Breaking- ਮੁਫ਼ਤ ਪ੍ਰੀ ਡਾਇਗਨੌਸਟਿਕ ਆਈਲੈਟਸ ਟੈੱਸਟ 4 ਨਵੰਬਰ ਨੂੰ
ਫਰੀਦਕੋਟ, 28 ਅਕਤੂਬਰ – (ਪੰਜਾਬ ਡਾਇਰੀ) ਪੰਜਾਬ ਸਰਕਾਰ ਵੱਲੋਂ ਵਿਦੇਸ਼ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਸਰਕਾਰ ਵੱਲੋਂ ਕੈਮਬ੍ਰਿਜ ਯੂਨੀਵਰਸਿਟੀ ਯੂ.ਕੇ. ਅਤੇ ਐਲ.ਟੀ.ਐਸ.ਯੂ. ਕੈਂਪਸ ਚੰਡੀਗੜ੍ਹ ਦੇ ਸਹਿਯੋਗ ਨਾਲ ਮਿਤੀ 04/11/2022 ਨੂੰ ਸਵੇਰੇ 09:00 ਵਜੇ ਮੁਫ਼ਤ ਪ੍ਰੀ ਡਾਇਗਨੌਸਟਿਕ ਆਈਲੈਟਸ ਟੈੱਸਟ ਲਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਦੱਸਿਆ ਕਿ ਜਿਲ੍ਹੇ ਦੇ ਨੌਜਵਾਨ (ਲੜਕੇ/ਲੜਕੀਆਂ) ਜੋ ਕਿ ਵਿਦੇਸ਼ ਜਾਣ ਦੇ ਚਾਹਵਾਨ ਹਨ ਉਹ ਪ੍ਰੀ ਡਾਇਗਨੌਸਟਿਕ ਆਈਲੈਟਸ ਟੈੱਸਟ ਦੇਣ ਲਈ https://www.ltsu.ac.in ਲਿੰਕ ਤੇ ਮਿਤੀ 02 ਨਵੰਬਰ 2022 ਸ਼ਾਮ 5 ਵਜੇ ਤੱਕ ਅਪਲਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਲ੍ਹੇ ਦੇ 12ਵੀ ਪਾਸ ਜਾਂ ਵੱਧ ਯੋਗਤਾ ਵਾਲੇ ਵਿਦਿਆਰਥੀ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ।
ਇਸ ਸਬੰਧੀ ਜਾਣਕਾਰੀ ਦਿੰਦਿਆ ਜਿਲਾ ਰੁਜਗਾਰ ਤੇ ਕਾਰੋਬਾਰ ਬਿਊਰੋ ਅਫਸਰ ਸ੍ਰੀ ਹਰਮੇਸ਼ ਕੁਮਾਰ ਨੇ ਦੱਸਿਆ ਕਿ ਪ੍ਰਾਰਥੀ https://www.ltsu.ac.in ਲਿੰਕ ਤੇ ਅਪਲਾਈ ਤੋਂ ਇਲਾਵਾ ਰੋਜ਼ਗਾਰ ਦਫ਼ਤਰ ਵਿਖੇ ਹਾਜ਼ਰ ਹੋ ਕੇ ਫ਼ਰੀ-ਇੰਟਰਨੈਂਟ ਸਰਵਿਸ ਰਾਹੀ ਆਪਣੇ ਫਾਰਮ ਮੁਫਤ ਅਪਲਾਈ ਕਰਨ ਜਿਸ ਵਿੱਚ ਦਫ਼ਤਰ ਦੇ ਸਟਾਫ਼ ਵੱਲੋਂ ਉਹਨਾਂ ਦੀ ਪੂਰੀ ਸਹਾਇਤਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਹੋਰ ਸੇਵਾਵਾਂ ਦਾ ਲਾਭ ਲੈਣ ਲਈ ਬੇਰੁਜ਼ਗਾਰ ਪ੍ਰਾਰਥੀ ਦਫ਼ਤਰ ਵਿਖੇ ਆਪਣਾ ਨਾਮ ਦਰਜ ਕਰਵਾਉਣ ਲਈ ਆਪਣੇ ਪੜ੍ਹਾਈ ਦੇ ਅਸਲ-ਦਸਤਾਵੇਜ਼, ਅਧਾਰ-ਕਾਰਡ, ਜਾਤੀ-ਸਰਟੀਫਿਕੇਟ ਆਦਿ ਦੀਆਂ 2 ਫੋਟੋ-ਕਾਪੀਆਂ ਲੈ ਕੇ ਆਉਣ। ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 9988350193 ਤੇ ਸੰਪਰਕ ਕੀਤਾ ਜਾ ਸਕਦਾ ਹੈ।