Image default
About us ਤਾਜਾ ਖਬਰਾਂ

Breaking- ਮੁੱਖ ਮੰਤਰੀ ਵੱਲੋਂ ਹੁਕਮ ਜਾਰੀ ਸਾਰੇ ਅਫਸਰ ਸਰਕਾਰੀ ਗੈਸਟ ਹਾਊਸ ਜਾਂ ਸਰਕਟ ਹਾਊਸ ਵਿਚ ਹੀ ਰਹਿਣ ਅਤੇ ਉੱਥੋ ਹੀ ਆਪਣਾ ਕੰਮਕਾਰ ਕਰਨ

Breaking- ਮੁੱਖ ਮੰਤਰੀ ਵੱਲੋਂ ਹੁਕਮ ਜਾਰੀ ਸਾਰੇ ਅਫਸਰ ਸਰਕਾਰੀ ਗੈਸਟ ਹਾਊਸ ਜਾਂ ਸਰਕਟ ਹਾਊਸ ਵਿਚ ਹੀ ਰਹਿਣ ਅਤੇ ਉੱਥੋ ਹੀ ਆਪਣਾ ਕੰਮਕਾਰ ਕਰਨ

28 ਨਵੰਬਰ – ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਅਫਸਰਾਂ ਨੂੰ ਆਦੇਸ਼ ਦਿੱਤਾ ਹੈ ਕਿ ਜਦੋਂ ਵੀ ਕਿਸੇ ਅਫਸਰ ਫ਼ੀਲਡ ਵਿਚ ਜਾਣ ਤਾਂ ਉਹ ਸਰਕਟ ਹਾਊਸਾਂ ਜਾਂ ਸਰਕਾਰੀ ਗੈਸਟ ਹਾਊਸਾਂ ਵਿਚ ਹੀ ਰੁਕਣ ਅਜਿਹਾ ਇਸ ਲਈ ਕਿਹਾ ਕਿਉਂਕਿ ਅਫਸਰ ਹਮੇਸ਼ਾਂ ਅਪਣੀ ਮਰਜੀ ਨਾਲ ਮਹਿੰਗੇ ਹੋਟਲਾ ਵਿਚ ਰੁਕਦੇ ਹਨ ਜਿਸ ਨਾਲ ਸਰਕਾਰੀ ਖਜ਼ਾਨੇ ਤੇ ਬੋਝ ਪੈਂਦਾ ਹੈ। ਸਰਕਟ ਹਾਊਸ ਜਾਂ ਸਰਕਾਰੀ ਗੈਸਟ ਵਿਚ ਰੁਕਣ ਨਾਲ ਸਰਕਾਰੀ ਖਰਚ ਬਚੇਗਾ।
ਆਉਂਦੇ ਦਿਨਾਂ ਵਿਚ ਮੁੱਖ ਮੰਤਰੀ ਦਫ਼ਤਰ ਵੱਲੋਂ ਲਿਖਤੀ ਹੁਕਮ ਵੀ ਜਾਰੀ ਕੀਤੇ ਜਾਣੇ ਹਨ। ਮੁੱਖ ਮੰਤਰੀ ਦਫ਼ਤਰ ਨੇ ਸਾਰੇ ਸਰਕਟ ਹਾਊਸਾਂ ਤੇ ਸਰਕਾਰੀ ਗੈਸਟ ਹਾਊਸਾਂ ਉੱਤੇ ਨਜ਼ਰ ਰੱਖਣ ਦੇ ਰੁਕਮ ਵੀ ਦਿੱਤੇ ਹਨ। ਸਾਰੇ ਵਿਭਾਗਾਂ ਤੋਂ ਰੈਸਟ ਹਾਊਸਾਂ ਦੇ ਵੇਰਵੇ ਹਾਸਲ ਕੀਤੇ ਗਏ ਹਨ।
ਕੈਬਨਿਟ ਮੰਤਰੀਆਂ ਅਤੇ ਮੰਤਰੀਆਂ ਆਪਣਾ ਸਰਕਾਰੀ ਕੰਮਕਾਰ ਸਰਕਟ ਹਾਊਸਾਂ ਵਿਚ ਰਹਿ ਕੇ ਹੀ ਕਰਨ ਕਿਹਾ ਗਿਆ ਹੈ। ਨਵੀਂ ਯੋਜਨਾਬੰਦੀ ਵਿੱਚ ਰੈਸਟ ਹਾਊਸਾਂ ਨੂੰ ਆਮ ਲੋਕਾਂ ਲਈ ਵੀ ਖੋਲ੍ਹਿਆ ਜਾਣਾ ਹੈ ਤਾਂ ਜੋ ਉਹ ਵੀ ਬੁਕਿੰਗ ਕਰਾ ਸਕਣ।

ਨਵੀਂ ਸੂਤਰਾਂ ਅਨੁਸਾਰ ਕੈਬਨਿਟ ਮੰਤਰੀਆਂ ਨੂੰ ਸਰਕਟ ਹਾਊਸਾਂ ਉੱਪਰ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ੁਦ ਵੀ 20 ਅਕਤੂਬਰ ਨੂੰ ਪਟਿਆਲਾ ਦੇ ਸਰਕਟ ਹਾਊਸ ਦਾ ਦੌਰਾ ਕੀਤਾ ਸੀ। ਪੰਜਾਬ ਵਿਚ ਸੱਤ ਸਰਕਟ ਹਾਊਸ ਹਨ ਜਦਕਿ ਰੈਸਟ ਹਾਊਸਾਂ ਦੀ ਗਿਣਤੀ ਸੈਂਕੜਿਆਂ ਵਿਚ ਹੈ।

Advertisement

Related posts

ਪੰਜਾਬ ‘ਚ ਮੀਂਹ ਕਾਰਨ ਡਿੱਗਿਆ ਪਾਰਾ, ਵਧੀ ਠੰਡ, ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ

punjabdiary

ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਨੇ ਕੀਤਾ ਵਾਟਰ ਕੂਲਰਾਂ ਦਾ ਉਦਘਾਟਨ

punjabdiary

Breaking- ਅਹਿਮ ਖ਼ਬਰ – ਵੋਟਰ ਕਾਰਡਾਂ ਨੂੰ ਆਧਾਰ ਕਾਰਡਾਂ ਨਾਲ ਲਿੰਕ ਕਰਨ ਸਬੰਧੀ ਸਪੈਸ਼ਲ ਕੈਂਪ 12 ਫਰਵਰੀ ਨੂੰ – ਬਲਜੀਤ ਕੌਰ

punjabdiary

Leave a Comment