Image default
ਤਾਜਾ ਖਬਰਾਂ

Breaking ਮਾਨਸਾ ਪੁਲਿਸ ਨੇ ਪਿੰਡ ਮੂਸੇਵਾਲਾ ਵਿਚ ਭਾਰੀ ਮਾਤਰਾ ਵਿਚ ਪੁਲਿਸ ਸੁਰੱਖਿਆ ਬਲਾ ਦੀ ਗਿਣਤੀ ਵਿਚ ਕੀਤਾ ਵਾਧਾ, ਜਾਣੋ ਕਿਉਂ

Breaking ਮਾਨਸਾ ਪੁਲਿਸ ਨੇ ਪਿੰਡ ਮੂਸੇਵਾਲਾ ਵਿਚ ਭਾਰੀ ਮਾਤਰਾ ਵਿਚ ਪੁਲਿਸ ਸੁਰੱਖਿਆ ਬਲਾ ਦੀ ਗਿਣਤੀ ਵਿਚ ਕੀਤਾ ਵਾਧਾ, ਜਾਣੋ ਕਿਉਂ

ਮਾਨਸਾ, 23 ਦਸੰਬਰ – (ਬਾਬੂਸ਼ਾਹੀ ਨੈਟਵਰਕ) ਸਿੱਧੂ ਮੂਸੇਵਾਲਾ ਤੇ ਪਰਿਵਾਰ ਉਪਰ ਹਮਲੇ ਦੇ ਖਦਸੇ ਨੂੰ ਲੈ ਕੇ ਮਾਨਸਾ ਪੁਲਿਸ ਨੇ ਘਰ ਦੇ ਬਾਹਰ ਚੌਕਸੀ ਵਧਾ ਦਿੱਤੀ ਗਈ ਹੈ। ਮੂਸੇਵਾਲੇ ਦਾ ਘਰ ਦੇ ਬਾਹਰ ਪੁਲਿਸ ਚੱਪੇ-ਚੱਪੇ ਉੱਤੇ ਤਾਇਨਾਤ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਘਰ ਦੇ ਬਾਹਰ ਐਲ ਐਮ ਜੀ ਸਮੇਤ ਭਾਰੀ ਫੋਰਸ ਬਲ ਲਗਾਇਆ ਗਿਆ ਹੈ।
ਪੁਲਿਸ ਵੱਲੋਂ ਪਿੰਡ ਮੂਸਾ ਨੂੰ ਸੀਲ ਕੀਤਾ ਗਿਆ ਹੈ ਅਤੇ ਪਿੰਡ ਅੰਦਰ ਜਾਣ ਅਤੇ ਆਉਣ ਵਾਲੇ ਵਿਅਕਤੀਆਂ ਦੀ ਤਾਲਾਸ਼ੀ ਲਈ ਜਾ ਰਹੀ ਹੈ। ਸੂਤਰਾਂ ਦਾ ਹਵਾਲੇ ਤੋ ਪਤਾ ਚੱਲਿਆ ਹੈ ਕਿ ਮਾਨਸਾ ਪੁਲਿਸ ਨੂੰ ਸੂਚਨਾ ਮਿਲੀ ਹੈ ਕਿ ਸਿੱਧੂ ਮੂਸੇਵਾਲਾ ਦੇ ਪਰਿਵਾਰ ਤੇ ਹਮਲਾ ਕੀਤਾ ਜਾ ਸਕਦਾ ਹੈ।
ਮਾਨਸਾ ਪੁਲਿਸ ਵੱਲੋਂ ਵੀਰਵਾਰ ਨੂੰ ਅਦਾਲਤ ਵਿਚ ਦੂਜੀ ਚਾਰਜਸ਼ੀਟ ਦਾਖਲ ਕੀਤੀ ਹੈ, ਜਿਸ ਵਿੱਚ 7 ਵਿਅਕਤੀਆਂ ਦੀਪਕ ਮੁੰਡੀ, ਰਜਿੰਦਰ ਜੋਕਰ, ਕਪਲ ਪੰਡਿਤ, ਬਿੱਟੂ, ਮਨਪ੍ਰੀਤ ਤੂਫ਼ਾਨ, ਮਨੀ ਰਈਆ ਅਤੇ ਜਗਤਾਰ ਸਿੰਘ ਮੂਸੇ ਦਾ ਚਲਾਨ ਪੇਸ਼ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮਾਨਸਾ ਪੁਲਿਸ ਵੱਲੋਂ ਹੁਣ ਤੱਕ ਇਸ ਕਤਲ ਮਾਮਲੇ ਵਿੱਚ 31 ਵਿਅਕਤੀਆਂ ਖ਼ਿਲਾਫ਼ ਚਾਰਜਸ਼ੀਟ ਦਾਖਲ ਕੀਤੀ ਜਾ ਚੁੱਕੀ ਹੈ।
ਦੀਪਕ ਟੀਨੂ ਭਗੌੜਾ ਮਾਮਲੇ ਵਿੱਚ ਮਾਨਸਾ ਪੁਲਿਸ ਵੱਲੋਂ ਬਰਖ਼ਾਸਤ ਕੀਤੇ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਸਮੇਤ 11 ਵਿਅਕਤੀਆਂ ਖ਼ਿਲਾਫ਼ ਮਾਨਸਾ ਦੀ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਗਿਆ ਹੈ। ਇਸ ਮਾਮਲੇ ਵਿਚ ਮਾਨਸਾ ਅਦਾਲਤ ਨੇ 10 ਵਿਅਕਤੀਆਂ ਦੀ ਜ਼ਮਾਨਤ ਰੱਦ ਕਰ ਦਿੱਤੀ ਹੈ।ਦੱਸ ਦੇਈਏ ਸਿੱਧੂ ਮੂਸੇਵਾਲਾ ਨੂੰ 29 ਮਈ 2022 ਦੀ ਸ਼ਾਮ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਕਤਲ ਤੋਂ ਬਾਅਦ ਪਿਤਾ ਦੇ ਬਿਆਨਾਂ ਉੱਤੇ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਪੁਲਿਸ ਵੱਲੋਂ ਪਹਿਲਾ ਇਕ ਚਾਰਜ ਸ਼ੀਟ ਅਦਾਲਤ ਵਿੱਚ ਦਾਖਲ ਕੀਤੀ ਗਈ ਸੀ ਹੁਣ ਪੁਲਿਸ ਨੇ 2 ਚਾਰਜਸ਼ੀਟ ਦਾਖਲ ਕੀਤੀ ਗਈ ਹੈ।

