Image default
ਤਾਜਾ ਖਬਰਾਂ

Breaking- ਭਿਆਨਕ ਹਾਦਸਾ ਵਾਪਰਿਆ, ਟਰਾਲੇ ਨਾਲ ਟਰੈਕਟਰ ਟਕਰਾਇਆ,20 ਵਿਅਕਤੀ ਜਖ਼ਮੀ 7 ਦੀ ਮੌਤ

Breaking- ਭਿਆਨਕ ਹਾਦਸਾ ਵਾਪਰਿਆ, ਟਰਾਲੇ ਨਾਲ ਟਰੈਕਟਰ ਟਕਰਾਇਆ,20 ਵਿਅਕਤੀ ਜਖ਼ਮੀ 7 ਦੀ ਮੌਤ

ਜੋਧਪੁਰ, 20 ਅਗਸਤ – ਰਾਜਸਥਾਨ ਦੀ ਜੋਧਪੁਰ ਡਿਵੀਜ਼ਨ ਦੇ ਪਾਲੀ ਜ਼ਿਲ੍ਹੇ ‘ਚ ਰਾਤ ਹੋਏ ਸੜਕ ਹਾਦਸੇ ‘ਚ 7 ਲੋਕਾਂ ਦੀ ਮੌਤ ਹੋ ਗਈ ਤੇ 20 ਤੋਂ ਵੱਧ ਜ਼ਖ਼ਮੀ ਹੋਏ ਹਨ। ਸੁਮੇਰਪੁਰ ਥਾਣਾ ਇੰਚਾਰਜ ਰਾਮੇਸ਼ਵਰ ਭਾਟੀ ਨੇ ਦੱਸਿਆ ਕਿ ਇਕ ਟਰੈਕਟਰ-ਟਰਾਲੀ ਤੇ ਟਰਾਲੇ ਦੀ ਟੱਕਰ ਹੋ ਗਈ
ਇਹ ਘਟਨਾ ਸੁਮੇਰਪੁਰ ਥਾਣਾ ਖੇਤਰ ਦੇ ਸ਼ਿਵਗੰਜ ਸਿਰੋਹੀ ਮਾਰਗ ਦੇ ਵਿਚਕਾਰ ਵਾਪਰੀ। ਜਾਣਕਾਰੀ ਅਨੁਸਾਰ ਇਕ ਤਰਫਾ ਆਵਾਜਾਈ ਹੋਣ ਕਾਰਨ ਟਰੈਕਟਰ ਟਰਾਲੀ ਗਲਤ ਸਾਈਡ ‘ਤੇ ਆ ਰਹੇ ਟਰਾਲੇ ਨਾਲ ਟਕਰਾ ਗਈ। ਮਿਲੀ ਜਾਣਕਾਰੀ ਅਨੁਸਾਰ ਗੁਜਰਾਤ ਦੇ ਬਨਾਸਕਾਂਠਾ ਦੇ ਸ਼ਰਧਾਲੂ ਰਾਮਦੇਵਰਾ ਦਰਸ਼ਨਾਂ ਲਈ ਜਾ ਰਹੇ ਸਨ, ਜਿੱਥੇ ਪਾਲੀ ਜ਼ਿਲ੍ਹੇ ਦੇ ਸੁਮੇਰਪੁਰ ਥਾਣਾ ਖੇਤਰ ਵਿੱਚ ਸਾਹਮਣੇ ਤੋਂ ਆ ਰਹੇ ਇੱਕ ਟਰਾਲੇ ਨਾਲ ਟਕਰਾ ਜਾਣ ਕਾਰਨ ਦਰਦਨਾਕ ਹਾਦਸਾ ਵਾਪਰ ਗਿਆ ਸੀ। ਹਾਦਸਾ ਇੰਨਾ ਭਿਆਨਕ ਸੀ ਕਿ ਇਸ ‘ਚ 7 ਲੋਕਾਂ ਦੀ ਮੌਤ ਹੋ ਗਈ। ਹੋਰ ਰਾਹਗੀਰਾਂ ਦੀ ਸਹਾਇਤਾ ਨਾਲ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਜ਼ਖਮੀ ਜ਼ੇਰੇ ਇਲਾਜ ਹਨ।

Related posts

ਦਿੱਲੀ ਦੇ Nonofficial Staff ‘ਤੇ ਡਿੱਗ ਸਕਦੀ ਹੈ ਗਾਜ, ਮੁੱਖ ਸਕੱਤਰ ਵੱਲੋਂ ਨੋਟਿਸ ਜਾਰੀ

Balwinder hali

Breaking- ਹੜਤਾਲ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਿਚ ਬਣੀ ਸਹਿਮਤੀ, ਮਰਨ ਵਰਤ ਕੀਤਾ ਖਤਮ

punjabdiary

Breaking- ਲੰਪੀ ਸਕਿਨ ਬਿਮਾਰੀ ਤੋਂ ਪ੍ਰਭਾਵਿਤ ਪਸ਼ੂਆਂ ਦਾ ਇਲਾਜ ਜੰਗੀ ਪੱਧਰ ਦੇ ਜਾਰੀ- ਡਿਪਟੀ ਕਮਿਸ਼ਨਰ

punjabdiary

Leave a Comment