Image default
ਤਾਜਾ ਖਬਰਾਂ

Breaking- ਮੁਮਾਰਾ ਨੂੰ ਜ਼ਿਲ੍ਹੇ ਦਾ ਸਾਫ ਸੁਥਰਾ ਪਿੰਡ ਹੋਣ ਤੇ ਮਾਣ- ਡਾ.ਰੂਹੀ ਦੁੱਗ

Breaking- ਮੁਮਾਰਾ ਨੂੰ ਜ਼ਿਲ੍ਹੇ ਦਾ ਸਾਫ ਸੁਥਰਾ ਪਿੰਡ ਹੋਣ ਤੇ ਮਾਣ- ਡਾ.ਰੂਹੀ ਦੁੱਗ

– ਰਾਜ ਪੱਧਰੀ ਸਮਾਗਮ ‘ਚ 1 ਲੱਖ ਰੁਪਏ ਦੀ ਨਗਦ ਰਾਸ਼ੀ, ਟਰਾਫੀ ਅਤੇ ਸਰਟੀਫਿਕੇਟ ਨਾਲ ਕੀਤਾ ਗਿਆ ਸਨਮਾਨਿਤ
– ਸਵੱਛ ਭਾਰਤ ਮਿਸ਼ਨ ਗ੍ਰਾਮੀਣ ਫੇਜ਼ -2 ਤਹਿਤ ਜ਼ਿਲ੍ਹੇ ਭਰ ਦੇ ਪਿੰਡਾਂ ਦੇ ਕਰਵਾਏ ਗਏ ਸਨ ਸਵੱਛਤਾ ਮੁਕਾਬਲੇ

