Image default
ਤਾਜਾ ਖਬਰਾਂ

Breaking- ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸਾਰੀਆਂ ਪਾਰਟੀਆਂ ਨੂੰ ਇੱਕ ਮੰਚ ਤੇ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ।

Breaking- ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸਾਰੀਆਂ ਪਾਰਟੀਆਂ ਨੂੰ ਇੱਕ ਮੰਚ ਤੇ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ।

26 ਸਤੰਬਰ – ਭਾਰਤ ਵਿੱਚੋਂ ਬੀਜੇਪੀ ਨੂੰ ਹਰਾਉਣ ਲਈ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸਾਰੀਆਂ ਪਾਰਟੀਆਂ ਨੂੰ ਇੱਕ ਮੰਚ ਤੇ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ। ਨਿਤੀਸ਼ ਨੇ ਆਖਿਆ ਹੈ ਕਿ ਇਹ ਮੰਚ ਖੱਬੇ ਪੱਖੀ ਪਾਰਟੀਆਂ ਅਤੇ ਦੂਜੀਆਂ ਸਾਰੀਆਂ ਪਾਰਟੀਆਂ ਦੇ ਮੰਚ ਤੇ ਆਉਣ ਨਾਲ ਬੀਜੇਪੀ ਨੂੰ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਹਰਾ ਸਕੇਗਾ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਫਰੰਟ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅੱਜ ਬਾਦਲ ਸਾਬ੍ਹ ਵੀ ਸਾਡੇ ਵਿਚ ਮੌਜੂਦ ਹਨ, ਇਸ ਤੋਂ ਵੱਡੀ ਖੁਸ਼ੀ ਦੀ ਗੱਲ ਹੋਰ ਕੀ ਹੋ ਸਕਦੀ ਹੈ।
ਜਨਤਾ ਦਲ (ਯੂ) ਦੇ ਆਗੂ ਨਿਤੀਸ਼ ਨੇ ਕਿਹਾ ਕਿ ਜੇਕਰ ਗੈਰ-ਭਾਜਪਾ ਪਾਰਟੀਆਂ ਇਕਜੁੱਟ ਹੋ ਜਾਣ ਤਾਂ ਉਹ ਦੇਸ਼ ਨੂੰ ਬਰਬਾਦੀ ਦਾ ਕੰਮ ਕਰਨ ਵਾਲਿਆਂ ਤੋਂ ਮੁਕਤੀ ਪਾ ਸਕਦੀਆਂ ਹਨ। ਨਿਤੀਸ਼ ਕੁਮਾਰ ਇੱਥੇ ਸਾਬਕਾ ਉਪ ਪ੍ਰਧਾਨ ਮੰਤਰੀ ਦੇਵੀ ਲਾਲ ਦੇ ਜਨਮ ਦਿਨ ਮੌਕੇ ਇਨੈਲੋ ਵੱਲੋਂ ਕਰਵਾਈ ਰੈਲੀ ਮੌਕੇ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਨੇ ਭਾਜਪਾ ’ਤੇ ਸਿਆਸੀ ਫ਼ਾਇਦੇ ਲਈ ਸਮਾਜ ਵਿੱਚ ਹਿੰਦੂ-ਮੁਸਲਿਮ ਮਾਹੌਲ ਖ਼ਰਾਬ’ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ। ਦੇਸ਼ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਦੀ 109ਵੀਂ ਜੈਅੰਤੀ ’ਤੇ ਹਰਿਆਣਾ ਦੇ ਫਤਿਹਾਬਾਦ ਵਿੱਚ ਹੋਈ ਸਨਮਾਨ ਰੈਲੀ ਵਿਚ ਇਨੈਲੋ ਮੁਖੀ ਓਮ ਪ੍ਰਕਾਸ਼ ਚੌਟਾਲਾ ਨੇ ਨਿਤੀਸ਼ ਕੁਮਾਰ ਸਣੇ 10 ਸੂਬਿਆਂ ਦੇ 17 ਆਗੂਆਂ ਨੂੰ ਸੱਦਾ ਦਿੱਤਾ ਸੀ, ਪਰ ਇਸ ਵਿਚ ਪੰਜ ਵੱਡੇ ਆਗੂ ਹੀ ਸ਼ਾਮਲ ਹੋਏ।

Related posts

Breaking- ਸੇਵਾ ਕੇਂਦਰ ਵਿਖੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ

punjabdiary

20 ਅਪ੍ਰੈਲ ਨੂੰ ਲੱਗੇਗੀ ਜਿਲ੍ਹਾ ਪੱਧਰੀ ਪੈਨਸ਼ਨ ਅਦਾਲਤ

punjabdiary

ਰਿਪਬਲੀਕਨ ਪਾਰਟੀ ਆਫ ਇੰਡੀਆਂ ਅਠਾਵਲੇ ਨੇ ਮਾਪਿਆਂ ਦੀ ਹਮਾਇਤ ‘ਚ ਰਈਆ ਸਕੂਲ ਦੀ ਕੀਤੀ ਘੇਰਾਬੰਦੀ

punjabdiary

Leave a Comment