Breaking- ਮੁੱਖ ਮੰਤਰੀ ਨੇ ਅਮਰੀਕਾ ‘ਚ 4 ਭਾਰਤੀਆਂ ਦੇ ਕਤਲ ਦੀ ਖਬਰ ਉਤੇ ਅਫਸੋਸ ਕਰਦੇ ਹੋਏ ਇਸ ਦੀ ਵੱਡੀ ਪੱਧਰ ਤੇ ਜਾਂਚ ਦੀ ਕੀਤੀ ਮੰਗ
ਚੰਡੀਗੜ੍ਹ, 6 ਅਕਤੂਬਰ – (ਪੰਜਾਬ ਡਾਇਰੀ) ਕੁਝ ਦਿਨ ਪਹਿਲਾਂ ਅਮਰੀਕਾ ਦੇ ਕੈਲੀਫੋਰਨੀਆ ਵਿਚ 4 ਭਾਰਤੀਆਂ ਦੇ ਅਗਵਾ ਹੋਣ ਜਾ ਤੋਂ ਪਿੱਛੋਂ ਹੁਣ ਉਹਨਾਂ ਦੇ ਕਤਲ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਖਬਰ ਨਾਲ ਦਿਲ ਬਹੁਤ ਦੁਖੀ ਹੋਇਆ ਹੈ। ਭਗਵੰਤ ਮਾਨ ਨੇ ਕੇਂਦਰ ਸਰਕਾਰ ਦੇ ਵਿਦੇਸ਼ ਮੰਤਰੀ ਤੋਂ ਉਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਕੈਲੀਫੋਰਨੀਆ ਵਿਚ 4 ਭਾਰਤੀਆਂ ਦੀਆਂ ਲਾਸ਼ਾਂ ਖੇਤਾਂ ਵਿਚੋਂ ਮਿਲੀਆਂ ਹਨ ਜੋ ਬਹੁਤ ਹੀ ਸੋਗ ਭਰੀ ਖਬਰ ਹੈ।