Breaking- ਭਾਰਤੀ ਕਿਸਾਨ ਯੂਨੀਅਨ ਵਲੋਂ ਵੱਖ-ਵੱਖ ਮੰਗਾਂ ਸੰਬੰਧੀ ਪਿੰਡ ਪੱਧਰੀ ਮੀਟਿੰਗ ਹੋਈ
ਫਰੀਦਕੋਟ, 15 ਸਤੰਬਰ – (ਪੰਜਾਬ ਡਾਇਰੀ) ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋ ਸੁਖਚੈਨ ਸਿੰਘ ਨੱਥਣਵਾਲਾ ਬਲਾਕ ਪ੍ਰਧਾਨ ਗੋਲੇਵਾਲਾ ਦੀ ਅਗਵਾਈ ਵਿੱਚ ਜੱਥੇਬੰਦੀ ਦੇ ਅਹੁਦੇਦਾਰਾਂ ਬੋਹੜ ਸਿੰਘ ਰੁਪੱਈਆ ਵਾਲਾ ਜ਼ਿਲ੍ਹਾ ਪ੍ਰਧਾਨ,ਸ਼ਿੰਦਾ ਸਿੰਘ ਕਾਬਲ ਵਾਲਾ,ਦਰਸ਼ਨ ਸਿੰਘ ਗੋਲੇਵਾਲਾ,ਚਮਕੌਰ ਸਿੰਘ ਬੀੜ ਭੋਲੂਵਾਲਾਂ ਵੱਲੋ ਜੱਥੇਬੰਦੀ ਦੀ ਮਜ਼ਬੂਤੀ ਲਈ ਪਿੰਡ ਬੀੜ ਭੋਲੂਵਾਲਾ ਦੀ ਪਿੰਡ ਪੱਧਰੀ ਇਕਾਈ ਦਾ ਗਠਨ ਕੀਤਾ ਗਿਆ। ਬੋਹੜ ਸਿੰਘ ਰੁਪੱਈਆ ਵਾਲਾ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਨਾਲ ਹੋਈ ਮੀਟਿੰਗ ਵਿੱਚ ਇਹ ਮੰਗ ਮੰਨੀ ਹੈ ਕਿ ਸਰਕਾਰ ਉਹ ਸਾਰੇ ਪਰਚੇ ਰੱਦ ਕਰੇਗੀ ਅਤੇ ਕੇਸ ਵਾਪਸ ਲਏਗੀ ਜੋ ਪਰਾਲੀ ਸਾੜਨ ਕਾਰਨ,ਕਿਸਾਨ ਅੰਦੋਲਨ ਦੌਰਾਨ ,ਕੋਵੀਡ ਦੇ ਸਮੇਂ ਦੌਰਾਨ ਹੋਏ ਹਨ।ਉਹਨਾਂ ਕਿਹਾ ਇਸ ਲਈ ਕਿੰਨੀ ਤਾਰੀਕ,ਕਿਹੜੇ ਠਾਣੇ,ਕਿਸ ਕਾਰਨ ਪਰਚਾ ਹੋਇਆ ਹੈ ਉਹ ਆਪਣੇ ਪਿੰਡ,ਬਲਾਕ ਜਾ ਜ਼ਿਲ੍ਹਾ ਆਗੂ ਨੂੰ ਡਿਟੇਲ ਦਿੱਤੀ ਜਾਵੇ ਅਤੇ ਜੇ ਕਿਸੇ ਕਿਸਾਨ ਨਾਲ ਮੋਟਰ ਕੁਨੈਕਸ਼ਨ ਦੇਣ ਲਈ ਕੋਈ ਘਪਲੇਬਾਜ਼ੀ ਹੋਈ ਹੈ ਤਾਂ ਉਸ ਬਾਰੇ ਵੀ ਦੱਸਿਆ ਜਾਵੇ ਤਾਂ ਜੋ ਜੱਥੇਬੰਦੀ ਸਾਰੇ ਕੇਸਾਂ ਦਾ ਇਕੱਠਾ ਹੀ ਨਿਪਟਾਰਾ ਕਰਵਾ ਸਕੇ। ਇਸ ਦੇ ਲਈ ਜਥੇਬੰਦੀ ਦੇ ਆਗੂ ਸਹਿਬਾਨ,ਬਲਾਕਾਂ ਅਤੇ ਪਿੰਡਾਂ ਦੇ ਵਰਕਰਾਂ ਦੀ ਇਸ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਡਿਊਟੀ ਲਗਾ ਦਿੱਤੀ ਗਈ ਹੈ।