ਫਰੀਦਕੋਟ, 4 ਅਕਤੂਬਰ – (ਪੰਜਾਬ ਡਾਇਰੀ) ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਫ਼ਰੀਦਕੋਟ ਵੱਲੋ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਫੇਜ਼ -2 ਤਹਿਤ ਪੰਜਾਬ ਭਰ ਦੇ ਪਿੰਡਾਂ ਦੇ ਸਵੱਛਤਾ ਮੁਕਾਬਲੇ ਕਰਵਾਏ ਗਏ ਸਨ , ਜਿਸ ਵਿੱਚ ਫ਼ਰੀਦਕੋਟ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਨੇ ਭਾਗ ਲਿਆ, ਇਨ੍ਹਾਂ ਵਿੱਚੋ ਪਿੰਡ ਮੁਮਾਰਾ ਦੀ ਗ੍ਰਾਮ ਪੰਚਾਇਤ ਨੂੰ “ਮੇਰਾ ਪਿੰਡ ਮੇਰੀ ਜ਼ਿੰਮੇਵਾਰੀ “ਮੁਹਿੰਮ ਤਹਿਤ ਜ਼ਿਲ੍ਹੇ ਦਾ ਸਭ ਤੋਂ ਸਾਫ ਸੁਥਰਾ ਪਿੰਡ ਹੋਣ ‘ ਤੇ ਪੰਜਾਬ ਪੱਧਰ ਤੇ ਦਿੱਤਾ ਗਿਆ ਸਨਮਾਨ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ।ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਫ਼ਰੀਦਕੋਟ ਡਾ.ਰੂਹੀ ਦੁੱਗ ਨੇ ਕੀਤਾ।
ਜਿਕਰਯੋਗ ਹੈ ਕਿ ਸ੍ਰੀ . ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵਲੋ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾ ਅਨੁਸਾਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵੱਲੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਨੂੰ ਸਮਰਪਿਤ ਰਾਜ ਪੱਧਰੀ ਸਵੱਛ ਭਾਰਤ ਦਿਵਸ ਮਨਾਇਆ ਗਿਆ , ਜਿਸ ਵਿੱਚ ਵੱਖ ਵੱਖ ਜ਼ਿਲ੍ਹਿਆ ਦੀਆਂ ਗ੍ਰਾਮ ਪੰਚਾਇਤਾਂ ਨੂੰ ਸਨਮਾਨਿਤ ਕੀਤਾ ਗਿਆ। ਹੁਸ਼ਿਆਰਪੁਰ ਵਿਖੇ ਰਾਜ ਪੱਧਰ ਤੇ ਕਰਵਾਏ ਗਏ ਸਮਾਗਮ ਵਿੱਚ ਪਿੰਡ ਮੁਮਾਰਾ ਦੇ ਸਰਪੰਚ ਸ.ਸੁਖਪ੍ਰੀਤ ਸਿੰਘ ਗਿੱਲ ਨੂੰ ਗ੍ਰਾਮ ਪੰਚਾਇਤ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਸ਼ੰਕਰ ਜਿੰਪਾ ਮਾਲ,ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਵੱਲੋਂ ਇੱਕ ਲੱਖ ਦਾ ਇਨਾਮ , ਟਰਾਫੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ.ਰੂਹੀ ਦੁੱਗ ਨੇ ਦੱਸਿਆ ਕਿ ਓ.ਡੀ.ਐੱਫ ਪਲੱਸ ( ਅਸਪਾਈਰਿੰਗ ਕੈਟਾਗਰੀ ) ਵਿੱਚ “ ਮੇਰਾ ਪਿੰਡ ਮੇਰੀ ਜ਼ਿੰਮੇਵਾਰੀ ” ਮੁਹਿੰਮ ਤਹਿਤ ਜ਼ਿਲ੍ਹੇ ਦਾ ਸਭ ਤੋਂ ਸਾਫ਼ ਸੁਥਰਾ ਪਿੰਡ ਚੁਣਿਆ ਗਿਆ ਹੈ । ਪਿੰਡ ਵਿੱਚ ਸਮੁਦਾਇਕ ਪਖਾਨਾ ਬਣਿਆ ਹੋਇਆ ਹੈ , ਜਿਸ ਦੀ ਵਰਤੋਂ ਪਿੰਡ ਦੀਆਂ ਔਰਤਾਂ , ਬੱਚੇ , ਮਰਦ , ਅੰਗਹੀਣ , ਰਾਹਗੀਰ ਤੇ ਪ੍ਰਵਾਸੀ ਮਜ਼ਦੂਰ ਕਰਦੇ ਹਨ । ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਤਹਿਤ ਕੂੜਾ ਪ੍ਰਬੰਧਨ ਕੀਤਾ ਜਾਂਦਾ ਹੈ ਜਿਸ ਤਹਿਤ ਗਿੱਲਾ ਕੂੜਾ ਅਤੇ ਸੁੱਖਾ ਕੂੜਾ ਅਲੱਗ ਅਲੱਗ ਕਰਕੇ ਗਿੱਲੇ ਕੁੜੇ ਦੀ ਖਾਦ ਤਿਆਰ ਕੀਤੀ ਜਾਂਦੀ ਹੈ।
ਇਸ ਮੌਕੇ ਗੁਰਪ੍ਰੀਤ ਸਿੰਘ ਜੇ.ਈ ਅਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।

Advertisement

Related posts

ਗੁੱਡ ਮੌਰਨਿੰਗ ਕਲੱਬ ਨੇ ਮਰਦਾਂ ਅਤੇ ਔਰਤਾਂ ਦੀਆਂ ਬਿਮਾਰੀਆਂ ਸਬੰਧੀ ਲਾਏ ਦੋ ਵੱਖ-ਵੱਖ ਕੈਂਪ

punjabdiary

ਐਸ.ਸੀ. ਕਮਿਸ਼ਨ ਦੇ ਮੈਂਬਰ ਪੂਨਮ ਕਾਂਗੜਾ ਨੇ ਬਠਿੰਡਾ ਪਹੁੰਚ ਕੇ ਸੁਣੀਆਂ ਸ਼ਿਕਾਇਤਾਂ

punjabdiary

Breaking- ਇਸ ਵਾਰ ਠੰਢ ਨੇ ਪੰਜਾਬ ਵਿਚ ਵੀ ਕੱਢੇ ਵੱਟ, ਸੰਘਣੀ ਧੁੰਦ ਦੇ ਨਾਲ ਹਵਾਵਾਂ ਚੱਲ ਰਹੀਆਂ ਹਨ

punjabdiary

Leave a Comment