Breaking- ਮੁਸੀਬਤ ਬਣਿਆ ਬਾਂਦਰ, ਲੋਕਾਂ ਨੂੰ ਪ੍ਰੇਸ਼ਾਨ ਕਰਦਾ ਕਰਨ ਦੇ ਨਾਲ ਡਰਾਉਂਦਾ ਵੀ ਹੈ
1 ਨਵੰਬਰ – ਉਤਰਪ੍ਰਦੇਸ਼ ਦੇ ਰਾਏਬਰੇਲੀ ਅਧੀਨ ਆਉਂਦੇ ਦੀਨਾ ਗੌਰਾ ਬਲਾਕ ਵਿੱਚ ਇੱਕ ਬਾਂਦਰ ਦਾ ਸ਼ਰਾਬ ਪੀਣਾਂ ਲੋਕਾਂ ਲਈ ਮੁਸੀਬਤ ਬਣਿਆ ਹੋਇਆ ਹੈ। ਜਿਥੇ ਬਾਂਦਰ ਰੋਜ਼ ਸ਼ਰਾਬ ਪੀਣ ਦਾ ਆਦੀ ਬਣਿਆ ਹੋਇਆ ਹੈ ਤੇ ਸ਼ਰਾਬ ਲਈ ਕੁੱਝ ਵੀ ਕਰ ਸਕਦਾ ਹੈ। ਜੇਕਰ ਇਸ ਨੂੰ ਪੀਣ ਲਈ ਸ਼ਰਾਬ ਨਹੀਂ ਮਿਲਦੀ ਤਾਂ ਠੇਕੇ ‘ਤੇ ਭੰਨਤੋੜ ਕਰਦਾ ਹੈ। ਠੇਕੇ ਅੰਦਰ ਵੜ ਕੇ ਗਾਹਕ ਤੋਂ ਲੈ ਕੇ ਸੇਲਜ਼ਮੈਨ ਤੱਕ ਨੂੰ ਸ਼ਰਾਬ ਦੀ ਬੋਤਲ ਦੇਣ ਲਈ ਡਰਾਉਂਦਾ ਹੈ। ਸ਼ਰਾਬ ਨਾ ਮਿਲਣ ‘ਤੇ ਬਾਂਦਰ ਗਾਹਕਾਂ ਦੀਆਂ ਜੇਬਾਂ ਪਾੜਨ ਤੱਕ ਜਾਂਦਾ ਹੈ ਅਤੇ ਠੇਕੇ ਦੀ ਗੋਲਕ ਵਿੱਚ ਪਏ ਨੋਟਾਂ ਨੂੰ ਵੀ ਪਾੜਨ ਤੋਂ ਬਾਜ ਨਹੀਂ ਆਉਂਦਾ।
ਖਾਸ ਗੱਲ ਇਹ ਹੈ ਕਿ ਇਸ ਬਾਂਦਰ ਨੂੰ ਦਿਨ ‘ਚ 2 ਵਾਰ ਘੱਟੋ-ਘੱਟ ਇਕ ਅਧੀਏ ਦੀ ਜ਼ਰੂਰਤ ਹੁੰਦੀ ਹੈ। ਇਕ ਵਾਰ ਸਵੇਰੇ ਠੇਕਾ ਖੁੱਲ੍ਹਣ ਸਮੇਂ ਅਤੇ ਆਖਰੀ ਵਾਰ ਦੁਕਾਨ ਬੰਦ ਹੋਣ ਤੋਂ ਪਹਿਲਾਂ। ਇਸ ਬਾਰੇ ਠੇਕਾ ਮਾਲਕ ਨੂੰ ਸਮਝ ਨਹੀਂ ਆ ਰਹੀ ਕਿ ਇਸ ਸ਼ਰਾਬੀ ਬਾਂਦਰ ਦੀ ਸ਼ਿਕਾਇਤ ਕਿਸ ਕੋਲ ਕੀਤੀ ਜਾਵੇ ਤਾਂ ਜੋ ਉਸ ਤੋਂ ਖਹਿੜਾ ਛੁਡਾਇਆ ਜਾਵੇ। ਦੂਜੇ ਪਾਸੇ ਜਦੋਂ ਸ਼ਰਾਬੀ ਬਾਂਦਰ ਦੀ ਵੀਡੀਓ ਵਾਇਰਲ ਹੋਈ ਤਾਂ ਜ਼ਿਲ੍ਹਾ ਆਬਕਾਰੀ ਅਧਿਕਾਰੀ ਰਾਜਿੰਦਰ ਪ੍ਰਤਾਪ ਸਿੰਘ ਨੇ ਖੁਦ ਇਸ ਸਬੰਧੀ ਜੰਗਲਾਤ ਵਿਭਾਗ ਨਾਲ ਸੰਪਰਕ ਕਰਨ ਦੀ ਗੱਲ ਕਹੀ ਹੈ।
ਮਾਮਲਾ ਇੱਥੋਂ ਦੇ ਦੀਨ ਸ਼ਾਹ ਗੌਰਾ ਬਲਾਕ ਦਾ ਹੈ। ਜਾਣਕਾਰੀ ਅਨੁਸਾਰ ਇੱਥੇ ਚੱਲਦੇ ਠੇਕੇ ‘ਤੇ ਆ ਰਹੇ ਕਿਸੇ ਵਿਅਕਤੀ ਨੇ ਬਾਂਦਰ ਅੱਗੇ ਬੀਅਰ ਦੀ ਬੋਤਲ ਰੱਖੀ ਹੋਈ ਸੀ। ਬਾਂਦਰ ਨੇ ਇਸ ਨੂੰ ਪੀਣ ਵਾਲੀ ਚੀਜ ਸਮਝ ਕੇ ਪੀ ਲਿਆ ਤਾਂ ਥੋੜ੍ਹੀ ਦੇਰ ਬਾਅਦ ਲੋਰ ਖਾ ਕੇ ਇਕ ਥਾਂ ਬੈਠ ਗਿਆ। ਹਾਸੇ ਦੀ ਇਹ ਕਾਰਵਾਈ ਠੇਕਾ ਚਾਲਕਾਂ ਲਈ ਮੁਸੀਬਤ ਬਣ ਗਈ। ਸ਼ਾਮ ਤੱਕ ਬਾਂਦਰ ਇਕ ਵਾਰ ਫਿਰ ਬੈਠ ਕੇ ਠੇਕੇ ‘ਤੇ ਪਹੁੰਚ ਗਿਆ ਅਤੇ ਇਕ ਗਾਹਕ ਦੇ ਹੱਥੋਂ ਸ਼ਰਾਬ ਖੋਹ ਕੇ ਪੀ ਲਈ।
ਦੱਸਿਆ ਜਾ ਰਿਹਾ ਹੈ ਕਿ ਉਦੋਂ ਤੋਂ ਹੀ ਬਾਂਦਰ ਲਗਾਤਾਰ ਠੇਕੇ ‘ਤੇ ਹੰਗਾਮਾ ਕਰਕੇ ਸ਼ਰਾਬ ਦੀ ਬੋਤਲ ਖੋਹ ਲੈਂਦਾ ਹੈ ਅਤੇ ਕਈ ਵਾਰ ਗਾਹਕ ਦੇ ਹੱਥੋਂ ਉਸ ਨੂੰ ਖੋਹ ਕੇ ਭੱਜ ਜਾਂਦਾ ਹੈ। ਹੁਣ ਲੋਕਾਂ ਨੂੰ ਖਦਸ਼ਾ ਹੈ ਕਿ ਜੇਕਰ ਜੰਗਲਾਤ ਵਿਭਾਗ ਨੇ ਇਸ ਨੂੰ ਫੜ ਕੇ ਜੰਗਲ ‘ਚ ਛੱਡ ਦਿੱਤਾ ਤਾਂ ਇਹ ਨਸ਼ੇੜੀ ਬਾਂਦਰ ਕਿੰਨੇ ਦਿਨ ਉਥੇ ਰਹੇਗਾ।