Breaking- ਮੋਹਾਲੀ ਵਿਖੇ ਹੋਣ ਵਾਲਾ ਜਨਤਾ ਦਰਬਾਰ ਕੁਝ ਅਹਿਮ ਕਾਰਨਾਂ ਕਰਕੇ ਮੁਲਤਵੀ – ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ, ਪੜ੍ਹੋ ਖਬਰ
ਚੰਡੀਗੜ੍ਹ, 10 ਜਨਵਰੀ – ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਵੱਲੋਂ ਅੱਜ 10 ਜਨਵਰੀ 2023 ਨੂੰ ਵਿਕਾਸ ਭਵਨ ਮੋਹਾਲੀ ਵਿਖੇ ਹੋਣ ਵਾਲਾ ਜਨਤਾ ਦਰਬਾਰ ਕੁਝ ਅਹਿਮ ਕਾਰਨਾਂ ਕਰਕੇ ਮੁਲਤਵੀ ਕਰਨਾ ਪਿਆ ਹੈ। ਉਹਨਾਂ ਆਪਣੇ ਸੁਨੇਹੇ ਵਿਚ ਕਿਹਾ ਹੈ ਕਿ ਜੋ ਲੋਕ ਆਪਣੀਆਂ ਸਮੱਸਿਆਵਾਂ ਦੱਸਣਾ ਚਾਹੁੰਦੇ ਹਨ ਉਹ 10 ਜਨਵਰੀ ਨੂੰ ਸਵੇਰੇ 11 ਵਜੇ ਫੇਸਬੁੱਕ ਲਾਈਵ ਜਨਤਾ ਦਰਬਾਰ ਵਿੱਚ ਸ਼ਿਕਾਇਤ ਲਿਖ ਸਕਦੇ ਹਨ, ਉਹ ਉਹਨਾਂ ਦੀ ਲਾਈਵ ਮਦਦ ਕਰਨ ਦੀ ਕੋਸ਼ਿਸ਼ ਕਰਨਗੇ।