Image default
About us ਤਾਜਾ ਖਬਰਾਂ

Breaking- ਮੁਕਤਸਰ ਸਾਹਿਬ-ਫਿਰੋਜਪੁਰ ਨੈਸ਼ਨਲ ਹਾਈਵੇ 354 ਨੂੰ ਵਣ ਵਿਭਾਗ ਵੱਲੋਂ ਮਿਲੀ ਮਨਜ਼ੂਰੀ-ਸੇਖੋਂ

Breaking- ਮੁਕਤਸਰ ਸਾਹਿਬ-ਫਿਰੋਜਪੁਰ ਨੈਸ਼ਨਲ ਹਾਈਵੇ 354 ਨੂੰ ਵਣ ਵਿਭਾਗ ਵੱਲੋਂ ਮਿਲੀ ਮਨਜ਼ੂਰੀ-ਸੇਖੋਂ

147.82 ਕਰੋੜ ਰੁਪਏ ਦੀ ਰਾਸ਼ੀ ਹੋਵੇਗੀ ਖਰਚ , ਲੋਕਾਂ ਨੂੰ ਮਿਲੇਗੀ ਬਿਹਤਰ ਆਵਾਜਾਈ ਦੀ ਸਹੂਲਤ
ਸੜਕੀ ਪ੍ਰੋਜੈਕਟ ਤੇ ਕੰਮ ਜਲਦ ਹੋਵੇਗਾ ਸ਼ੁਰੂ

ਫਰੀਦਕੋਟ, 2 ਦਸੰਬਰ – (ਪੰਜਾਬ ਡਾਇਰੀ) ਸ੍ਰੀ ਮੁਕਤਸਰ ਸਾਹਿਬ-ਫਿਰੋਜਪੁਰ ਵਾਇਆ ਸਾਦਿਕ ਨੈਸ਼ਨਲ ਹਾਈਵੇ 354 ਦੀ ਨਵੀਂ ਬਣਨ ਵਾਲੀ ਸੜਕ ਦੀ ਵਣ ਵਿਭਾਗ ਵੱਲੋਂ ਮਨਜ਼ੂਰੀ ਪ੍ਰਾਪਤ ਹੋ ਚੁੱਕੀ ਹੈ ਜਿਸ ਨਾਲ ਹੁਣ ਇਸ ਸੜਕੀ ਪ੍ਰੋਜੈਕਟ ਤੇ ਜਲਦੀ ਕੰਮ ਸ਼ੁਰੂ ਹੋ ਜਾਵੇਗਾ।ਇਹ ਜਾਣਕਾਰੀ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਦਿੱਤੀ।
ਇਸ ਸਬੰਧੀ ਉਨ੍ਹਾਂ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ-ਫਿਰੋਜਪੁਰ ਵਾਇਆ ਸਾਦਿਕ ਨੈਸ਼ਨਲ ਹਾਈਵੇ 354 ਦੀ ਜਿਸ ਲੰਬਾਈ 63.27 ਕਿਲੋਮੀਟਰ ਹੈ ਅਤੇ ਇਸ ਤੇ 147.82 ਕਰੋੜ ਰੁਪਏ ਦੀ ਰਾਸ਼ੀ ਖਰਚ ਹੋਵੇਗੀ। ਉਨ੍ਹਾਂ ਦੱਸਿਆ ਕਿ ਫਰੀਦਕੋਟ ਜਿਲੇ ਦੇ ਪਿੰਡ ਡੋਡ ਤੋਂ ਪਿੰਡ ਮਾਣੀ ਸਿੰਘ ਵਾਲਾ ਤੱਕ ਸੜਕ ਜਿਸ ਦੀ ਲੰਬਾਈ 18 ਕਿਲੋਮੀਟਰ ਹੈ, ਦੇ ਬਣਨ ਨਾਲ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਵਧੀਆ ਆਵਾਜਾਈ ਦੀ ਸਹੂਲਤ ਮਿਲੇਗੀ।ਉਨ੍ਹਾਂ ਕਿਹਾ ਕਿ ਇਸ ਸੜਕ ਦੇ ਬਣਨ ਨਾਲ ਜਿੱਥੇ ਲੋਕਾਂ ਨੂੰ ਆਵਾਜਾਈ ਦੀ ਵਧੀਆ ਸਹੂਲਤ ਮਿਲੇਗੀ ਉੱਥੇ ਹੀ ਸ੍ਰੀ ਮੁਕਤਸਰ ਸਾਹਿਬ ਵਿਖੇ ਧਾਰਮਿਕ ਸਥਾਨ ਤੇ ਦਰਸ਼ਨ ਕਰਨ ਵਾਲੀਆਂ ਸੰਗਤਾਂ ਨੂੰ ਟਰੈਫਿਕ ਸਮੱਸਿਆ ਤੋਂ ਰਾਹਤ ਮਿਲੇਗੀ, ਉੱਥੇ ਹੀ ਬਾਰਡਰ ਦੇ ਵਸਨੀਕਾਂ ਨੂੰ ਵੀ ਇਸ ਦਾ ਵੱਡਾ ਲਾਭ ਪੁੱਜੇਗਾ।
ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਪੇਂਡੂ ਤੇ ਸ਼ਹਿਰੀ ਖੇਤਰਾਂ ਨੂੰ ਵਧੀਆ ਸੜਕੀ ਨੈਟਵਰਕ ਦੇਣ ਲਈ ਵਚਨਬੱਧ ਹੈ। ਪੰਜਾਬ ਦੀ ਆਮ ਆਦਮੀ ਸਰਕਾਰ ਵੱਲੋਂ ਰਾਜ ਦੇ ਹਰ ਵਰਗ ਦੀ ਭਲਾਈ ਅਤੇ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਵੱਡੀ ਪੱਧਰ ਤੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ।

Advertisement

Related posts

10 ਮਾਰਚ ਨੂੰ ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ-ਡਿਪਟੀ ਕਮਿਸ਼ਨਰ

punjabdiary

‘ਮੇਰਾ ਬਿੱਲ’ GST ਐਪ ਲਾਂਚ, ਵਿੱਤ ਮੰਤਰੀ ਚੀਮਾ ਬੋਲੇ-‘ਬੰਦ ਹੋਵੇਗੀ ਟੈਕਸ ਦੀ ਚੋਰੀ’

punjabdiary

ਵਿਜੀਲੈਂਸ ਨੇ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਨੂੰ ਦਿੱਲੀ ਏਅਰਪੋਰਟ ‘ਤੇ ਕੈਨੇਡਾ ਜਾਣ ‘ਤੋਂ ਰੋਕਿਆ

punjabdiary

Leave a Comment