Breaking- ਭਾਰਤ ਰਤਨ ਉਨ੍ਹਾਂ ਸਖ਼ਸ਼ੀਅਤਾਂ ਨੂੰ ਦੇਣਾ ਚਾਹੀਦਾ ਹੈ, ਜਿਨ੍ਹਾਂ ਨਾਲ ਭਾਰਤ ਰਤਨ ਦਾ ਸਨਮਾਨ ਵਧੇ – ਮੁੱਖ ਮੰਤਰੀ ਪੰਜਾਬ
ਚੰਡੀਗੜ੍ਹ, 22 ਮਾਰਚ – ਸੀਐਮ ਭਗਵੰਤ ਮਾਨ ਨੇ ਵਿਧਾਨ ਸਭਾ ਵਿੱਚ ਕਿਹਾ ਕਿ ਭਾਰਤ ਰਤਨ ਉਨ੍ਹਾਂ ਸਖ਼ਸ਼ੀਅਤਾਂ ਨੂੰ ਦੇਣਾ ਚਾਹੀਦਾ ਹੈ, ਜਿਨ੍ਹਾਂ ਨਾਲ ਭਾਰਤ ਰਤਨ ਦਾ ਸਨਮਾਨ ਵਧੇ ਪਹਿਲਾਂ ਵਾਲੇ ਪ੍ਰਧਾਨ ਮੰਤਰੀ ਆਪਣੇ ਆਪ ਨੂੰ ਹੀ ਭਾਰਤ ਰਤਨ ਦੇਣ ਦੀਆਂ ਸਿਫ਼ਾਰਸ਼ਾਂ ਕਰਦੇ ਰਹੇ ਸ਼ਹੀਦਾਂ ਨੂੰ ਸ਼ਹੀਦ ਦਾ ਦਰਜ਼ਾ ਦੇਣ ਲੱਗੇ ਸਾਨੂੰ ਕਤਰਾਉਣਾ ਨਹੀਂ ਚਾਹੀਦਾ
ਉਨ੍ਹਾਂ ਨੇ ਕਿਹਾ ਕਿ ਚੰਦਰਸ਼ੇਖਰ ਆਜ਼ਾਦ ਜੀ ਨੂੰ ਭਗਤ ਸਿੰਘ ਨੂੰ ਅਸੰਬਲੀ ‘ਚ ਬੰਬ ਸੁੱਟਣ ਲਈ ਜਾਣ ਨਹੀਂ ਦੇਣਾ ਚਾਹੁੰਦੇ ਸੀ, ਲੀਡਰ ਉਹ ਹੁੰਦਾ ਜੋ ਅੱਗੇ ਹੋ ਕੇ ਅਗਵਾਈ ਕਰੇ, ਉਹ ਨਹੀਂ ਜੋ ਕਹਿਣ ਕੁਰਬਾਨੀਆਂ ਲਈ ਤਿਆਰ ਰਹੋ । ਸਾਡੇ ਸ਼ਹੀਦਾਂ ਨੇ ਪੂਰਾ ਦੇਸ਼ ਆਜ਼ਾਦ ਕਰਵਾ ਕੇ ਦਿੱਤਾ ਹੈ, ਉਨ੍ਹਾਂ ਵੱਲੋਂ ਲਈ ਆਜ਼ਾਦੀ ਨੂੰ ਸੰਭਾਲ ਕੇ ਰੱਖਣ ਦਾ ਸਾਡਾ ਫ਼ਰਜ਼ ਬਣਦਾ ਹੈ, ਸਾਡੇ ਨੌਜਵਾਨਾਂ ਨੂੰ ਭਗਤ ਸਿੰਘ ਦੀ ਸੋਚ ‘ਤੇ ਚੱਲਣ ਦੀ ਲੋੜ ਹੈ ।
ਭਗਵੰਤ ਮਾਨ ਨੇ ਕਿਹਾ ਕਿ ਮੈਂ ਪੰਜਾਬ ਦੇ 3 ਕਰੋੜ ਲੋਕਾਂ ਨੂੰ ਵਿਸ਼ਵਾਸ਼ ਦਿਵਾਉਣਾ ਚਾਹੁੰਦਾ ਹਾਂ ਕਿ ਪੰਜਾਬ ‘ਚ ਸ਼ਾਂਤੀ ਬਰਕਰਾਰ ਰਹੇਗੀ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਜੇ ਕੋਈ ਤੋੜਨ ਦਾ ਸੁਪਨਾ ਵੀ ਲਵੇਗਾ ਤਾਂ ਉਸਨੂੰ ਜ਼ੁਰਮ ਸਮਝਿਆ ਜਾਵੇਗਾ । ਖਟਕੜ ਕਲਾਂ ‘ਚ MUESEUM ਤੋਂ ਲੈ ਕੇ ਭਗਤ ਸਿੰਘ ਜੀ ਦੇ ਘਰ ਤੱਕ ਐਵੇਂ ਦੀ ਸੜਕ ਬਣਾਵਾਂਗੇ ਜਿਸ ਦੇ ਆਲੇ-ਦੁਆਲੇ ਉਨ੍ਹਾਂ ਦੇ ਜੀਵਨ ਬਾਰੇ ਸਭ ਕੁਝ ਦਿਖਾਵਾਂਗੇ ਭਗਤ ਸਿੰਘ ਜੀ ਦੀ ਕੋਰਟ ਰੂਮ ਦੀ ਵੀਡੀਓ ਬਣਾਈ ਜਾਵੇਗੀ ਜਿਸ ‘ਚ ਉਨ੍ਹਾਂ ਦੇ ਕੇਸ ਦੀ ਸਾਰੀ ਜਾਣਕਾਰੀ ਦਿਖਾਈ ਜਾਵੇਗੀ