Related posts

ਬਿੱਕਰ ਸਿੰਘ ਛੀਨਾ ਨੂੰ ਸਦਮਾ, ਤਾਏ ਦੀ ਮੌਤ

punjabdiary

Breaking- ਬਾਬਾ ਫ਼ਰੀਦ ਸੁਸਾਇਟੀ ਨੇ ਇਮਾਨਦਾਰੀ ਅਤੇ ਮਨੁੱਖਤਾ ਦੀ ਸੇਵਾ ਲਈ ਐਵਾਰਡਾਂ ਵਾਸਤੇ ਅਰਜੀਆਂ ਮੰਗੀਆਂ: ਬਾਬਾ ਫਰੀਦ ਐਵਾਰਡ-2022

punjabdiary

ਗਣੇਸ਼ ਚਤੁਰਥੀ ‘ਤੇ ਇਸ ਸਰਲ ਵਿਧੀ ਨਾਲ ਕਰੋ ਪੂਜਾ, ਜਾਣੋ ਜੋਤਸ਼ੀ ਤੋਂ ਸ਼ੁਭ ਸਮਾਂ, ਪੂਜਾ ਵਿਧੀ ਅਤੇ ਸਮੱਗਰੀ ਸੂਚੀ

Balwinder hali

Leave a Comment