Breaking- ਮੂਸੇਵਾਲਾ ਕਤਲ ਕੇਸ ਵਿਚ ਇਕ ਫੌਜੀ ਨੇ ਉਸਦੇ ਦੋਸਤਾਂ ਨੂੰ ਸ਼ੱਕ ਦੇ ਘੇਰੇ ਵਿਚ ਲੈਂਦੇ ਹੋਏ, ਪੁਲਿਸ ਕਾਰਵਾਈ ਕਰਨ ਦੀ ਕੀਤੀ ਮੰਗ
17 ਅਗਸਤ – ਸਿੱਧੂ ਮੂਸੇਵਾਲਾ ਦਾ 29 ਮਈ ਜਦੋਂ ਕਤਲ ਹੋਇਆ ਸੀ ਉਸ ਟਾਈਮ ਉਸਦੇ ਨਾਲ ਦੋ ਹੋਰ ਸਾਥੀ ਗੱਡੀ ਵਿੱਚ ਬੈਠੇ ਸਨ। ਪਰ ਉਨ੍ਹਾਂ ਤੋਂ ਸਿੱਧੂ ਮੂਸੇਵਾਲਾ ਦੇ ਕਤਲ ਸਬੰਧ ਵਿੱਚ ਕੋਈ ਖਾਸ ਪੁਲਿਸ ਨੇ ਪੁਛਗਿੱਛ ਨਹੀਂ ਕੀਤੀ ਸੀ। ਪਿੰਡ ਜਵਾਹਰਕੇ ਦੇ ਇੱਕ ਸਾਬਕਾ ਫੌਜੀ ਨੇ ਹਮਲੇ ਸਮੇਂ ਥਾਰ ਵਿਚ ਸਿੱਧੂ ਮੂਸੇਵਾਲਾ ਨਾਲ ਮੌਜੂਦ ਉਸ ਦੇ ਦੋਸਤਾਂ ਉਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਉਸ ਨੇ ਦੱਸਿਆ ਹੈ ਕਿ ਸਿੱਧੂ ਦੇ ਨਾਲ ਜੋ ਨੌਜਵਾਨ ਸਨ, ਪਰ ਉਨ੍ਹਾਂ ਹਮਲੇ ਤੋਂ ਬਾਅਦ ਵੀ ਥਾਰ ਦਾ ਲੌਕ ਨਹੀਂ ਖੋਲ੍ਹਿਆ ਗਿਆ, ਜਿਸ ਕਾਰਨ ਸਿੱਧੂ ਮੂਸੇਵਾਲਾ ਕਰੀਬ ਅੱਧਾ ਘੰਟਾ ਕਾਰ ਦੇ ਅੰਦਰ ਹੀ ਫਸਿਆ ਰਿਹਾ।
ਜਦੋਂ ਪਿੰਡ ਵਾਸੀਆਂ ਨੇ ਕਾਰ ਦੇ ਸ਼ੀਸ਼ੇ ਤੋੜੇ ਤਾਂ ਉਨ੍ਹਾਂ ਕਾਰ ਦੇ ਲੌਕ ਖੋਲ੍ਹੇ। ਇਕ ਨੌਜਵਾਨ ਫੋਨ ਉਤੇ ਲੰਬੀ ਗੱਲ ਕਰ ਰਿਹਾ ਸੀ। ਸਾਬਕਾ ਫੌਜੀ ਨੇ ਇਨ੍ਹਾਂ ਨੌਜਵਾਨਾਂ ਨੂੰ ਵੀ ਸ਼ੱਕ ਦੇ ਘੇਰੇ ਵਿਚ ਖੜ੍ਹਾ ਕੀਤਾ ਹੈ ਤੇ ਆਖਿਆ ਹੈ ਕਿ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਇਨ੍ਹਾਂ ਵੀ ਜਾਂਚ ਵਿਚ ਸ਼ਾਮਲ ਕੀਤਾ ਜਾਵੇ। ਚਸ਼ਮਦੀਦ ਨੇ ਕਿਹਾ ਕਿ ਮੈਂ ਕਤਲ ਤੋਂ ਬਾਅਦ ਪਹੁੰਚੇ ਪੁਲਿਸ ਮੁਲਾਜ਼ਮਾਂ ਨੂੰ ਦੱਸਿਆ ਕਿ ਗੋਲੀਬਾਰੀ ਕਰਨ ਵਾਲੇ ਹੁਣੇ ਹੀ ਭੱਜੇ ਹਨ। ਬੋਲੈਰੋ ‘ਚ ਸਵਾਰ 4 ਲੋਕ ਹਰਿਆਣਾ ਵੱਲ ਭੱਜੇ ਜਦਕਿ 2 ਪੰਜਾਬ ‘ਚ ਫਰਾਰ ਹੋ ਗਏ। ਜੇਕਰ ਪੁਲਿਸ ਨੇ ਉਸੇ ਸਮੇਂ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਉਹ ਫੜੇ ਜਾਂਦੇ ਪਰ ਅਜਿਹਾ ਨਹੀਂ ਹੋਇਆ ।