Breaking- ਮੁੱਖ ਮੰਤਰੀ ਮਾਨ ਦੀ ਫਲਾਈਟ ਦੀ ਦੇਰੀ ਹੋਣ ਸਬੰਧੀ ਅਸਲ ਵਜ੍ਹਾ ਜਾਣੋ
ਚੰਡੀਗੜ੍ਹ, 20 ਸਤੰਬਰ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ 7 ਦਿਨਾਂ ਤੋਂ ਜਰਮਨ ਦੌਰੇ ‘ਤੇ ਸੀ। ਪੰਜਾਬ ਵਿੱਚ ਨਿਵੇਸ਼ ਨੂੰ ਲੈ ਕੇ ਉਨ੍ਹਾਂ ਵੱਲੋਂ ਜਰਮਨੀ ਵਿੱਚ ਕਈਆਂ ਕੰਪਨੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਸਨ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਕਰਵਾਏ ਗਏ ਕੌਮੀ ਕਨਵੈਨਸ਼ਨ ਵਿੱਚ ਹਿਸਾ ਲਿਆ ਜਾਣਾ ਸੀ ਪਰ ਫਲਾਈਟ ਦੀ ਦੇਰੀ ਹੋਣ ਕਾਰਨ ਉਹ ਉੱਥੇ ਪਹੁੰਚ ਨਾ ਸਕੇ। ਭਗਵੰਤ ਮਾਨ ਵੱਲੋਂ ਵੀਡੀਓ ਕਾਲ ਰਾਹੀ ਇਸ ਵਿੱਚ ਹਿੱਸਾ ਲਿਆ ਗਿਆ। ਜਿਸ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਫਲਾਈਟ ਵਿੱਚ ਦੇਰੀ ਹੋਣ ਕਾਰਨ ਵੱਡੇ ਇਲਜ਼ਾਮ ਲਗਾਏ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਸ ‘ਤੇ ਟਵੀਟ ਕਰਕੇ ਕਿਹਾ ਕਿ ਪਰੇਸ਼ਾਨ ਕਰਨ ਵਾਲੀਆਂ ਮੀਡੀਆ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਲਾਈਟ ਤੋਂ ਉਤਾਰ ਦਿੱਤਾ ਗਿਆ ਕਿਉਂਕਿ ਉਹ ਬਹੁਤ ਜ਼ਿਆਦਾ ਸ਼ਰਾਬੀ ਸੀ। ਅਤੇ ਇਸ ਨਾਲ 4 ਘੰਟੇ ਦੀ ਫਲਾਈਟ ਲੇਟ ਹੋਈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਬੰਧੀ ਅਜਿਹੀਆਂ ਰਿਪੋਟਾਂ ਨੇ ਦੁਨੀਆਂ ਭਰ ਦੇ ਪੰਜਾਬੀਆਂ ਨੂੰ ਸ਼ਰਮਸਾਰ ਕੀਤਾ ਹੈ।
ਵਿਰੋਧੀਆਂ ਦੇ ਇਲਜ਼ਾਮਾਂ ਤੋਂ ਬਾਅਦ ਲੁਫਤਾਂਸਾ ਕੰਪਨੀ ਦਾ ਵੀ ਬਿਆਨ ਸਾਮਹਣੇ ਆਇਆ ਹੈ। ਕੰਪਨੀ ਨੇ ਫਲਾਈਟ ਵਿੱਚ ਦੇਰੀ ਦੀ ਵਜ੍ਹਾ ਦੱਸਦੇ ਹੋਏ ਕਿਹਾ ਕਿ ਏਅਰਕਰਾਫਟ ਬਦਲਨ ਦੀ ਪ੍ਰਕਿਰਿਆ ਕਾਰਨ ਇਹ ਸਭ ਦੇਰੀ ਹੋਈ ਹੈ।