Image default
About us ਤਾਜਾ ਖਬਰਾਂ

Breaking- ਮੁੱਖ ਮੰਤਰੀ ਨੇ ਮੀਟਿੰਗ ਤੋਂ ਬਾਅਦ ਕਿਹਾ ਸਾਡੇ ਕੋਲ ਆਪਣੇ ਲਈ ਪਾਣੀ ਘੱਟ ਹੈ, ਕਿਸੇ ਨੂੰ ਕੀ ਦੇਵਾਂਗੇ

Breaking- ਮੁੱਖ ਮੰਤਰੀ ਨੇ ਮੀਟਿੰਗ ਤੋਂ ਬਾਅਦ ਕਿਹਾ ਸਾਡੇ ਕੋਲ ਆਪਣੇ ਲਈ ਪਾਣੀ ਘੱਟ ਹੈ, ਕਿਸੇ ਨੂੰ ਕੀ ਦੇਵਾਂਗੇ

14 ਅਕਤੂਬਰ – ਸੁਪਰੀਮ ਕੋਰਟ ਦੇ ਹੁਕਮਾਂ ਉਤੇ ਅੱਜ ਹਰਿਆਣਾ ਭਵਨ ਵਿਖੇ SYL ਦੇ ਮੁੱਦੇ ‘ਤੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿਚਾਲੇ ਮੀਟਿੰਗ ਹੋਈ। ਦੱਸ ਦਈਏ ਕਿ ਮੀਟਿੰਗ ‘ਚ ਦੋਵਾਂ ਸੂਬਿਆਂ ਵਿਚਾਲੇ ਕੋਈ ਸਮਝੌਤਾ ਨਹੀਂ ਹੋ ਸਕਿਆ। ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਪਾਣੀ ਦਾ ਪੱਧਰ ਲਗਾਤਾਰ ਘਟਦਾ ਜਾ ਰਿਹਾ ਹੈ। ਸੂਬੇ ਕੋਲ ਆਪਣੇ ਲਈ ਪਾਣੀ ਨਹੀਂ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦਾ ਪੱਖ ਰਖਦਿਆਂ ਕਿਹਾ ਕਿ ਅਸੀਂ ਕਈ ਦਿਨਾਂ ਤਾਂ ਇਸ ਮੁੱਦੇ ‘ਤੇ ਤਿਆਰੀ ਕਰ ਰਹੇ ਸੀ ਅਤੇ ਅੱਜ ਅਸੀਂ ਪੂਰੀ ਤਰ੍ਹਾਂ ਤੱਥਾਂ ਆਧਾਰਤ ਮਜਬੂਤੀ ਨਾਲ ਆਪਣਾ ਪੱਖ ਮੀਟਿੰਗ ਵਿੱਚ ਰੱਖਿਆ, ਜੋ ਕਿ ਪੰਜਾਬ ਦੇ ਇਤਿਹਾਸ ਵਿੱਚ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਹੈ।

ਮਾਨ ਨੇ ਕਿਹਾ ਕਿ ਜਦੋਂ ਸਤਲੁਜ-ਯਮੁਨਾ ਲਿੰਕ (ਐਸਵਾਈਐਲ) ਨਹਿਰ ਦਾ ਸਮਝੌਤਾ ਹੋਇਆ ਸੀ ਤਾਂ ਪੰਜਾਬ ਕੋਲ 18.56 ਐਮਏਐਫ ਪਾਣੀ ਸੀ, ਜੋ ਹੁਣ ਘਟ ਕੇ 12.6 ਫੀਸਦੀ ਰਹਿ ਗਿਆ ਹੈ। ਇਸ ਲਈ ਜਦੋਂ ਪਾਣੀ ਹੀ ਨਹੀਂ ਤਾਂ ਨਹਿਰ ਬਣਾਉਣ ਦੀ ਕੀ ਲੋੜ ਹੈ। ਮਾਨ ਨੇ ਕਿਹਾ ਕਿ ਪਾਣੀ ਦੀ ਮੰਗ ਕਰਨ ਵਾਲੇ ਪਹਿਲਾਂ ਪੰਜਾਬ ਦੇ ਪਾਣੀ ਦੀ ਮਿਣਤੀ ਕਰ ਲੈਣ। ਪੰਜਾਬ ਨੂੰ ਕਿਤੇ ਹੋਰ ਪਾਣੀ ਦੇਣ ਦੀ ਲੋੜ ਪੈ ਸਕਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਸਮਝੌਤੇ ਰੱਦ ਕੀਤੇ ਸਨ, ਪਰੰਤੂ ਜਦੋਂ ਹਰਿਆਦਾ ਚੋਣਾਂ ਆਈਆਂ ਤਾਂ ਕੇਂਦਰ ਵਿੱਚ ਉਸ ਸਮੇਂ ਕਾਂਗਰਸ ਸਰਕਾਰ ਨੇ ਪਾਣੀਆਂ ਦੇ ਸਮਝੌਤੇ 25 ਸਾਲ ਬਾਅਦ ਰੀਵਿਊ ਕੀਤੇ, ਪਰੰਤੂ ਪਰ ਇਸ ਸਮਝੌਤੇ ਨੂੰ ਨਹੀਂ ਕੀਤਾ ਗਿਆ।

Advertisement

Related posts

ਕੈਨੇਡਾ ਨੇ ਆਪਣੇ 41 ਡਿਪਲੋਮੈਟਾਂ ਨੂੰ ਭਾਰਤ ਤੋਂ ਵਾਪਸ ਬੁਲਾਇਆ, ਨਿੱਝਰ ਵਿਵਾਦ ਤੋਂ ਬਾਅਦ ਭਾਰਤ ਨੇ ਦੇਸ਼ ਛੱਡਣ ਦੇ ਦਿੱਤੇ ਸੀ ਹੁਕਮ

punjabdiary

Breaking- ਡੇਰਾ ਮੁੱਖੀ ਰਾਮ ਰਹੀਮ ਕੜ੍ਹੀ ਸੁਰਖਿਆ ਦੇ ਨਾਲ ਜੇਲ੍ਹ ਕੱਢਿਆ ਗਿਆ

punjabdiary

ਸਾਬਕਾ CM ਚੰਨੀ ਦੀਆਂ ਵਧਣਗੀਆਂ ਮੁਸ਼ਕਲਾਂ, ਵਿਜੀਲੈਂਸ ਨੇ ਸਰਕਾਰ ਤੋਂ ਮੰਗੀ ਕਾਰਵਾਈ ਲਈ ਮਨਜ਼ੂਰੀ

punjabdiary

Leave a Comment