ਅੱਗੇ ਗੱਲਬਾਤ ਕਰਦਿਆ ਬੋਹੜ ਸਿੰਘ ਰੁਪੱਈਆ ਵਾਲਾ ਨੇ ਕਿਹਾ ਕਿ ਪਹਿਲਾਂ ਪਿੱਛਲੇ ਸਾਲ ਕਣਕ ਦੀ ਫਸਲ ਦੇ ਘੱਟ ਝਾੜ ਨਿਕਲਣ ਨੇ ਅਤੇ ਫੇਰ ਪਸ਼ੂਆਂ ਵਿਚ ਫੈਲੀ ਹੋਈ ਲੰਪੀ ਸਕਿਨ ਬਿਮਾਰੀ ਨੇ ਕਿਸਾਨਾਂ ਦਾ ਆਰਥਿਕ ਤੌਰ ਤੇ ਲੱਕ ਤੋੜ ਕੇ ਰੱਖ ਦਿੱਤਾ ਅਤੇ ਹੁਣ ਝੋਨੇ ਵਿੱਚ ਬੂਟਿਆਂ ਦੇ ਮੱਧਰੇ ਰਹਿਣ ਦੀ ਬਿਮਾਰੀ ਨੇ ਰਹਿੰਦੀ ਹੋਈ ਕਸਰ ਵੀ ਕੱਢ ਦਿੱਤੀ ਹੈ ਅਤੇ ਕਿਸਾਨ ਨੂੰ ਆਰਥਿਕ ਤੌਰ ਤੇ ਮਰਨ ਦੇ ਕੰਢੇ ਤੇ ਪਹੁੰਚਾ ਦਿੱਤਾ ਹੈ ਉਹਨਾਂ ਪੰਜਾਬ ਸਰਕਾਰ ਤੋ ਇਸ ਮੁਸ਼ਕਿਲ ਦੀ ਘੜੀ ਵਿੱਚ ਕਿਸਾਨਾਂ ਦੀ ਆਰਥਿਕ ਤੌਰ ਤੇ ਬਾਹ ਫੜਨ ਦੀ ਅਪੀਲ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਤੁਰੰਤ ਝੋਨੇ ਦੀ ਫਸਲ ਵਿੱਚ ਆਈ ਇਸ ਬੀਮਾਰੀ ਲਈ ਖੇਤੀਬਾੜੀ ਦੇ ਡਾਕਟਰਾਂ ਦੀ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਡਿਊਟੀ ਲਗਾਵੇ ਅਤੇ ਕਿਸਾਨਾਂ ਦੀ ਖਰਾਬ ਹੋਈ ਫਸਲ ਦੀ ਗਿਰਦਾਵਰੀ ਕਰਵਾ ਕੇ ਅਤੇ ਲੰਪੀ ਸਕਿਨ ਬਿਮਾਰੀ ਨਾਲ ਮਰੇ ਪਸ਼ੂਆਂ ਦੇ ਲਈ ਤੁਰੰਤ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ। ਇਸ ਮੌਕੇ ਪਿੰਡ ਦੇ ਮੋਹਤਬਰ ਵਿਅਕਤੀਆਂ ਅਤੇ ਆਮ ਲੋਕਾਂ ਦੇ ਇਕੱਠ ਵਿੱਚ ਸਰਬਸੰਮਤੀ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਪਿੰਡ ਬੀੜ ਭੋਲੂਵਾਲਾ ਦੀ ਪਿੰਡ ਪੱਧਰੀ ਇਕਾਈ ਦਾ ਗਠਨ ਕੀਤਾ ਗਿਆ ਜਿਸ ਵਿੱਚ ਪ੍ਰਧਾਨ ਸੁਖਮਿੰਦਰ ਸਿੰਘ,ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਔਲਖ,ਮੀਤ ਪ੍ਰਧਾਨ ਗੁਰਤੇਜ ਸਿੰਘ,ਖਜ਼ਾਨਚੀ ਭੁਪਿੰਦਰ ਸਿੰਘ ਸਰਾਂ,ਸਕੱਤਰ ਸਤਪਾਲ ਸਿੰਘ ਬਰਾੜ,ਸਲਾਹਕਾਰ ਭਗਵਾਨ ਸਿੰਘ ਅਤੇ ਮੈਂਬਰ ਹਰਜੀਤ ਸਿੰਘ ਵਾਦਰ,ਜਗਦੀਪ ਸਿੰਘ ਬਰਾੜ,ਜਸਕਰਨ ਸਿੰਘ ਔਲਖ,ਸੁਖਦੇਵ ਸਿੰਘ ਬਰਾੜ,ਰਘਵੀਰ ਸਿੰਘ,ਜਗਦੀਪ ਸਿੰਘ,ਅਰਸ਼ਦੀਪ ਸਿੰਘ,ਬਲਵਿੰਦਰ ਸਿੰਘ,ਲਵਪ੍ਰੀਤ ਸਿੰਘ,ਜਗਸੀਰ ਸਿੰਘ ਬਲਤੇਜ ਸਿੰਘ ਆਦਿ ਨੂੰ ਚੁਣਿਆ ਗਿਆ ਹੈ।
ਜਾਰੀ ਕਰਤਾ: ਬੋਹੜ ਸਿੰਘ ਰੁਪੱਈਆ ਵਾਲਾ ਜ਼ਿਲ੍ਹਾ ਪ੍ਰਧਾਨ ਫਰੀਦਕੋਟ।