Image default
ਤਾਜਾ ਖਬਰਾਂ

Breaking- ਮਨਪ੍ਰੀਤ ਸਿੰਘ ਈਸੇਵਾਲ ਨੂੰ ਭਾਰਤ ਭੂਸ਼ਣ ਨਾਲ ਜੁੜੇ ਕੇਸ ਵਿੱਚ ਜਲਦ ਪੁਲਿਸ ਵਲੋਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ

Breaking- ਮਨਪ੍ਰੀਤ ਸਿੰਘ ਈਸੇਵਾਲ ਨੂੰ ਭਾਰਤ ਭੂਸ਼ਣ ਨਾਲ ਜੁੜੇ ਕੇਸ ਵਿੱਚ ਜਲਦ ਪੁਲਿਸ ਵਲੋਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ

ਚੰਡੀਗੜ੍ਹ, 1 ਸਤੰਬਰ – ਪੰਜਾਬ ਦੀ ਮਾਨ ਸਰਕਾਰ ਲਗਾਤਾਰ ਪਿਛਲੀ ਕਾਂਗਰਸ ਸਰਕਾਰ ਦੌਰਾਨ ਹੋਏ ਘਪਲਿਆਂ ਨੂੰ ਲੈ ਕੇ ਸਾਬਕਾ ਮੰਤਰੀਆਂ ਤੇ ਸੰਤਰੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਲੜੀ ਤਹਿਤ ਵਿਜੀਲੈਂਸ ਬਿਊਰੋ ਨੇ ਟਰਾਂਸਪੋਰਟ ਟੈਂਡਰ ਘੁਟਾਲੇ ਦੀ ਜਾਂਚ ਕਰਦਿਆਂ ਮੁੱਲਾਂਪੁਰ ਦਾਖਾ ਨੇੜਲੇ ਪਿੰਡ ਈਸੇਵਾਲ ਵਿੱਚ ਕਾਂਗਰਸੀ ਆਗੂ ਮਨਪ੍ਰੀਤ ਸਿੰਘ ਈਸੇਵਾਲ ਦੇ ਘਰ ਛਾਪਾ ਮਾਰਿਆ ਹੈ, ਜਿਸ ਦੌਰਾਨ ਵਿਜੀਲੈਂਸ ਨੂੰ ਉਨ੍ਹਾਂ ਦੇ ਘਰੋਂ ਕਰੀਬ 85 ਜਾਇਦਾਦਾਂ ਦੀਆਂ ਰਜਿਸਟਰੀਆਂ ਬਰਾਮਦ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ‘ਚ ਕਾਂਗਰਸ ਨੇਤਾ ਨੂੰ ਜਲਦ ਗ੍ਰਿਫਤਾਰ ਕੀਤਾ ਜਾ ਸਕਦਾ ਹੈ।
ਇਸ ਮਾਮਲੇ ‘ਚ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਨ੍ਹਾਂ ਨੂੰ ਵੀਰਵਾਰ ਨੂੰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ। ਮਨਪ੍ਰੀਤ ਕਥਿਤ ਤੌਰ ‘ਤੇ ਦਾਖਾ ਤੋਂ ਵਿਧਾਨ ਸਭਾ ਚੋਣ ਲੜਨ ਵਾਲੇ ਸੀਨੀਅਰ ਕਾਂਗਰਸੀ ਆਗੂ ਕੈਪਟਨ ਸੰਦੀਪ ਸੰਧੂ ਦਾ ਕਰੀਬੀ ਹੈ। ਵਿਜੀਲੈਂਸ ਬਿਊਰੋ ਨੇ ਮਨਪ੍ਰੀਤ ਵੱਲੋਂ ਖਰੀਦੀ ਗਈ ਕਰੋੜਾਂ ਦੀ ਜਾਇਦਾਦ ਦੇ ਦਸਤਾਵੇਜ਼ ਵੀ ਬਰਾਮਦ ਕੀਤੇ ਹਨ। ਲੁਧਿਆਣਾ ਦੇ ਵਿਜੀਲੈਂਸ ਬਿਊਰੋ ਦੇ ਸੀਨੀਅਰ ਪੁਲਿਸ ਕਪਤਾਨ ਰਵਿੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਘੁਟਾਲੇ ਵਿੱਚ ਆਸ਼ੂ ਦੀ ਭੂਮਿਕਾ ਦੀ ਜਾਂਚ ਦੌਰਾਨ ਮਨਪ੍ਰੀਤ ਦਾ ਨਾਮ ਸਾਹਮਣੇ ਆਇਆ ਸੀ। ਵਿਜੀਲੈਂਸ ਬਿਊਰੋ ਆਸ਼ੂ ਦੁਆਰਾ ਖਰੀਦੀਆਂ ਜਾਇਦਾਦਾਂ ਅਤੇ ਨਿਵੇਸ਼ਾਂ ਦੇ ਵੇਰਵੇ ਇਕੱਠੇ ਕਰ ਰਿਹਾ ਹੈ।

Related posts

ਸ਼ੇਅਰ ਬਾਜ਼ਾਰ ਨੂੰ ਲੱਗੀ ਨਜਰ, 6 ਲੱਖ ਕਰੋੜ ਰੁਪਏ ਡੁੱਬੇ

Balwinder hali

Breaking- ਐਨ.ਜੀ.ਟੀ. ਦੇ ਹੁਕਮਾਂ ਦੀ ਪਾਲਣਾ ਨੂੰ ਬਣਾਇਆ ਜਾਵੇ ਯਕੀਨੀ – ਡਿਪਟੀ ਕਮਿਸ਼ਨਰ

punjabdiary

Breaking- ਪਨਬੱਸ ਅਤੇ PRTC ਦੇ ਕੱਚੇ ਮੁਲਾਜ਼ਮਾਂ ਦੀ ਟਰਾਸਪੋਰਟ ਮੰਤਰੀ ਨਾਲ ਨਹੀਂ ਹੋਈ ਮੀਟਿੰਗ-ਰੇਸ਼ਮ ਸਿੰਘ ਗਿੱਲ

punjabdiary

Leave a Comment