Breaking- ਮੈਨੇਜਰ ਦੀ ਦਲੇਰੀ ਨਾਲ ਲੁੱਟ ਕਰਨ ਆਏ ਬਦਮਾਸ਼ ਆਪਣੀ ਯੋਜਨਾ ਵਿਚ ਰਹੇ ਅਸਫਲ
ਜੈਪੁਰ, 18 ਅਕਤੂਬਰ – ਅੱਜ-ਕਲ੍ਹ ਡਕੈਤੀ ਅਤੇ ਚੋਰੀ ਦੀਆਂ ਬੁਹਤ ਸਾਰੀਆਂ ਘਟਨਾਵਾਂ ਵਾਪਰ ਰਹੀਆਂ ਹਨ ਇਕ ਅਜਿਹਾ ਹੀ ਮਾਮਲਾ ਰਾਜਸਥਾਨ ਦੇ ਸਰਹੱਦੀ ਜ਼ਿਲ੍ਹੇ ਦਾ ਹੈ ਜਿਥੇ ਸ਼੍ਰੀਗੰਗਾਨਗਰ ਦੇ ਬੈਂਕ ਲੁੱਟ ਦੀ ਘਟਨਾ ਦੇ ਆਖਰੀ ਦਿਨ ਸ਼ਨੀਵਾਰ ਤੋਂ ਹੀ ਚਰਚਾ ‘ਚ ਹੈ। ਜਿੱਥੇ ਜਵਾਹਰ ਨਗਰ ਥਾਣਾ ਖੇਤਰ ‘ਚ ਸਥਿਤ ਰਾਜਸਥਾਨ ਮਰੁਧਰਾ ਗ੍ਰਾਮੀਣ ਬੈਂਕ ‘ਚ ਬੀਤੀ ਦੇਰ ਸ਼ਾਮ ਇਕ ਬਦਮਾਸ਼ ਨੇ ਚਾਕੂ ਦੀ ਨੋਕ ‘ਤੇ ਬੈਂਕ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਬੈਂਕ ਮੈਨੇਜਰ ਪੂਨਮ ਗੁਪਤਾ ਨੇ ਬਹਾਦਰੀ ਨਾਲ ਲੁਟੇਰਿਆਂ ਦਾ ਸਾਹਮਣਾ ਕਰਨਾ ਪਿਆ।
ਬੈਂਕ ਦੀ ਮਹਿਲਾ ਮੈਨੇਜਰ ਪੂਨਮ ਗੁਪਤਾ ਅਤੇ ਬਾਕੀ ਦੇ ਬੈਂਕ ਦੇ ਹੋਰ ਮੁਲਾਜ਼ਮਾਂ ਦੀ ਦਲੇਰੀ ਅੱਗੇ ਲੁਟੇਰਿਆਂ ਨੇ ਗੋਡੇ ਟੇਕ ਦਿੱਤੇ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਲੁਟੇਰੇ ਬੈਂਕ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਹੇ ਹਨ। ਬੈਂਕ ‘ਚ ਲੱਗੇ ਸੀਸੀਟੀਵੀ ‘ਚ ਕੈਦ ਹੋਈ ਕਲਿੱਪ ਵਿਚ ਦੇਖਿਆ ਜਾ ਸਕਦਾ ਹੈ ਕਿ ਬੈਂਕ ਮੈਨੇਜਰ ਪਲਾਸ ਚੁੱਕ ਕੇ ਚਾਕੂ ਦੀ ਨੋਕ ‘ਤੇ ਲੁਟੇਰੇ ਦਾ ਸਾਹਮਣਾ ਕਰ ਰਹੀ ਹੈ। ਪੁਲਿਸ ਮੁਤਾਬਕ ਨਕਾਬਪੋਸ਼ ਹਮਲਾਵਰ ਨੇ ਦਾਅਵਾ ਕੀਤਾ ਕਿ ਉਹ ਲਾਰੈਂਸ ਬਿਸ਼ਨੋਈ ਗਿਰੋਹ ਦਾ ਹਿੱਸਾ ਸੀ। ਉਸ ਦੀ ਪਛਾਣ ਲਵਿਸ਼ ਅਰੋੜਾ ਵਜੋਂ ਹੋਈ ਹੈ।