੀ ਕਰਵਾਈ ਜਾਵੇ। ਜੈਤੋ ਦੇ ਸ਼ਹੀਦ ਪਰਿਵਾਰਾਂ ਦੀਆਂ ਨੋਕਰੀ ਫਾਇਲਾਂ ਦਾ ਪਰੋਸਿਸ ਨੂੰ ਜਲਦੀ ਪੂਰਾ ਕਰਨ ਲਈ ਪ੍ਰਸ਼ਾਸਨ ਨੂੰ ਕਿਹਾ 14 ਸਤੰਬਰ 2022 ਨੂੰ ਐਚ ਡੀ ਐਫ ਸੀ ਬੈਂਕ ਸਾਦਿਕ ਵਿਖੇ ਦਿੱਤੇ ਜਾਣ ਵਾਲੇ ਧਰਨੇ ਬਾਰੇ ਕਿਹਾ ਕਿ ਬੈਂਕ ਪਿਛਲੇ ਦੋ ਮਹੀਨੇ ਤੋਂ ਜਗਦੇਵ ਸਿੰਘ ਪੁੱਤਰ ਬਲਬੀਰ ਸਿੰਘ ਪਿੰਡ ਅਹਿਲ ਨੇ ਬੈਂਕ ਕੋਲ ਜ਼ਮੀਨ ਆਪਣੀ ਪਲਜ ਕਰਵਾ ਕੇ ਲਿਮਟ ਲਈ ਸੀ ਜ਼ੋ ਕਿਸਾਨ ਵੱਲੋਂ ਪੂਰੀ ਵਿਆਜ ਸਮੇਤ ਤਾਰ ਦਿੱਤੀ ਗਈ। ਫਿਰ ਵੀ ਬੈਂਕ ਵੱਲੋਂ ਕਲੀਅਰੈਂਸ ਸਰਟੀਫਿਕੇਟ ਨਹੀਂ ਦਿੱਤਾ ਜਾ ਰਿਹਾ ਅਤੇ ਉਲਟਾ ਅਮਰਜੀਤ ਸਿੰਘ ਨਾ ਦੇ ਮੁਲਾਜ਼ਮ ਵੱਲੋਂ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਅਤੇ ਉਸ ਦੇ ਭਰਾ ਜਗਦੇਵ ਸਿੰਘ ਦੀ ਲਿਮਟ ਵੀ ਉਤਾਰਨ ਲਈ ਦਬਾਅ ਪਾਇਆ ਜਾ ਰਿਹਾ ਹੈ। ਜਿਨਾਂ ਕਿਸਾਨਾਂ ਦੇ ਪਸ਼ੂ ਲੰਪੀ ਸਕਿਨ ਬਿਮਾਰੀ ਨਾਲ ਮਰੇ ਹਨ ਸਰਕਾਰ ਉਨਾਂ ਕਿਸਾਨਾਂ ਨੂੰ ਜਲਦੀ ਬਣਦਾ ਹੋਇਆ ਮੁਆਵਜ਼ਾ ਜਾਰੀ ਕਰੇ।ਉਨਾਂ ਸਾਰੇ ਕਿਸਾਨਾਂ ਨੂੰ ਧਰਨੇ ਵਿੱਚ ਵੱਧ ਤੋਂ ਵੱਧ ਇਕੱਠ ਕਰਨ ਲਈ ਸ਼ਾਮਿਲ ਹੋਣ ਦੀ ਅਪੀਲ ਕੀਤੀ ਇਸ ਸਮੇਂ ਰਜਿੰਦਰ ਸਿੰਘ ਬਲਾਕ ਪ੍ਰਧਾਨ,ਕਾਲਾ ਸਿੰਘ ਪ੍ਰਧਾਨ, ਤੇ ਤੇਜਾ ਸਿੰਘ ਪੱਕਾ, ਗੁਰਮੀਤ ਸਿੰਘ ਭੋਲੂਵਾਲਾ, ਗੁਰਪ੍ਰੀਤ ਸਿੰਘ ਰਾਮੇਆਣਾ, ਚਮਕੌਰ ਸਿੰਘ ਭੋਲੂਵਾਲਾ, ਸੁਰਜੀਤ ਸਿੰਘ, ਨਛੱਤਰ ਸਿੰਘ, ਕੁਲਬੀਰ ਸਿੰਘ ਸਾਧੂ ਵਾਲਾ,ਪੂਰਨ ਸਿੰਘ, ਅਤੇ ਹੋਰ ਕਿਸਾਨ ਆਗੂ ਅਤੇ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਹਾਜ਼ਰ ਸਨ। ਜਾਰੀ ਕਰਤਾ ਸ ਬੋਹੜ ਸਿੰਘ ਰੁਪਈਆਂ ਵਾਲਾ ਜ਼ਿਲ੍ਹਾ ਪ੍ਰਧਾਨ ਫਰੀਦਕੋਟ।