Image default
ਤਾਜਾ ਖਬਰਾਂ

Breaking- ਮਾਪੇ ਅਧਿਆਪਕ ਮਿਲਣੀ ਸਰਕਾਰੀ ਮਿਡਲ ਸਕੂਲ ਮੰਡਵਾਲਾ ਵਿਖੇ ਰੱਖੀ ਗਈ।

Breaking- ਮਾਪੇ ਅਧਿਆਪਕ ਮਿਲਣੀ ਸਰਕਾਰੀ ਮਿਡਲ ਸਕੂਲ ਮੰਡਵਾਲਾ ਵਿਖੇ ਰੱਖੀ ਗਈ।

ਫਰੀਦਕੋਟ, 5 ਸਤੰਬਰ – (ਪੰਜਾਬ ਡਾਇਰੀ) ਮਿਤੀ 3-9-2022 ਨੂੰ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮੈਗਾ ਮਾਪੇ ਅਧਿਆਪਕ ਮਿਲਣੀ ਸਰਕਾਰੀ ਮਿਡਲ ਸਕੂਲ ਮੰਡਵਾਲਾ ਵਿਖੇ ਰੱਖੀ ਗਈ। ਇਸ ਮੌਕੇ ਤੇ ਮੈਡਮ ਪ੍ਰਭਜੋਤ ਡਿਪਟੀ ਡਾਇਰੈਕਟਰ SCERT ਅਤੇ ਕੁਲਦੀਪ ਵਰਮਾ SCERT ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਵੱਡੀ ਗਿਣਤੀ ਵਿੱਚ ਬੱਚਿਆਂ ਦੇ ਮਾਪੇ, ਪੰਚਾਇਤ ਮੈਂਬਰ, ਐੱਸ ਐੱਮ ਸੀ ਮੈਂਬਰ ਜ਼ਿਲ੍ਹਾ ਜਨਰਲ ਸਕੱਤਰ ਆਮ ਆਦਮੀ ਪਾਰਟੀ ਜਸਵਿੰਦਰ ਸਿੰਘ ਢੁੱਡੀ ਅਤੇ ਰਾਜਪਾਲ ਸਿੰਘ ਢੁੱਡੀ ਪਹੁੰਚੇ।
ਇਸ ਸਮੇਂ ਬੱਚਿਆਂ ਦੇ ਮਾਪਿਆਂ ਦੀਆਂ ਗੇਮਾਂ ਵੀ ਕਰਵਾਈਆਂ ਗਈਆਂ। ਜਸਵਿੰਦਰ ਸਿੰਘ ਢੁੱਡੀ ਨੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰ ਗਤੀਵਿਧੀਆਂ ਵਿੱਚ ਵੀ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਭਾਸ਼ਨ ਪ੍ਰਤੀਯੋਗਤਾ ਵਿਚ ਸਟੇਟ ਪੱਧਰ ਤੱਕ ਭਾਗ ਲੈਣ ਵਾਲੇ ਵਿਦਿਆਰਥੀ ਨੂੰ ਵੀ ਸਨਮਾਨਤ ਕੀਤਾ ਗਿਆ। ਮੈਡਮ ਅਮਨਪ੍ਰੀਤ ਕੌਰ ਢੁੱਡੀ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਇਸ ਮੌਕੇ ਸਕੂਲ ਇੰਚਾਰਜ ਸ੍ਰੀਮਤੀ ਰੇਖਾ ਸ਼ਰਮਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸਮੂਹ ਸਕੂਲ ਸਟਾਫ ਤੇ ਗੁਰਜੰਟ ਸਿੰਘ ਮੰਡਵਾਲਾ, ਦਵਿੰਦਰ ਸਿੰਘ, ਗੁਰਵਿੰਦਰ ਸਿੰਘ, ਜਗਦੀਪ ਸਿੰਘ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।

Related posts

Breaking- ’ਭਾਰਤ ਜੋੜੋ ਯਾਤਰਾ’ ਅੱਜ 24 ਦਸੰਬਰ ਨੂੰ ਸਵੇਰੇ ਕੌਮੀ ਰਾਜਧਾਨੀ ਦਿੱਲੀ ਪਹੁੰਚੀ

punjabdiary

Breaking- ਅੱਜ ਫਿਰ ਇਕ ਘਰ ਦਾ ਚਿਰਾਗ ਬੁਝਿਆ, ਨਸ਼ਾ ਵਧੇਰੇ ਮਾਤਰ ਵਿਚ ਲੈਣ ਨਾਲ ਹੋਈ ਨੌਜਵਾਨ ਦੀ ਮੌਤ

punjabdiary

Breaking- ਸੋਸ਼ਲ ਮੀਡੀਆਂ ਤੇ ਸਿੱਖਾਂ ਪ੍ਰਤੀ ਨਫਰਤ ਫੈਲਾਉਣ ਦੇ ਯਤਨ ਕੀਤੇ ਜਾ ਰਹੇ ਹਨ – ਜਥੇਦਾਰ ਹਰਪ੍ਰੀਤ ਸਿੰਘ

punjabdiary

Leave a Comment